Vigilance ਵੱਲੋਂ ਪਰਚਾ ਦਰਜ਼ ਕਰਨ ਤੋਂ ਬਾਅਦ ਗਧੇ ਦੇ ‘ਸਿੰਙ’ ਵਾਂਗ ਗਾਇਬ ਹੋਇਆ Bathinda ਦੇ CIA Staff ਦਾ ਥਾਣੇਦਾਰ!

Date:

spot_img

Bathinda News: Bathinda Police ਦੇ ਚਰਚਿਤ CIA ਵਿੰਗ ਦੇ ਇੱਕ ਥਾਣੇਦਾਰ ਵਿਰੁਧ Vigilance ਵੱਲੋਂ ਪਰਚਾ ਦਰਜ਼ ਹੋਣ ਤੋਂ ਲੋਕਲ ਰੈਂਕ ਵਾਲਾ ਇਹ ਥਾਣੇਦਾਰ ਮਨਜਿੰਦਰ ਸਿੰਘ ਗਧੇ ਦੇ ਸਿੰਙ ਵਾਂਗ ਗਾਇਬ ਹੋ ਗਿਆ ਹੈ। ਹਾਲਾਂਕਿ ਜ਼ਿਲ੍ਹਾ ਪੁਲਿਸ ਕਪਤਾਨ ਡਾ ਜਯੌਤੀ ਯਾਦਵ ਨੇ ਇਸ ਮਾਮਲੇ ਵਿਚ ਉਸਨੂੰ ਤੁਰੰਤ ਮੁਅੱਤਲ ਕਰਕੇ ਉਸਦੇ ਸਮੇਤ ਸ਼ੱਕੀ ਪਾਏ ਜਾਣ ਵਾਲੇ ਕੁੱਝ ਹੋਰ ਮੁਲਾਜਮਾਂ ਵਿਰੁਧ ਵਿਭਾਗੀ ਜਾਂਚ ਸ਼ੁਰੂ ਕਰ ਦਿੱਤੀ ਹੈ। ਐਸਐਸਪੀ ਮੁਤਾਬਕ, ਉਨ੍ਹਾਂ ਕੋਲ ਹਾਲੇ ਕੋਈ ਲਿਖਤੀ ਸਿਕਾਇਤ ਵੀ ਨਹੀਂ ਆਈ ਪ੍ਰੰਤੂ ਮੀਡੀਆ ਰੀਪੋਰਟਾਂ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ।

ਇਹ ਵੀ ਪੜ੍ਹੋ Bathinda ਦੀ ਡਾਕਟਰ ਵੱਲੋਂ ਸਿਵਲ ਹਸਪਤਾਲ ਦੇ ਕੁਆਟਰਾਂ ਵਿਚ ਆਤਮਹੱਤਿਆ!

ਥਾਣੇਦਾਰ ਮਨਜਿੰਦਰ ਸਿੰਘ ਵਿਰੁਧ ਇਹ ਪਰਚਾ ਬਠਿੰਡਾ ਦੀ Vigilance ਵੱਲੋਂ ਮੁੱਖ ਮੰਤਰੀ ਦੇ ਪੋਰਟਲ ਉੱਪਰ ਸ਼ਹਿਰ ਦੇ ਕੁੱਝ ਵਪਾਰੀਆਂ ਵੱਲੋਂ ਲੱਖਾਂ ਰੁਪਇਆ ਦੀ ਰਿਸ਼ਵਤ ਲੈਣ ਦੇ ਭੇਜੇ ਸਬੂਤਾਂ ਤੋਂ ਬਾਅਦ ਦਰਜ਼ ਹੋਇਆ ਦਸਿਆ ਜਾ ਰਿਹਾ। ਹਾਲਾਂਕਿ ਵਿਜੀਲੈਂਸ ਦੇ ਜਾਂਚ ਅਧਿਕਾਰੀ ਦਾ ਦਾਅਵਾ ਹੈ ਕਿ ਮੁਲਜ਼ਮ ਮਨਜਿੰਦਰ ਸਿੰਘ ਨੂੰ ਗ੍ਰਿਫਤਾਰ ਕਰਨ ਲਈ ਲਗਾਤਾਰ ਛਾਪੇਮਾਰੀ ਕੀਤੀ ਜਾ ਰਹੀ ਹੈ। ਸੂਤਰਾਂ ਮੁਤਾਬਕ ਜੇਕਰ ਇਸ ਮਾਮਲੇ ਦੀ ਨਿਰਪੱਖ ਜਾਂਚ ਹੋ ਜਾਵੇ ਤਾਂ CIA Staff 1 ਅਤੇ 2 ਦੇ ਕੁੱਝ ਹੋਰ ਮੁਲਾਜਮ ਵੀ ਕਾਨੂੰਨ ਦੀ ਕੁੜਿੱਕੀ ਵਿਚ ਆ ਸਕਦੇ ਹਨ।

ਇਹ ਵੀ ਪੜ੍ਹੋ Chennai Airport: ਚੱਲਦੇ ਜਹਾਜ਼ ਤੋਂ ਯਾਤਰੀ ਨੇ ਮਾਰੀ ਛਾਲ, ਮਚਿਆ ਹੜਕੰਪ !

ਦਸਣਾ ਬਣਦਾ ਹੈ ਕਿ ਵਿਜੀਲੈਂਸ ਨੇ ਸ਼ਹਿਰ ਦੀ ਅਗਰਵਾਲ ਕਲੌਨੀ ਵਿਚ ਰਹਿਣ ਵਾਲੇ ਦੁਸਾਂਤ ਬਾਂਸਲ ਨਾਂ ਦੇ ਇੱਕ ਵਪਾਰੀ ਨੂੰ ਨਸ਼ੇ ਦੇ ਝੂਠੇ ਦੇ ਕੇਸ ਵਿਚ ਫ਼ਸਾਉਣ ਦਾ ਡਰਾਵਾ ਦੇਣ ਦੇ ਮਾਮਲੇ ਵਿਚ ਲੱਖਾਂ ਰੁਪਏ ਵਸੂਲਣ ਦੇ ਦੋਸ਼ਾਂ ਹੇਠ ਥਾਣੇਦਾਰ ਮਨਜਿੰਦਰ ਸਿੰਘ ਵਿਰੁਧ ਪਰਚਾ ਦਰਜ਼ ਕੀਤਾ ਗਿਆ। ਇਸ ਮਾਮਲੇ ਵਿਚ ਕੋਈ ਕਾਰਵਾਈ ਨਾਂ ਹੋਣ ‘ਤੇ ਦੁਸਾਂਤ ਸਮੇਤ ਲਵਲੀਨ ਤੇ ਅੱਕੂ ਨਾਂ ਦੇ ਵਪਾਰੀ ਮੀਡੀਆ ਵਿਚ ਵੀ ਸਾਹਮਣੇ ਆਏ ਸਨ। ਇੰਨ੍ਹਾਂ ਪੀੜਤ ਵਪਾਰੀਆਂ ਵੱਲੋਂ ਥਾਣੇਦਾਰ ਅਤੇ ਕੁੱਝ ਹੋਰਨਾਂ ਮੁਲਾਜਮਾਂ ਦੀਆਂ ਕਥਿਤ ਆਡੀਓ ਰਿਕਾਰਡਿੰਗਾਂ ਵੀ ਸਬੂਤ ਵਜੋਂ ਪੇਸ਼ ਕੀਤੀਆਂ ਗਈਆਂ ਸਨ। ਵਪਾਰੀਆਂ ਮੁਤਾਬਕ ਬਠਿੰਡਾ ਪੁਲਿਸ ਦੇ ਅਧਿਕਾਰੀ ਉਨ੍ਹਾਂ ਕੋਲੋਂ ਹੁਣ ਤੱਕ ਡਰਾ-ਧਮਕਾ ਕੇ ਲੱਖਾਂ ਰੁਪਏ ਵਸੂਲ ਚੁੱਕੇ ਹਨ। ਫ਼ਿਲਹਾਲ ਵਿਜੀਲੈਂਸ ਵੱਲੋਂ ਮਾਮਲੇ ਦੀ ਜਾਂਚ ਜਾਰੀ ਹੈ ਤੇ ਬਠਿੰਡਾ ਸ਼ਹਿਰ ਦੇ ਲੋਕਾਂ ਦੀਆਂ ਨਜ਼ਰਾਂ ਵਿਜੀਲੈਂਸ ਤੋਂ ਇਲਾਵਾ ਪੁਲਿਸ ਦੇ ਆਹਲਾ ਅਧਿਕਾਰੀਆਂ ਉੱਪਰ ਵੀ ਟਿਕੀਆਂ ਹੋਈਆਂ ਹਨ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img

Share post:

Popular

More like this
Related

CM Nayab Singh Saini ਨੇ ਮੁਨੀਮਪੁਰ ਵਿੱਚ ਕਿਸਾਨਾਂ ਨੂੰ ਪ੍ਰਦਾਨ ਕੀਤੇ ਪੁਸ਼ਪ ਰਤਨ ਅਤੇ ਪੁਸ਼ਪ ਸਨਮਾਨ ਪੁਰਸਕਾਰ

👉ਫਲੋਰਿਕਲਚਰ ਖੇਤਰ ਵਿੱਚ ਸ਼ਲਾਘਾਯੋਗ ਯੋਗਦਾਨ ਲਈ ਮੁੱਖ ਮੰਤਰੀ ਨੇ...

Haryana ਵਿੱਚ ਖੇਤਰੀ ਹਵਾਈ ਸੰਪਰਕ ਨੂੰ ਮਿਲੇਗੀ ਨਵੀਂ ਉਡਾਣ- ਮੁੱਖ ਮੰਤਰੀ

👉ਮੁੱਖ ਮੰਤਰੀ ਨੇ ਭਿਵਾਨੀ ਵਿੱਚ ਚੌਧਰੀ ਬੰਸੀ ਲਾਲ ਸਿਵਲ...