Punjabi Khabarsaar
ਚੰਡੀਗੜ੍ਹ

ਹੰਸ ਰਾਜ ਹੰਸ ਖਿਲਾਫ ਚੋਣ ਕਮਿਸ਼ਨ ਕੋਲ ਪਹੁੰਚੀ ਸ਼ਿਕਾਇਤ

ਚੰਡੀਗੜ੍ਹ 18 ਮਈ: ਲੋਕ ਸਭਾਂ ਚੋਣਾਂ ਦੇ ਲਈ ਫ਼ਰੀਦਕੋਟ ਹਲਕੇ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਦੀਆਂ ਮੁਸ਼ਕਿਲਾਂ ਵੱਧ ਦੀਆਂ ਜਾ ਰਹੀਆਂ ਹਨ। ਬੀਤੇ ਦਿਨੀ ਹੰਸਰਾਜ ਹੰਸ ਵਲੋਂ ਕਿਸਾਨਾਂ ਪ੍ਰਤੀ ਤਿਖੀਆਂ ਟਿਪਣੀਆਂ ਕਰਨ ਦਾ ਮਾਮਲਾ ਮਾਮਲਾ ਚੋਣ ਕਮਿਸ਼ਨ ਕੋਲ ਪਹੁੰਚ ਗਿਆ ਹੈ। ਪੰਜਾਬ ਦੇ ਸਾਬਕਾ ਆਈਏਐਸ ਸਵਰਨ ਸਿੰਘ ਬੋਪਾਰਾਏ ਅਤੇ ਡਾ.ਮਨਜੀਤ ਸਿੰਘ ਰੰਧਾਵਾ ਦੀ ਅਗਵਾਈ ਵਾਲੀਆਂ ਕਿਰਤੀ ਕਿਸਾਨ ਯੂਨੀਅਨ, ਲੋਕ ਰਾਜ ਤੇ ਹੋਰ ਕਈ ਜਥੇਬੰਦੀਆਂ ਨੇ ਮੁੱਖ ਚੋਣ ਕਮਿਸ਼ਨਰ ਤੋਂ ਇਲਾਵਾ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੂੰ ਈ ਮੇਲ ਰਾਹੀਂ ਸ਼ਿਕਾਇਤ ਕੀਤੀ ਹੈ। ਜ਼ਿਕਰਯੋਗ ਹੈ ਕਿ ਜੱਥੇਬੰਦੀਆਂ ਨੇ ਹੰਸ ਰਾਜ ਹੰਸ ਵਲੋਂ ਕਿਸਾਨਾਂ ਵਿਰੁਧ ਭੜਕਾਉ ਅਤੇ ਘ੍ਰਿਣਾ ਭਰੀਆਂ ਟਿਪਣੀਆਂ ਕਰਨ ਦੇ ਦੋਸ਼ ਲਗਾਏ ਹਨ।ਅਤੇ ਚੋਣ ਜ਼ਾਬਤਾ ਦੌਰਾਨ ਉਲੰਘਣ ਦੇ ਮਾਮਲੇ ’ਚ ਕਾਰਵਾਈ ਦੀ ਮੰਗ ਕੀਤੀ ਹੈ।

ਰਾਘਵ ਚੱਢਾ ਦੀ ਭਾਰਤ ਵਾਪਸੀ, CM ਕੇਜਰੀਵਾਲ ਨਾਲ ਕੀਤੀ ਮੁਲਾਕਾਤ

ਦੱਸਣਯੋਗ ਹੈ ਕਿ ਹੰਸ ਰਾਜ ਹੰਸ ਨੇ ਫ਼ਰੀਦਕੋਟ ’ਚ ਇਕ ਚੋਣ ਮੀਟਿੰਗ ਦੌਰਾਨ ਕਿਸਾਨਾਂ ਬਾਰੇ ਟਿਪਣੀਆਂ ਕੀਤੀਆ ਸਨ।ਅਤੇ ਕਿਹਾ ਸੀ ਕਿ ਸ਼ਰਾਫ਼ਤ ਦਾ ਤਾਂ ਸਮਾਂ ਹੀ ਨਹੀਂ ਰਿਹਾ ਅਤੇ ਮੈਂ ਤਾਂ ਅਪਣਾ ਸਿਰ ਵੀ ਕਿਸਾਨਾਂ ਅੱਗੇ ਝੁਕਾ ਦਿਤਾ ਸੀ। ਉਨ੍ਹਾਂ ਵਿਰੋਧ ਕਰ ਰਹੇ ਕਿਸਾਨ ਆਗੂਆਂ ਨੂੰ ਵਿਦੇਸ਼ੀ ਫ਼ੰਡਿੰਗ ਆਉਣ ਦਾ ਦੋਸ਼ ਲਾਉਂਦਿਆਂ ਇਥੋਂ ਤਕ ਕਹਿ ਦਿਤਾ ਕਿ ਇਨ੍ਹਾਂ ਨੇੇ ਛਿੱਤਰ ਖਾਧੇ ਬਿਨਾ ਬੰਦੇ ਨਹੀਂ ਬਣਨਾ। ਉਨ੍ਹਾਂ ਕਿਹਾ ਕਿ 2 ਜੂਨ ਤੋਂ ਬਾਅਦ ਮੈਂ ਦੇਖ ਲਵਾਂਗਾ ਕਿ ਕਿਹੜਾ ਖੱਬੀ ਖ਼ਾਨ ਖੰਘਦਾ ਹੈ।

Related posts

ਗਣਤੰਤਰ ਦਿਵਸ ਸਮਾਗਮ ਦੇ ਮੱਦੇਨਜ਼ਰ ਪੰਜਾਬ ਵਿੱਚ ਰੈੱਡ ਅਲਰਟ ਜਾਰੀ

punjabusernewssite

ਚੰਡੀਗੜ੍ਹ ਸਥਿਤ ਪਾਰਟੀ ਹੈੱਡਕੁਆਰਟਰ ’ਚ ’ਆਪ’ ਆਗੂਆਂ-ਕਾਰਕੁੰਨਾਂ ਨੇ ਢੋਲ-ਨਗਾੜੇ ਵਜਾ ਕੇ ਮਨਾਇਆ ਜਸ਼ਨ

punjabusernewssite

ਅਕਾਲੀ ਦਲ-ਬਸਪਾ 17 ਤੋਂ 24 ਮਾਰਚ ਤੱਕ ਪੰਜਾਬ ਬਚਾਓ ਧਰਨੇ ਲਗਾਉਣਗੇ

punjabusernewssite