Bathinda ਦੇ ਬੱਸ ਸਟੈਂਡ ‘ਚ ਮਾਮੂਲੀ ਬਹਿਸ ਤੋਂ ਬਾਅਦ ਕੰਢਕਟਰ ਦਾ ਬੇਰਹਿਮੀ ਨਾਲ ਕ*ਤ*ਲ

Date:

spot_img

Bathinda News : Bathinda ਦੇ ਬੱਸ ਸਟੈਂਡ ‘ਚ ਬੀਤੀ ਰਾਤ ਇੱਕ ਨਿੱਜੀ ਬੱਸ ਦੇ ਕੰਢਕਟਰ ਦਾ ਕਤਲ ਹੋਣ ਦੀ ਖਬਰ ਹੈ। ਬੱਸ ਸਟੈਂਡ ਦੇ ਛੋਟੇ ਗੇਟ ਦੇ ਨਜ਼ਦੀਕ ਇਹ ਕਤਲ ਬੇਰਹਿਮੀ ਨਾਲ ਕੀਤਾ ਗਿਆ ਦਸਿਆ ਜਾ ਰਿਹਾ। ਵਾਰਦਾਤ ਤੋਂ ਬਾਅਦ ਬੱਸ ਸਟੈਂਡ ‘ਚ ਬੱਸਾਂ ਦੇ ਸਟਾਫ਼ ਵੱਲੋਂ ਪੁਲਿਸ ਤੇ ਰਾਹੀਗੀਰਾਂ ਦੀ ਮੱਦਦ ਨਾਲ ਜਖ਼ਮੀ ਹਾਲਾਤ ਵਿਚ ਕੰਢਕਟਰ ਨੂੰ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਇਲਾਜ਼ ਦੌਰਾਨ ਉਸਦੀ ਮੌਤ ਹੋ ਗਈ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿਚ ਰਖਵਾਇਆ ਗਿਆ। ਮ੍ਰਿਤਕ ਦੀ ਪਹਿਚਾਣ ਬਲਜਿੰਦਰ ਸਿੰਘ (23 ਸਾਲ) ਵਾਸੀ ਚੁੱਘੇ ਕਲਾਂ ਦੇ ਤੌਰ ‘ਤੇ ਹੋਈ ਹੈ, ਜੋਕਿ ਐਮਐਚਟੀ ਨਾਂ ਦੀ ਬੱਸ ਕੰਪਨੀ ਲਈ ਕੰਮ ਕਰਦਾ ਸੀ।

ਇਹ ਵੀ ਪੜ੍ਹੋ 👉Chandigarh ‘ਚ ਬੱਸ ਸਟੈਂਡ ਦੇ ਪਿੱਛਿਓ IED ਬਰਾਮਦ; 18 ਤੋਂ 20 ਸਾਲ ਦੇ 3 ਨੌਜਵਾਨ ਗ੍ਰਿਫਤਾਰ

ਇਹ ਵੀ ਪਤਾ ਲੱਗਿਆ ਹੈ ਕਿ ਹਮਲਾਵਾਰ ਬੱਸ ਸਟੈਂਡ ਦੇ ਪਿੱਛੇ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਏ ਹਨ, ਜਿੰਨ੍ਹਾਂ ਦੀ ਪੁਲਿਸ ਵੱਲੋਂ ਪਹਿਚਾਣ ਕਰ ਲਈ ਗਈ ਹੈ। ਮੁਢਲੀ ਜਾਂਚ ਮੁਤਾਬਕ ਕੰਢਕਟਰ ਬਲਜਿੰਦਰ ਸਿੰਘ ਆਪਣੀ ਬੱਸ ‘ਤੇ ਅੰਮ੍ਰਿਤਸਰ ਤੋਂ ਵਾਪਸ ਗੇੜ੍ਹਾ ਲੈ ਕੇ ਬਠਿੰਡਾ ਆਇਆ ਸੀ ਤੇ ਬੱਸ ਨੂੰ ਖੜ੍ਹੀ ਕਰਨ ਤੋਂ ਬਾਅਦ ਪਿੱਛੇ ਢਾਬੇ ‘ਤੇ ਰੋਟੀ ਖਾਣ ਗਿਆ ਸੀ। ਇਸ ਦੌਰਾਨ ਉਥੇ ਦੋ ਮੁੰਡਿਆਂ ਨਾਲ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਿਆ। ਜਿਸਤੋਂ ਬਾਅਦ ਜਦ ਉਹ ਵਾਪਸ ਬੱਸ ਸਟੈਂਡ ‘ਚ ਬੱਸ ਕੋਲ ਆ ਰਿਹਾ ਸੀ ਤਾਂ ਉਕਤ ਹਮਲਾਵਾਰ ਵੀ ਉਸਦੇ ਪਿੱਛੇ ਲੱਗ ਪਏ।

ਇਹ ਵੀ ਪੜ੍ਹੋ 👉Amritsar ਵਿੱਚ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਵਾਲੇ ਨੈੱਟਵਰਕ ਨਾਲ ਜੁੜੇ ਦੋ ਵਿਅਕਤੀ 10 ਅਤਿ-ਆਧੁਨਿਕ ਪਿਸਤੌਲਾਂ ਸਮੇਤ ਕਾਬੂ

ਦਸਿਆ ਜਾ ਰਿਹਾ ਛੋਟੇ ਗੇਟ ਰਾਹੀਂ ਅੰਦਰ ਵੜ੍ਹਣ ਸਮੇਂ ਤਕਰਾਰ, ਬਹਿਸ ਤੇ ਮੁੜ ਹੱਥੋਪਾਈ ਵਿਚ ਬਦਲ ਗਈ। ਜਿਸਤੋਂ ਬਾਅਦ ਦੋਨਾਂ ਮੁੰਡਿਆਂ ਵਿਚੋਂ ਇੱਕ ਨੇ ਕਿਰਚ ਕੱਢ ਕੇ ਉਸਦੇ ਮਾਰ ਦਿੱਤੀ ਤੇ ਉਹ ਖੂਨ ਨਾਲ ਲੱਥਪੱਥ ਹੋ ਗਿਆ। ਘਟਨਾ ਤੋਂ ਬਾਅਦ ਹਮਲਾਵਾਰ ਊਸਨੂੰ ਇਸੇ ਹਾਲਾਤ ਵਿਚ ਛੱਡ ਕੇ ਫ਼ਰਾਰ ਹੋ ਗਏ। ਘਟਨਾ ਦਾ ਪਤਾ ਲੱਗਦੇ ਹੀ ਥਾਣਾ ਕੋਤਵਾਲੀ ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਮੁਲਜਮਾਂ ਦੀ ਪਹਿਚਾਣ ਕਰ ਲਈ ਗਈ ਹੈ ਤੇ ਜਲਦੀ ਹੀ ਉਨ੍ਹਾਂ ਨੁੰ ਗ੍ਰਿਫਤਾਰ ਕਰ ਲਿਆ ਜਾਵੇਗਾ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਮਾਨਸਾ ਵਿੱਚ “ਪਹਿਲ ਮੰਡੀ” ਦਾ ਸਫਲ ਆਯੋਜਨ

ਵਿਧਾਇਕ ਡਾ. ਵਿਜੈ ਸਿੰਗਲਾ, ਚੇਅਰਮੈਨ ਚੁਸ਼ਪਿੰਦਰਬੀਰ ਸਿੰਘ ਚਹਿਲ ਅਤੇ...