Bathinda News : Bathinda ਜ਼ਿਲ੍ਹੇ ਦੇ ਪਿੰਡ ਜੈ ਸਿੰਘ ਵਾਲਾ ‘ਚ ਬੀਤੀ ਰਾਤ ਅਛਪਛਾਤੇ ਵਿਅਕਤੀਆਂ ਵੱਲੋਂ ਪਿੰਡ ਦੇ ਸਰਕਾਰੀ ਸਕੂਲ ਅਤੇ ਕਾਲਜ਼ ਦੀਆਂ ਕੰਧਾਂ ‘ਤੇ ਗਰਮਖਿਆਲੀ ਨਾਅਰੇ ਲਿਖਣ ਦੀ ਸੂਚਨਾ ਹੈ। ਸਵੇਰ ਸਮੇਂ ਪਿੰਡ ਦੇ ਲੋਕਾਂ ਨੂੰ ਇਸ ਘਟਨਾ ਦੀ ਜਾਣਕਾਰੀ ਮਿਲੀ, ਜਿਸਤੋਂ ਬਾਅਦ ਪੰਚਾਇਤ ਅਤੇ ਫ਼ਿਰ ਪੁਲਿਸ ਨੂੰ ਸੂਚਿਤ ਕੀਤਾ ਗਿਆ। ਇਸੇ ਪਿੰਡ ਦੇ ਮਰਹੂਮ ਪੁਲਿਸ ਮੁਲਾਜਮ ਦਿਲਾਵਰ ਸਿੰਘ, ਜਿਸਦੇ ਵੱਲੋਂ ਮਨੁੱਖੀ ਬੰਬ ਬਣ ਕੇ 31 ਅਗਸਤ 1995 ਵਿਚ ਤਤਕਾਲੀ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਕਤਲ ਕਰ ਦਿੱਤਾ ਸੀ, ਤੋਂ ਇਲਾਵਾ ਸਿੱਖਜ਼ ਫ਼ਾਰ ਜਸਟਿਸ ਨਾਂ ਦੀ ਜਥੇਬੰਦੀ ਦੇ ਇਹ ਨਾਅਰੇ ਲਿਖੇ ਗਏ ਸਨ।
ਇਹ ਵੀ ਪੜ੍ਹੋ 👉Bathinda ਦੇ ਬੱਸ ਸਟੈਂਡ ‘ਚ ਮਾਮੂਲੀ ਬਹਿਸ ਤੋਂ ਬਾਅਦ ਕੰਢਕਟਰ ਦਾ ਬੇਰਹਿਮੀ ਨਾਲ ਕ*ਤ*ਲ
ਜਿਸਦੇ ਵਿਚ ‘ਸ਼ਹੀਦ ਦਿਲਾਵਰ ਬੱਬਰ ਜ਼ਿੰਦਾਬਾਦ’ ਤੇ ‘ਐੱਸਐੱਫਜੇ’ ਜਿੰਦਾਬਾਦ ਲਿਖਿਆ ਗਿਆ ਸੀ। ਉਧਰ, ਘਟਨਾ ਦੀ ਜਾਣਕਾਰੀ ਮਿਲਦੇ ਹੀ ਥਾਣਾ ਸਦਰ ਦੀ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਫ਼ਿਲਹਾਲ ਪੁਲਿਸ ਨੇ ਕੰਧਾਂ ’ਤੇ ਲਿਖੇ ਨਾਅਰਿਆਂ ਉੱਪਰ ਕਾਲੇ ਰੰਗ ਦੀ ਕੂਚੀ ਫ਼ੇਰ ਦਿੱਤੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਉਧਰ, ਇਸ ਘਟਨਾ ਦੀ ਇੱਕ ਵੀਡੀਓ ਨੁੰ ਸਿੱਖਜ਼ ਫ਼ਾਰ ਜਸਟਿਸ ਦੇ ਆਗੂ ਗੁਰਪਤਵੰਤ ਸਿੰਘ ਪੰਨੂ ਵੱਲੋਂ ਸੇਅਰ ਕੀਤਾ ਗਿਆ ਹੈ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।




