Fatehgarh Sahib News: ਵਿਆਹ ਸਮਾਗਮ ’ਚ ਫ਼ਟਿਆ ਸਿਲੰਡਰ, ਤਿੰਨ ਔਰਤਾਂ ਦੀ ਹੋਈ ਮੌ+ਤ, ਖ਼ੁਸੀਆਂ ਬਦਲੀਆਂ ਗਮ ’ਚ

0
21

ਫ਼ਤਿਹਗੜ੍ਹ ਸਾਹਿਬ, 25 ਨਵੰਬਰ: ਜਿਲ੍ਹੇ ਦੇ ਕਸਬਾ ਬੱਸੀ ਪਠਾਣਾ ਨਜਦੀਕ ਪੈਂਦੇ ਪਿੰਡ ਮੁਸਤਫਾਬਾਦ ਵਿੱਚ ਬੀਤੇ ਕੱਲ ਇੱਕ ਵਿਆਹ ਸਮਾਗਮ ਦੀਆਂ ਖ਼ੁਸੀਆਂ ਉਸ ਸਮੇਂ ਗਮ ਵਿੱਚ ਤਬਦੀਲ ਹੋ ਗਈਆਂ ਜਦ ਘਰ ਆਏ ਪ੍ਰਾਹੁਣਿਆਂ ਨੂੰ ਰੋਟੀ ਬਣਾ ਰਹੀਆਂ ਔਰਤਾਂ ਦੀ ਸਿਲੰਡਰ ਫਟਣ ਕਾਰਨ ਮੌਤ ਹੋ ਗਈ। ਇਸ ਘਟਨਾ ਨਾਲ ਪਿੰਡ ਵਿਚ ਸੋਗ ਦੀ ਲਹਿਰ ਹੈ। ਹਾਦਸੇ ਸਮੇਂ ਮੌਕੇ ’ਤੇ ਹੀ ਇਕ ਔਰਤ ਦੀ ਮੌਤ ਹੋ ਗਈ ਸੀ

ਇਹ ਵੀ ਪੜ੍ਹੋ Faridkot News: ਤੇਜ ਰਫ਼ਤਾਰ ਕਾਰ ਟਰਾਲੀ ਹੇਠ ਵੜੀ, ਦੋ ਨੌਜਵਾਨਾਂ ਦੀ ਹੋਈ ਦਰਦਨਾਕ ਮੌ+ਤ

ਜਦੋਂਕਿ ਅੱਧੀ ਦਰਜ਼ਨ ਦੇ ਕਰੀਬ ਹੋਰ ਔਰਤਾਂ ਤੇ ਬੰਦੇ ਜਖ਼ਮੀ ਹੋ ਗਏ ਸਨ। ਇੰਨ੍ਹਾਂ ਜਖ਼ਮੀਆਂ ਵਿਚ ਦੋ ਹੋਰ ਔਰਤਾਂ ਦੀ ਹੁਣ ਮੌਤ ਹੋ ਗਈ ਹੈ, ਜਿਸ ਕਾਰਨ ਇਸ ਹਾਦਸੇ ਕਾਰਨ ਮਰਨ ਵਾਲੀਆਂ ਔਰਤਾਂ ਦੀ ਗਿਣਤੀ ਤਿੰਨ ਤੱਕ ਪੁੱਜ ਗਈ ਹੈ। ਮ੍ਰਿਤਕ ਔਰਤਾਂ ਦੀ ਪਹਿਚਾਣ ਮਨਜੀਤ ਕੌਰ, ਰਾਜ ਰਾਣੀ ਅਤੇ ਗੁਰਦੀਸ਼ ਕੌਰ ਵਜੋਂ ਹੋਈ ਹੈ।

 

LEAVE A REPLY

Please enter your comment!
Please enter your name here