ਬਠਿੰਡਾ, 31 ਜਨਵਰੀ: ਖੇਤੀਬਾੜੀ ਵਿਭਾਗ ਦੇ ਮੁਲਾਜਮਾਂ ਵੱਲੋਂ ਜਥੇਬੰਦੀ ਦੇ ਆਗੂ ਡਾ ਬਲਜਿੰਦਰ ਸਿੰਘ ਨੰਦਗੜ੍ਹ ਖੇਤੀਬਾੜੀ ਅਫ਼ਸਰ ਬਠਿੰਡਾ ਦੀ ਅਗਵਾਈ ਵਿੱਚ ਇੱਕ ਵਫ਼ਦ ਨੇ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਜਾਰੀ ਕੀਤੇ ਨੋਟਿਸ ਰੱਦ ਕਰਵਾਉਣ ਲਈ ਅੱਜ ਜਗਰੂਪ ਸਿੰਘ ਗਿੱਲ ਵਿਧਾਇਕ ਬਠਿੰਡਾ ਨੂੰ ਮੈਮੋਰੰਡਮ ਦਿੱਤਾ। ਮੈਮੋਰੰਡਮ ਰਾਹੀਂ ਦੱਸਿਆ ਕਿ ਮੁਲਾਜਮਾਂ ਨੇ ਸਬਸਿਡੀ ਤੇ ਦਿੱਤੀ ਜਾਣ ਵਾਲੀ ਮਸ਼ੀਨਰੀ ਦੀ ਸਹੀ ਵੈਰੀਫਿਕੇਸ਼ਨ ਕੀਤੀ ਸੀ। ਅਧਿਕਾਰੀਆਂ ਜਾਂ ਕਰਮਚਾਰੀਆਂ ਵੱਲੋਂ ਵਿਭਾਗ ਦੇ ਨਿਰਦੇਸ਼ਾਂ ਵਿੱਚ ਕੋਈ ਕੁਤਾਹੀ ਨਹੀਂ ਕੀਤੀ। ਕਰੀਬ ਚਾਰ ਸਾਲਾਂ ਬਾਅਦ ਦੁਬਾਰਾ ਵੈਰੀਫਿਕੇਸਨ ਕਰਨ ਤੇ ਮੁਲਾਜਮਾਂ ਨੇ ਸਿਰਫ਼ ਦਸ ਫੀਸਦੀ ਮਸ਼ੀਨਰੀ ਨਾ ਮਿਲਣ ਦੀ ਰਿਪੋਰਟ ਭੇਜੀ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਸੁਪਰੀਡੈਂਟ ਦੀ ਲਾ+ਸ਼ ਸਰੀਏ ਨਾਲ ਲਟਕਦੀ ਮਿਲੀ
ਪਰ ਵਿਭਾਗ ਨੇ ਉੱਚ ਅਧਿਕਾਰੀਆਂ ਨੇ ਆਪਣੇ ਮੁਲਾਜਮਾਂ ਨੂੰ ਹੀ ਦੋਸ਼ੀ ਮੰਨਦਿਆਂ ਨੋਟਿਸ ਜਾਰੀ ਕਰ ਦਿੱਤੇ ਹਨ। ਜਥੇਬੰਦੀ ਆਗੂਆਂ ਦਾ ਕਹਿਣਾ ਹੈ ਕਿ ਪ੍ਰਬੰਧਨ ਲਈ ਕੁੱਝ ਕਿਸਾਨਾਂ ਨੇ ਨਵੀਂ ਤਕਨੀਕ ਅਪਣਾਉਂਦਿਆਂ ਨਵੀਂ ਮਸੀਨਰੀ ਲੈਣ ਲਈ ਪੁਰਾਣੀ ਦੀ ਵਿਕਰੀ ਕੀਤੀ। ਹੁਣ ਨੋਟਿਸ ਕੱਢਣ ਨਾਲ ਕਿਸਾਨੀ ਨੂੰ ਉੱਚਾ ਚੁੱਕਣ ਲਈ ਕੰਮ ਕਰਨ ਵਾਲੇ ਅਧਿਕਾਰੀਆਂ ਮੁਲਾਜਮਾਂ ਦਾ ਮਨੋਬਲ ਡਿੱਗ ਰਿਹਾ ਹੈ। ਮੈਮੋਰੰਡਮ ਰਾਹੀਂ ਮੰਗ ਕੀਤੀ ਕਿ ਬੇਕਸੂਰ ਮੁਲਾਜਮਾਂ ਨੂੰ ਜਾਰੀ ਕੀਤੇ ਨੋਟਿਸ ਤੁਰੰਤ ਰੱਦ ਕੀਤੇ ਜਾਣ, ਤਾਂ ਜੋ ਮੁਲਾਜਮਾਂ ਸੁਹਿਰਦਤਾ ਨਾਲ ਆਪਣਾ ਕੰਮ ਕਰ ਸਕਣ। ਸ੍ਰ: ਗਿੱਲ ਨੇ ਵਫ਼ਦ ਦੀ ਮੰਗ ਸਬੰਧੀ ਪੂਰੀ ਜਾਣਕਾਰੀ ਹਾਸਲ ਕੀਤੀ ਅਤੇ ਇਨਸਾਫ਼ ਦੇਣ ਦਾ ਭਰੋਸਾ ਦਿੱਤਾ।