Tarn Taran News: ਬੀਤੇ ਕੱਲ ਜ਼ਿਲ੍ਹਾ ਤਰਨਤਾਰਨ ਦੇ ਹਲਕਾ ਖਡੂਰ ਸਾਹਿਬ ਅਧੀਨ ਆਉਂਦੇ ਕਸਬੇ ਚੋਹਲਾ ਸਾਹਿਬ ਵਿਖੇ ਚਾਈਨਾ ਡੋਰ ਦੀ ਚਪੇਟ ਵਿਚ ਆਉਣ ਕਾਰਨ ਇੱਕ ਨੌਜਵਾਨ ਦੀ ਮੌਤ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੀ ਪਹਿਚਾਣ ਪ੍ਰਤਾਪ ਸਿੰਘ (41 ਸਾਲ ) ਵਜੋਂ ਹੋਈ ਹੈ। ਦਸਿਆ ਜਾ ਰਿਹਾ ਕਿ ਘਟਨਾ ਸਮੇਂ ਪ੍ਰਤਾਪ ਸਿੰਘ ਆਪਣੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਕਿਧਰੇ ਜਾ ਰਿਹਾ ਸੀ। ਇਸ ਦੌਰਾਨ ਉਸਦੇ ਗਲੇ ‘ਚ ਅਚਾਨਕ ਚਾਈਨਾ ਡੋਰ ਫ਼ਸ ਗਈ।
ਇਹ ਵੀ ਪੜ੍ਹੋ 👉ਹੈਰਾਨੀਜਨਕ ਮਾਮਲਾ; ਜਲੰਧਰ ਤੇ ਲੁਧਿਆਣਾ ‘ਚ ਬੱਸ ਅੱਡੇ ਦੀਆਂ ਸਰਕਾਰੀ ਵਰਕਸ਼ਾਪਾਂ ਨੂੰ ਅੱਧੀ ਰਾਤ ਲੱਗੀ ਅੱਗ!
ਜਿਸ ਕਾਰਨ ਉਹ ਗੰਭੀਰ ਜਖ਼ਮੀ ਹੋ ਗਿਆ ਤੇ ਰਾਹਗੀਰਾਂ ਨੇ ਤੁਰੰਤ ਉਸਨੁੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਪ੍ਰੰਤੂ ਗਲੇ ਵਿਚ ਜਖ਼ਮ ਡੂੰਘੇ ਹੋਣ ਅਤੇ ਖੂਨ ਜਿਆਦਾ ਵਗਣ ਕਾਰਨ ਉਸਦੀ ਮੌਤ ਹੋ ਗਈ। ਪ੍ਰਵਾਰ ਨੇ ਇਸ ਮਾਮਲੇ ਵਿਚ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਦਸਣਾ ਬਣਦਾ ਹੈ ਕਿ ਇਕੱਲੇ ਪੰਜਾਬ ਵਿਚ ਹੀ ਹਰ ਸਾਲ ਖੂਨੀ ਚਾਈਨਾ ਡੋਰ ਕਾਰਨ ਦਰਜ਼ਨਾਂ ਮੌਤਾਂ ਹੁੰਦੀਆਂ ਹਨ ਤੇ ਇਸਦੇ ਊੰਪਰ ਪੂਰੀ ਸਖ਼ਤੀ ਨਾਲ ਰੋਕ ਲਗਾਉਣ ਦੀ ਮੰਗ ਉੱਠਦੀ ਹੈ ਪ੍ਰੰਤੂ ਪੈਸੇ ਦੀ ਦੋੜ ਪਿੱਛੇ ਕੁੱਝ ਲੋਕ ਇਸਦੀ ਤਸਕਰੀ ਕਰਕੇ ਇਸਨੁੰ ਅੱਗੇ ਵੇਚਦੇ ਹਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













