ਮੈਰੀਨ ਡਰਾਈਵ ਤੋਂ ਲੈ ਕੇ ਵਾਨਖੇੜਾ ਸਟੇਡੀਅਮ ਵਿਚ ਕੱਢਿਆ ਜੇਤੂ ਜਲੂਸ
ਨਵੀਂ ਦਿੱਲੀ, 4 ਜੁਲਾਈ: ਪਿਛਲੇ ਦਿਨੀਂ ਦੱਖਣੀ ਅਫ਼ਰੀਕ ਨੂੰ ਹਰਾ ਕੇ 20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਕ੍ਰਿਕਟ ਟੀਮ ਦਾ ਵੀਰਵਾਰ ਸਵੇਰੇ ਦੇਸ਼ ਵਾਪਸ ਪਰਤਣ ਤੋਂ ਸਵਾਗਤ ਜਾਰੀ ਹੈ। ਸਵੇਰ ਸਮੇਂ ਜਿੱਥੇ ਦਿੱਲੀ ਦੇ ਅੰਤਰਰਾਸ਼ਟਰੀ ਏਅਰਪੋਰਟ ਤੋਂ ਲੈ ਕੇ ਹੋਟਲ ਤੱਕ ਕ੍ਰਿਕਟ ਪ੍ਰੇਮੀਆਂ ਦੀਆਂ ਲਾਈਨਾਂ ਲੱਗੀਆਂ ਹੋਈਆਂ ਸਨ। ਉਸਤੋਂ ਬਾਅਦ ਸ਼ਾਮ ਸਮੇਂ ਮੁੰਬਈ ਪੁੱਜੇ ਵਿਸ਼ਵ ਚੈਪੀਅਨਜ਼ ਦੇ ਸਵਾਗਤ ਲਈ ਕੱਢੇ ਜੇਤੂ ਜਲੂਸ ਦੌਰਾਨ ਸੜਕਾਂ ’ਤੇ ਲੋਕਾਂ ਦਾ ਹੜ੍ਹ ਆਇਆ ਹੋਇਆ ਸੀ।
ਹੇਮੰਤ ਸੋਰੇਨ ਨੇ ਜੇਲ੍ਹ ਵਾਪਸੀ ਤੋਂ ਮੁੜ ਮੁੱਖ ਮੰਤਰੀ ਦਾ ਅਹੁੱਦਾ ਸੰਭਾਲਿਆ
ਕਿਤੇ ਵੀ ਤਿਲ ਸੁੱਟਣ ਜੋਗੀ ਜਗ੍ਹਾਂ ਨਹੀਂ ਬਚੀ ਹੋਈ ਸੀ ਤੇ ਵੱਡੀ ਗਿਣਤੀ ਵਿਚ ਕ੍ਰਿਕਟ ਪ੍ਰੇਮੀ ਆਪਣੀ ਟੀਮ ਦੀ ਝਲਕ ਪਾਉਣ ਲਈ ਪੂਰਾ ਉਤਸ਼ਾਹਤ ਨਜ਼ਰ ਆ ਰਿਹਾ ਸੀ। ਇਸ ਦੌਰਾਨ ਵਾਨਖੇੜਾ ਦਾ ਸਟੇਡੀਅਮ ਵੀ ਨੱਕੋਨੱਕ ਭਰਿਆ ਹੋਇਆ ਸੀ। ਇਸਤੋਂ ਪਹਿਲਾਂ ਦਿੱਲੀ ਵਿਖੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਵੱਲੋਂ ਵਿਸ਼ਵ ਕੱਪ ਜਿੱਤ ਕੇ ਵਾਪਸ ਮੁੜੀ ਭਾਰਤੀ ਟੀਮ ਦੇ ਮੈਂਬਰਾਂ ਅਤੇ ਪ੍ਰਬੰਧਕਾਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀ ਪਿੱਠ ਥਾਪੜੀ। ਇਸ ਮੌਕੇ ਕ੍ਰਿਕਟਰਾਂ ਦੇ ਪ੍ਰ੍ਰਵਾਰ ਵੀ ਨਾਲ ਪੁੱਜੇ ਹੋਏ ਸਨ, ਜਿੰਨ੍ਹਾਂ ਦੇ ਵੱਲੋਂ ਪ੍ਰਧਾਨ ਮੰਤਰੀ ਨਾਲ ਫ਼ੋਟੋਆਂ ਕਰਵਾਈਆਂ ਗਈਆਂ।
ਬੀਐਸਐਫ਼ ਦੀ ਗੋਲੀ ’ਚ ਮਾਰੇ ਗਏ ‘ਘੁਸਪੇਠੀਏ’ ਦੀ ਲਾਸ ਦਫ਼ਨਾਉਣ ਨੂੰ ਲੈ ਕੇ ਹੰਗਾਮਾ
ਜੇਤੂ ਟੀਮ ਨੂੰ ਬੀਸੀਸੀਆਈ ਵੱਲੋਂ 125 ਕਰੋੜ ਦਾ ਇਨਾਮ ਵੀ ਦਿੱਤਾ ਜਾਵੇਗਾ। ਜਿਕਰਯੋਗ ਹੈ ਕਿ ਸੀਰੀਜ਼ ਵਿਚ ਸ਼ੁਰੂ ਤੋਂ ਲੈ ਕੇ ਅਖ਼ੀਰ ਤੱਕ ਜੇਤੂ ਰਹੀ ਭਾਰਤੀ ਕ੍ਰਿਕਟ ਟੀਮ ਨੇ 29 ਜੂਨਨੂੰ ਬਾਰਬਾਡੋਸ ਵਿਚ ਹੋਏ ਫ਼ਾਈਨਲ ਮੁਕਾਬਲੇ ਵਿਚ ਦੱਖਣੀ ਅਫ਼ਰੀਕਾ ਦੀ ਟੀਮ ਨੂੰ 7 ਰਨਾਂ ਦੇ ਨਾਲ ਹਰਾ ਦਿੱਤਾ ਸੀ। ਇਹ ਮੈਚ ਜਿੱਤਣ ਤੋਂ ਬਾਅਦ ਕਰੀਬ 13 ਸਾਲਾਂ ਬਾਅਦ ਭਾਰਤੀ ਕ੍ਰਿਕਟ ਟੀਮ ਵੱਲੋਂ ਕੋਈ ਵਿਸ਼ਵ ਕੱਪ ਜਿੱਤਣ ਦਾ ਸੁਪਨਾ ਪੂਰਾ ਹੋਇਆ ਹੈ।
Share the post "ਮੁੰਬਈ ’ਚ ਵਿਸਵ ਚੈਪੀਅਨਜ਼ ਦੇ ਸਵਾਗਤ ਲਈ ਲੋਕਾਂ ਦਾ ਆਇਆ ਹੜ੍ਹ, ਮੋਦੀ ਨੇ ਵੀ ਪਿੱਠ ਥਾਪੜੀ"