ਏਸ਼ਾਨੀ ਡਿਸੂਜਾ ਤੇ ਆਇਸ਼ਾ ਗੋਇਲ ਨੇ ਸ਼ਤਰੰਜ ਵਿੱਚ ਜਿੱਤਿਆ ਸੋਨ ਤਗਮਾ

0
111

ਬਠਿੰਡਾ, 1 ਸਤੰਬਰ: 68 ਵੀਆ ਪੰਜਾਬ ਸਕੂਲ ਖੇਡਾਂ ਦੇ ਵਿੱਚ ਜਿਲ੍ਹਾ ਅਤੇ ਜੋਨਲ ਪੱਧਰ ‘ਤੇ ਹੋਏ ਮੁਕਾਬਲਿਆਂ ਦੇ ਵਿੱਚ ਸਥਾਨਕ ਸੈਂਟ ਜੋਸੇਫ਼ ਕਾਨਵੈਂਟ ਸਕੂਲ ਦੀ ਏਸ਼ਾਨੀ ਡਿਸੂਜਾ ਅਤੇ ਆਇਸ਼ਾ ਗੋਇਲ ਨੇ ਅੰਡਰ 14 ਦੇ ਵਿੱਚ ਸੋਨ ਤਗਮਾ ਜਿੱਤਿਆ ਹੈ। ਸਥਾਨਕ ਮਾਊਂਟ ਪਲੇਟਰਾ ਜੀ ਸਕੂਲ ਦੇ ਵਿੱਚ ਬੀਤੇ ਦਿਨ ਹੋਏ ਸ਼ਤਰੰਜ ਦੇ ਮੁਕਾਬਲਿਆਂ ਦੇ ਵਿੱਚ ਏਸ਼ਾਨੀ ਤੇ ਆਇਸ਼ਾ ਨੇ ਸਰਵਉੱਚ ਪ੍ਰਦਰਸ਼ਨ ਕਰਦਿਆਂ ਆਪਣੇ ਸਕੂਲ ਅਤੇ ਜਿਲ੍ਹੇ ਦਾ ਨਾਮ ਰੋਸ਼ਨ ਕੀਤਾ। ਇਸ ਤੋਂ ਪਹਿਲਾਂ ਵੀ ਇਹਨਾਂ ਦੋਨਾਂ ਲੜਕੀਆਂ ਨੇ 67ਵੀਆਂ ਪੰਜਾਬ ਸਕੂਲ ਖੇਡਾਂ ਦੇ ਵਿੱਚ ਹੋਏ ਸ਼ਤਰੰਜ ਮੁਕਾਬਲਿਆਂ ਦੇ ਵਿੱਚ ਇਸੇ ਉਮਰ ਵਰਗ ਦੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ। ਇਸ ਦੇ ਨਾਲ ਹੀ ਨੈਸ਼ਨਲ ਸਕੂਲ ਗੇਮਸ ਦੇ ਵਿੱਚ ਵੀ ਆਪਣਾ ਸਥਾਨ ਪੱਕਾ ਕੀਤਾ।

ਪੰਜਾਬ ਸਰਕਾਰ ਖੇਤੀਬਾੜੀ ਨੂੰ ਪ੍ਰਫੁਲਿਤ ਕਰਨ ਲਈ ਕਰ ਰਹੀ ਹੈ ਹਰ ਸੰਭਵ ਯਤਨ:ਡਿਪਟੀ ਕਮਿਸ਼ਨਰ

ਇਸ ਤੋਂ ਇਲਾਵਾ ਖੇਡਾਂ ਵਤਨ ਪੰਜਾਬ ਦੀਆਂ ਦੇ ਵਿੱਚ ਆਯੋਜਿਤ ਸ਼ਤਰੰਜ ਮੁਕਾਬਲਿਆਂ ਦੇ ਵਿੱਚ ਇਹਨਾਂ ਨੇ ਸਿਲਵਰ ਮੈਡਲਾਂ ਤੇ 7000 ਦੀ ਨਗਦ ਰਾਸ਼ੀ ਦਾ ਇਨਾਮ ਵੀ ਜਿੱਤਿਆ ਸੀ। ਏਸ਼ਾਨੀ ਡਿਸੂਜ਼ਾ ਨੇ ਸਾਲ 2024 ਦੇ ਵਿੱਚ ਵੱਖ ਵੱਖ ਸਥਾਨਾਂ ‘ਤੇ ਆਯੋਜਿਤ ਹੋਏ ਸ਼ਤਰੰਜ ਮੁਕਾਬਲਿਆਂ ਦੇ ਵਿੱਚ ਅੰਡਰ 17 ਵਰਗ ਦੇ ਵਿੱਚ ਜਿਲ੍ਹੇ ਵਿੱਚੋਂ ਪਹਿਲਾ ਸਥਾਨ ਅਤੇ ਅੰਡਰ 16 ਦੇ ਵਿੱਚ ਦੂਸਰਾ ਸਥਾਨ ਪ੍ਰਾਪਤ ਕੀਤਾ ਸੀ। ਭਾਰਤੀ ਫੌਜ ਦੇ ਕਰਨਲ ਸਚਿਨ ਡਿਸੂਜਾ ਦੀ ਹੋਣਹਾਰ ਲੜਕੀ ਏਸ਼ਾਨੀ ਨੇ ਸਿਰਫ ਇੱਕ ਸਾਲ ਤੋਂ ਵੀ ਘੱਟ ਸਮੇਂ ਦੇ ਵਿੱਚ ਸਖਤ ਮਿਹਨਤ ਤੇ ਸੱਚੀ ਲਗਣ ਦੇ ਨਾਲ ਇਸ ਖੇਡ ਦੇ ਵਿੱਚ ਇਹ ਮੁਕਾਮ ਹਾਸਿਲ ਕੀਤੇ ਹਨ। ਜਿਸ ਦੇ ਚਲਦੇ ਉਸ ਨੂੰ AWWA AWARD OF EXCELLENCE 2024 ਦੇ ਨਾਲ ਵੀ ਨਿਵਾਜਿਆ ਗਿਆ।

 

LEAVE A REPLY

Please enter your comment!
Please enter your name here