ਸ੍ਰੀ ਮੁਕਤਸਰ ਸਾਹਿਬ, 12 ਅਗਸਤ: ਜ਼ਿਲ੍ਹਾ ਪੁਲਿਸ ਨੂੰ ਇੱਕ ਵੱਡੀ ਸਫ਼ਲਤਾ ਮਿਲੀ ਹੈ। ਐਸਪੀ (ਇੰਨਵੈ) ਮਨਮੀਤ ਸਿੰਘ ਢਿੱਲੋਂ ਅਤੇ ਡੀ.ਐਸ.ਪੀ ਮਲੋਟ ਪਵਨਜੀਤ ਦੀ ਨਿਗਰਾਨੀ ਹੇਠ ਮੁੱਖ ਅਫਸਰ ਥਾਣਾ ਲੱਖੇਵਾਲੀ ਇੰਸਪੈਕਟਰ ਮਲਕੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਵੱਲੋਂ ਇੱਕ ਚੋਰ ਗਿਰੋਹ ਦਾ ਪਰਦਾਫ਼ਾਸ ਕਰਦਿਆਂ ਇਸਦੇ ਚਾਰ ਮੈਂਬਰਾਂ ਨੂੰ ਕਾਬੁੂ ਕੀਤਾ ਗਿਆ ਹੈ, ਜਦੋਂਕਿ ਮੁਢਲੀ ਪੁਛਗਿਛ ਤੋਂ ਬਾਅਦ 4 ਹੋਰ ਜਣਿਆਂ ਨੂੰ ਨਾਮਜ਼ਦ ਕੀਤਾ ਗਿਆ ਹੈ।
ਪੰਜਾਬ ਪੁਲਿਸ ਵੱਲੋਂ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਆਗੂ ਵਿਕਾਸ ਬੱਗਾ ਦੇ ਕ+ਤਲ ਕੇਸ ਵਿੱਚ ਲੋੜੀਂਦੇ ਸ਼ੱਕੀ ਗ੍ਰਿਫ਼ਤਾਰ
ਮਾਮਲੇ ਦੀ ਜਾਣਕਾਰੀ ਦਿੰਦਿਆਂ ਐਸ.ਐਸ.ਪੀ ਤੁਸ਼ਾਰ ਗੁਪਤਾ ਨੇ ਦਸਿਆ ਕਿ ਕਥਿਤ ਦੋਸ਼ੀ ਨਸ਼ੇ ਦੀ ਪੂਰਤੀ ਲਈ ਚੋਰੀ ਕਰਦੇ ਸਨ ਤੇ ਹੁਣ ਤੱਕ ਖੇਤਾਂ ਵਿੱਚੋਂ 50 ਮੋਟਰਾਂ, 25 ਕੁਇੰਟਲ ਕਣਕ, 8 ਮੋਟਰਸਾਇਕਲ ਅਤੇ 30 ਗੈਸ ਸਿਲੰਡਰ ਚੋਰੀ ਕਰ ਚੁੱਕੇ ਹਨ। ਇਸ ਚੋਰੀ ਦੇ ਸਮਾਨ ਨੂੰ ਵੇਚ ਕੇ ਮਿਲੇ ਪੈਸਿਆ ਨਾਲ ਇਹ ਨਸ਼ੇ ਕਰਦੇ ਸਨ। ਪੁਲਿਸ ਨੇ ਕਥਿਤ ਦੋਸ਼ੀਆਂ ਕੋਲੋਂ 11 ਗੈਸ ਸਿਲੰਡਰ, ਖੇਤਾਂ ਵਾਲੀਆਂ 13 ਮੋਟਰਾਂ, 4 ਮੋਟਰਸਾਇਕਲ ਅਤੇ 7 ਕਣਕ ਦੇ ਗੱਟਿਆ ਨੂੰ ਬ੍ਰਾਮਦ ਕੀਤਾ ਗਿਆ ਹੈ।ਕਥਿਤ ਦੋਸ਼ੀਆਂ ਦੀ ਪਹਿਚਾਣ ਹਰਪ੍ਰੀਤ ਸਿੰਘ, ਕੁਲਵੰਤ ਸਿੰਘ ਉਰਫ ਨਿੱਕਾ, ਪਰਮਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ਉਰਫ ਟਿੰਡੋ ਸਾਰੇ ਵਾਸੀ ਸ਼ੇਰੇਵਾਲਾ ਦੇ ਹਨ।
ਸ਼ੰਭੂ ਬਾਰਡਰ: ਸੁਪਰੀਮ ਕੋਰਟ ਨੇ ਦਿੱਤਾ ਮਹੱਤਵਪੂਰਨ ਆਦੇਸ਼, ਜਾਣੋਂ ਕਿਵੇਂ ਖੁੱਲੇਗਾ ਸ਼ੰਭੂ ਬਾਰਡਰ
ਇਸਤੋਂ ਇਲਾਵਾ ਇਸ ਕੇਸ ਵਿਚ ਜਿੰਨ੍ਹਾਂ ਹੋਰ ਵਿਅਕਤੀਆਂ ਨੂੰ ਨਾਮਜਦ ਕੀਤਾ ਗਿਆ ਹੈ, ਉਨ੍ਹਾਂ ਵਿਚ ਇੰਨ੍ਹਾਂ ਦਾ ਸਾਥੀ ਹੈਪੀ ਵਾਸੀ ਬਾਮ, ਚੋਰੀ ਦੇ ਗੈਸ ਸਿਲੰਡਰ ਲੈਣ ਵਾਲਾ ਕਰਿਆਨਾ ਸਟੋਰ ਚਲਾਉਣ ਵਾਲਾ ਮਨਦੀਪ ਕੁਮਾਰ ਉਰਫ ਮੋਨੂੰ ਵਾਸੀ ਚਿੱਬੜਾਵਾਲਾ, ਚੋਰੀ ਦੀਆਂ ਮੋਟਰਾਂ ਖ਼ਰੀਦਣ ਵਾਲਾ ਕਬਾੜੀਆ ਰੋਸ਼ਨ ਲਾਲਾ ਵਾਸੀ ਚਿੱਬੜਾਵਾਲਾ ਅਤੇ ਕਬਾੜੀਆ ਪ੍ਰਿੰਸ ਕੁਮਾਰ ਵਾਸੀ ਸ੍ਰੀ ਮੁਕਤਸਰਸ ਸਾਹਿਬ ਸ਼ਾਮਲ ਹਨ। ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਇੰਨ੍ਹਾਂ ਸਾਰਿਆਂ ਵਿਰੁਧ ਥਾਣਾ ਲੱਖੇਵਾਲਾ ਵਿਖੇ ਮੁਕੱਦਮਾ ਨੰਬਰ 35 ਮਿਤੀ 05-08-2024 ਅ/ਧ 302(2) ਬੀ.ਐਨ.ਐਸ ਦਰਜ਼ ਕੀਤਾ ਗਿਆ ਹੈ।
Share the post "ਨਸ਼ੇ ਦੀ ਪੂਰਤੀ ਲਈ ਮੋਟਰਾਂ, ਕਣਕ, ਮੋਟਰਸਾਈਕਲ ਤੇ ਗੈਸ ਸਿਲੰਡਰ ਚੋਰੀ ਕਰਨ ਵਾਲਾ ਗਿਰੋਹ ਕਾਬੂ"