WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਕਿਸਾਨ ਤੇ ਮਜ਼ਦੂਰ ਮਸਲੇ

ਪੰਜਾਬ ’ਚ ਬਿਨ੍ਹਾਂ ਲਾਈਸੰਸ ਤੋਂ ਪੈਸਟੀਸਾਈਡ ਸਪਲਾਈ ਕਰਦੀ ਹਰਿਆਣਾ ਦੀ ਕੰਪਨੀ ਦਾ ਕੈਂਟਰ ਫ਼ੜਿਆ

ਖੇਤੀਬਾੜੀ ਵਿਭਾਗ ਵੱਲੋਂ ਕੈਂਟਰ ’ਚੋਂ ਬਰਾਮਦ ਦਵਾਈਆਂ ਦੇ ਲਏ ਸੈਂਪਲ, ਪੁਲਿਸ ਕਾਰਵਾਈ ਸ਼ੁਰੂ
ਬਠਿੰਡਾ, 28 ਜੁਲਾਈ: ਖੇਤੀਬਾੜੀ ਵਿਭਾਗ ਵੱਲੋਂ ਐਤਵਾਰ ਨੂੰ ਕੀਤੀ ਇੱਕ ਵੱਡੀ ਕਾਰਵਾਈ ਦੇ ਵਿਚ ਬਿਨ੍ਹਾਂ ਲਾਈਸੰਸ ਤੋਂ ਪੰਜਾਬ ਦੇ ਵਿਚ ਕੀੜੇਮਾਰ ਦਵਾਈਆਂ ਸਪਲਾਈ ਕਰਦੀ ਹਰਿਆਣਾ ਦੀ ਇੱਕ ਕੰਪਨੀ ਦਾ ਦਵਾਈਆਂ ਨਾਲ ਭਰਿਆ ਕੈਂਟਰ ਬਰਾਮਦ ਕੀਤਾ ਗਿਆ ਹੈ। ਸਥਾਨਕ ਭੁੱਚੋਂ ਕੈਂਚੀਆਂ ’ਤੇ ਕਾਬੂ ਕੀਤੇ ਇਸ ਕੈਂਟਰ ਵਿਚੋਂ ਸੈਕੜੇ ਲੀਟਰ ਝੋਨੇ ਅਤੇ ਨਰਮੇ ’ਤੇ ਵਰਤਣ ਵਾਸਤੇ ਦਵਾਈਆਂ ਬਰਾਮਦ ਹੋਈਆਂ ਹਨ, ਜਿੰਨ੍ਹਾਂ ਦੇ ਖੇਤੀਬਾੜੀ ਅਧਿਕਾਰੀਆਂ ਵੱਲੋਂ ਸੈਂਪਲ ਲਏ ਗਏ ਹਨ। ਇਸਤੋਂ ਇਲਾਵਾ ਬਿਨ੍ਹਾਂ ਲਾਈਸੈਂਸ ਤੋਂ ਪੰਜਾਬ ਵਿਚ ਸਪਲਾਈ ਕਰਨ ਦੇ ਦੋਸ਼ਾਂ ਹੇਠ ਉਕਤ ਕੰਪਨੀ ਵਿਰੁਧ ਮੁਕੱਦਮਾ ਦਰਜ਼ ਕਰਵਾਉਣ ਲਈ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਮਿਆਰੀ ਸਿਹਤ ਸਹੂਲਤਾਂਃਮੁੱਖ ਮੰਤਰੀ ਨੇ 58 ਹਾਈਟੈੱਕ ਐਂਬੂਲੈਂਸਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ

ਮਾਮਲੇ ਦੀ ਜਾਣਕਾਰੀ ਦਿੰਦਿਆਂ ਖੇਤੀਬਾੜੀ ਵਿਭਾਗ ਦੇ ਏਡੀਓ ਅਸਮਾਨਪ੍ਰੀਤ ਸਿੰਘ ਨੇ ਦਸਿਆ ਕਿ ‘‘ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਇੱਕ ਪ੍ਰਾਈਵੇਟ ਕੰਪਨੀ ਵੱਲੋਂ ਕਥਿਤ ਨਕਲੀ ਦਵਾਈਆਂ ਹਰਿਆਣਾ ਤੋਂ ਲਿਆ ਕੇ ਭੁੱਚੋਂ ਇਲਾਕੇ ’ਚ ਸਪਲਾਈ ਕੀਤੀਆਂ ਜਾ ਰਹੀਆਂ ਹਨ, ਜਿਸਤੋਂ ਬਾਅਦ ਵਿਭਾਗ ਦੇ ਅਧਿਕਾਰੀਆਂ ਨੇ ਪੁਲਿਸ ਦੀ ਮੱਦਦ ਨਾਲ ਲਗਾਏ ਗਏ ਨਾਕੇ ਦੌਰਾਨ ਇੱਕ ਕੈਂਟਰ ਨੂੰ ਫ਼ੜਿਆ ਗਿਆ। ’’ਉਨ੍ਹਾਂ ਦਸਿਆ ਕਿ ਬਰਾਮਦ ਦਵਾਈਆਂ ਵੂਡਲੈਂਡ ਐਗਰੀਟੈਕ ੲੰਡੀਆ ਕੰਪਨੀ ਨਾਲ ਸਬੰਧਤ ਹਨ, ਜਿਸਦੇ ਕੋਲ ਪੰਜਾਬ ਵਿਚ ਦਵਾਈਆਂ ਸਪਲਾਈ ਕਰਨ ਦਾ ਕੋਈ ਲਾਇਸੰਸ ਨਹੀਂ ਹੈ, ਜਿਸਦੇ ਚੱਲਦੇ ਇੰਨ੍ਹਾਂ ਦਵਾਈਆਂ ਦੇ ਸੈਂਪਲ ਭਰ ਕੇ ਜਾਂਚ ਕੀਤੀ ਜਾ ਰਹੀ ਹੈ ਤੇ ਨਾਲ ਹੀ ਪੁਲਿਸ ਨੂੰ ਕਾਨੂੰਨੀ ਕਾਰਵਾਈ ਕਰਨ ਦੇ ਲਿਖ਼ਤੀ ਦਿੱਤਾ ਗਿਆ ਹੈ।

 

Related posts

ਉਗਰਾਹਾ ਜਥੇਬੰਦੀਆਂ ਦੇ ਆਗੂਆਂ ਨੇ ਭਾਜਪਾ ਮੰਤਰੀਆਂ ਤੇ ਹੋਰਨਾਂ ਦੇ ਫੂਕੇ ਦਿਓ ਕੱਦ ਪੁਤਲੇ

punjabusernewssite

ਫਰਜੀ ਕੰਪਨੀ ਦੇ ਵਿਰੁੱਧ ਕਿਸਾਨਾਂ ਨੇ ਥਾਣਾ ਕੈਂਟ ਅੱਗੇ ਦਿੱਤਾ ਧਰਨਾ

punjabusernewssite

ਪਾਣੀ ਦੇ ਸੰਕਟ ਨਾਲ ਸਬੰਧਤ ਮੰਗਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਦੀ ਸਾਂਝੀ ਮੀਟਿੰਗ 6 ਜੁਲਾਈ ਨੂੰ

punjabusernewssite