ਫ਼ਿਰੋਜਪੁਰ, 28 ਜੁਲਾਈ: ਐਤਵਾਰ ਸਵੇਰੇ ਸਥਾਨਕ ਕੈਂਟ ਰੇਲਵੇ ਸਟੇਸ਼ਨ ’ਤੇ ਇੱਕ ਨੌਜਵਾਨ ਲੜਕੀ ਦੀ ਰੇਲ੍ਹ ਗੱਡੀ ਹੇਠ ਆਉਣ ਕਾਰਨ ਮੌਤ ਹੋਣ ਦਾ ਦੁਖ਼ਦਾਈ ਸਮਾਚਾਰ ਮਿਲਿਆ ਹੈ। ਇਹ ਘਟਨਾ ਰੇਲ੍ਹ ਗੱਡੀ ‘ਤੇ ਚੜਣ ਸਮੇਂ ਵਾਪਰੀ ਜਦ ਇਸ ਲੜਕੀ ਦਾ ਪੈਰ ਫ਼ਿਸਲ ਗਿਆ ਤੇ ਉਹ ਟਰੇਨ ਦੀ ਚਪੇਟ ਵਿਚ ਆ ਗਈ। ਹਾਲਾਂਕਿ ਰੇਲਵੇ ਪੁਲਿਸ ਵੱਲੋਂ ਲੋਕਾਂ ਦੀ ਮੱਦਦ ਨਾਲ ਲੜਕੀ ਨੂੰ ਸਿਵਲ ਹਸਪਤਾਲ ਵੀ ਲਿਜਾਇਆ ਗਿਆ ਪ੍ਰੰਤੂ ਉਹ ਬਚ ਨਾ ਸਕੀ। ਮ੍ਰਿਤਕ ਲੜਕੀ ਦੀ ਪਹਿਚਾਣ ਰਿਬਿਕਾ ਵਾਸੀ ਫ਼ਿਰੋਜਪੁਰ ਦੇ ਤੌਰ ’ਤੇ ਹੋਈ ਹੈ।
ਪੰਜਾਬ ’ਚ ਬਿਨ੍ਹਾਂ ਲਾਈਸੰਸ ਤੋਂ ਪੈਸਟੀਸਾਈਡ ਸਪਲਾਈ ਕਰਦੀ ਹਰਿਆਣਾ ਦੀ ਕੰਪਨੀ ਦਾ ਕੈਂਟਰ ਫ਼ੜਿਆ
ਉਹ ਆਪਣੇ ਮਾਪਿਆਂ ਦੀ ਇਕਲੌਤੀ ਲੜਕੀ ਦੱਸੀ ਜਾ ਰਹੀ ਹੈ ਜੋਕਿ ਅੱਜ ਈਟੀਟੀ ਟੀਚਰਾਂ ਦੀ ਭਰਤੀ ਲਈ ਹੋਏ ਪੇਪਰ ਨੂੰ ਦੇਣ ਚੱਲੀ ਸੀ। ਹਸਪਤਾਲ ਵਿਚ ਰੌਂਦੇ ਮਾਪਿਆ ਨੇ ਦਸਿਆ ਕਿ ਰਿਬਿਕਾ ਦੀ ਐਮ.ਐਸ.ਸੀ ਕੀਤੀ ਹੋਈ ਸੀ ਤੇ ਇੱਕ ਪ੍ਰਾਈਵੇਟ ਸਕੂਲ ਵਿਚ ਪੜ੍ਹਾ ਰਹੀ ਸੀ ਤੇ ਹੁਣ ਸਰਕਾਰੀ ਨੌਕਰੀ ਲਈ ਪੇਪਰ ਦੇਣ ਚੰਡੀਗੜ੍ਹ ਜਾ ਰਹੀ ਸੀ ਕਿ ਟਰੇਨ ’ਤੇ ਚੜ੍ਹਣ ਸਮੇਂ ਅਚਾਨਕ ਫ਼ਿਰੋਜਪੁਰ ਛਾਉਣੀ ਦੇ ਸਟੇਸ਼ਨ ਪੈਰ ਫ਼ਿਸਲਣ ਕਾਰਨ ਇਹ ਘਟਨਾ ਵਾਪਰ ਗਈ। ਰੇਲਵੇ ਪੁਲਿਸ ਦੇ ਅਧਿਕਾਰੀਆਂ ਨੇ ਦਸਿਆ ਕਿ ਬਣਦੀ ਕਾਰਵਾਈ ਤੋਂ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ।