👉 ਜਥੇਦਾਰ ਦਾਦੂਵਾਲ ਨੂੰ ਸੰਤ ਸਿਪਾਹੀ ਐਵਾਰਡ ਨਾਲ ਕੀਤਾ ਸਨਮਾਨਿਤ
Haryana News: ਮੀਰੀ ਪੀਰੀ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਐਂਡ ਰਿਸਰਚ ਸ਼ਾਹਬਾਦ ਮਾਰਕੰਡਾ ਦੀ ਮਾਣਯੋਗ ਪੰਜਾਬ ਐਂਡ ਹਰਿਆਣਾ ਹਾਈਕੋਰਟ ਤੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੇ ਉੱਦਮ ਉਪਰਾਲਿਆਂ ਨਾਲ ਹੋਈ ਸ਼ਾਨਦਾਰ ਇਤਿਹਾਸਿਕ ਜਿੱਤ ਦੀ ਖੁਸ਼ੀ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਸ਼ੁਕਰਾਨੇ ਵਜੋਂ ਗੁਰਦੁਆਰਾ ਗੁਰੂ ਗ੍ਰੰਥਸਰ ਦਾਦੂ ਸਾਹਿਬ ਸਿਰਸਾ ਹਰਿਆਣਾ ਵਿਖੇ ਪੰਥ ਪ੍ਰਸਿੱਧ ਸਿੱਖ ਪ੍ਰਚਾਰਕ ਅੰਬੈਸਡਰ ਫਾਰ ਪੀਸ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਚੇਅਰਮੈਨ ਧਰਮ ਪ੍ਰਚਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸ਼ਾਨਦਾਰ ਅਗਵਾਈ ਵਿੱਚ ਅਕਾਲ ਪੁਰਖ ਵਾਹਿਗੁਰੂ ਜੀ ਦਾ ਸ਼ੁਕਰਾਨਾ ਸਮਾਗਮ 24 ਮਈ ਨੂੰ ਕੀਤਾ ਗਿਆ। ਧੁਰਕੀ ਬਾਣੀ ਦੇ ਸ੍ਰੀ ਅਖੰਡ ਪਾਠਾਂ ਦੇ ਭੋਗ ਉਪਰੰਤ ਭਾਈ ਗੁਰਸੇਵਕ ਸਿੰਘ ਰੰਗੀਲਾ ਹਜ਼ੂਰੀ ਰਾਗੀ ਜੱਥਾ ਗੁਰਦੁਆਰਾ ਦਾਦੂ ਸਾਹਿਬ ਵਲੋਂ ਗੁਰੂ ਦਰਬਾਰ ਵਿੱਚ ਰਸਭਿੰਨਾਂ ਕੀਰਤਨ ਕੀਤਾ ਗਿਆ । ਉਪਰੰਤ ਵਿਸ਼ੇਸ਼ ਤੌਰ ਤੇ ਸਜਾਏ ਗਏ ਸੁੰਦਰ ਪੰਡਾਲ ਵਿੱਚ ਭਾਈ ਸੁਖਵਿੰਦਰ ਸਿੰਘ ਸ਼ੌਕੀ ਦੇ ਢਾਡੀ ਜਥੇ ਨੇ ਢਾਡੀ ਵਾਰਾਂ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ । ਇਸ ਸਮੇਂ ਵੱਡੀ ਗਿਣਤੀ ਵਿੱਚ ਹਰਿਆਣਾ ਨਿਵਾਸੀ ਸਿੱਖ ਸੰਗਤ ਦਾ ਜਨ ਸ਼ੈਲਾਬ ਉਮੜਿਆ ਹੋਇਆ ਸੀ। ਜਥੇਦਾਰ ਦਾਦੂਵਾਲ ਵੱਲੋਂ ਸਿੱਖ ਪੰਥ ਤੇ ਹਰਿਆਣਾ ਕਮੇਟੀ ਲਈ ਕੀਤੇ ਵੱਡੇ ਉਪਰਾਲਿਆਂ ਦੇ ਸਨਮਾਨ ਵਿੱਚ ਸਿੱਖ ਸੰਗਤਾਂ ਅਤੇ ਹਰਿਆਣਾ ਕਮੇਟੀ ਦੇ ਅਹੁਦੇਦਾਰ ਮੈਂਬਰ ਸਾਹਿਬਾਨਾਂ ਵੱਲੋਂ ਜਥੇਦਾਰ ਦਾਦੂਵਾਲ ਨੂੰ ਸੰਤ ਸਿਪਾਹੀ ਐਵਾਰਡ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ ।
ਇਹ ਵੀ ਪੜ੍ਹੋ 👉 ਸ਼ੁਕਰਾਨਾ ਸਮਾਗਮ ਵਿੱਚ ਗੁਰਦੁਆਰਾ ਦਾਦੂ ਸਾਹਿਬ ਵਿਖੇ ਉਮੜਿਆ ਸਿੱਖ ਸੰਗਤਾਂ ਦਾ ਜਨ ਸ਼ੈਲਾਬ
ਹਰਿਆਣਾ ਕਮੇਟੀ ਦੇ ਅਹੁਦੇਦਾਰ ਮੈਂਬਰ ਸਾਹਿਬਾਨ ਅਤੇ ਸਿੱਖ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਵਿੱਚ 5 ਮਤੇ ਪਾਸ ਕੀਤੇ । ਮਤਾ ਨੰਬਰ 1. ਅੱਜ ਦਾ ਪੰਥਕ ਇਕੱਠ ਮੀਰੀ ਪੀਰੀ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਐਂਡ ਰਿਸਰਚ ਸ਼ਾਹਬਾਦ ਮਾਰਕੰਡਾ ਦਾ ਕੇਸ ਪੰਜਾਬ ਹਰਿਆਣਾ ਹਾਈ ਕੋਰਟ ਵਿੱਚੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੱਕ ਵਿੱਚ ਜਿੱਤਣ ਦੀ ਖੁਸ਼ੀ ਤੇ ਅਕਾਲ ਪੁਰਖ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਾ ਹੈ ਅਤੇ ਸਹਿਯੋਗ ਦੇਣ ਵਾਲੇ ਸਮੂੰਹ ਸਾਥੀਆਂ,ਵਕੀਲ ਸਾਹਿਬਾਨਾਂ,ਮੈਂਬਰ ਸਾਹਿਬਾਨਾਂ ਦਾ ਦਿਲ ਦੀਆਂ ਗਹਿਰਾਈਆਂ ਚੋਂ ਧੰਨਵਾਦ ਕਰਦਾ ਹੈ । ਮਤਾ ਨੰਬਰ 2. ਅੱਜ ਦਾ ਪੰਥਕ ਇਕੱਠ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਤਿਕਾਰ ਵਿੱਚ ਜਾਗਤ ਜੋਤ ਸਤਿਕਾਰ ਐਕਟ 2026 ਪੰਜਾਬ ਸਰਕਾਰ ਵੱਲੋਂ ਬਣਾਏ ਨਵੇਂ ਕਾਨੂੰਨ ਦੀ ਸਲਾਘਾ ਕਰਦਾ ਹੈ ਤੇ ਪੰਜਾਬ ਸਰਕਾਰ ਨੂੰ ਅਪੀਲ ਕਰਦਾ ਹੈ ਕੇ ਸਿੱਖ ਸੰਸਥਾਵਾਂ,ਸਿੱਖ ਸਕਾਲਰਾਂ,ਕਾਨੂੰਨੀ ਮਾਹਰਾਂ ਨਾਲ ਰਾਇ ਮਸ਼ਵਰਾ ਕਰਕੇ ਕਾਨੂੰਨੀ ਐਕਟ ਦੀ ਲੋੜੀਂਦੀ ਸੋਧ ਕਰਕੇ ਕਮੀਆਂ ਨੂੰ ਦੂਰ ਕੀਤਾ ਜਾਵੇ । ਮਤਾ ਨੰਬਰ 3. ਅੱਜ ਦਾ ਪੰਥਕ ਇਕੱਠ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦਾ ਭਰੋਸਾ ਗਵਾ ਚੁੱਕੇ ਜਗਦੀਸ਼ ਸਿੰਘ ਝੀਂਡਾ ਨੂੰ ਪ੍ਰਧਾਨ ਨਹੀਂ ਮੰਨਦਾ ਕਿਉਂਕਿ ਉਹ ਬਾਰ ਬਾਰ ਮੀਟਿੰਗਾਂ ਕਰਕੇ ਵੀ ਅੰਤ੍ਰਿੰਗ ਕਮੇਟੀ ਅਤੇ ਜਨਰਲ ਹਾਊਸ ਦਾ ਕੋਰਮ ਪੂਰਾ ਨਹੀਂ ਕਰ ਸਕਿਆ ਅਤੇ ਨਾ ਹੀ ਸਲਾਨਾ ਬਜ਼ਟ ਪਾਸ ਕਰਵਾ ਸਕਿਆ ਹੈ ਕੋਰਮ ਪੂਰਾ ਕੀਤੇ ਬਗੈਰ ਧੋਖੇ ਨਾਲ ਪਾਸ ਕੀਤੇ ਬਜ਼ਟ ਨੂੰ ਗੁਰਦੁਆਰਾ ਜੁਡੀਸ਼ਅਲ ਕਮਿਸ਼ਨ ਰੱਦ ਕਰ ਚੁੱਕਾ ਹੈ ਇਸ ਲਈ ਝੀਂਡਾ ਤੁਰੰਤ ਅਹੁਦੇ ਤੋਂ ਅਸਤੀਫਾ ਦੇਵੇ ਅਤੇ ਅੰਤ੍ਰਿੰਗ ਕਮੇਟੀ ਦੀ ਨਵੀਂ ਚੋਣ ਲਈ ਰਾਹ ਪੱਧਰਾ ਕਰੇ।
ਇਹ ਵੀ ਪੜ੍ਹੋ 👉 बेटियां अपनी मेहनत, लगन और क्षमता के बल पर छू रही हैं नई ऊंचाइयां : गौरव गौतम
ਮਤਾ ਨੰਬਰ 4.ਅੱਜ ਦਾ ਪੰਥਕ ਇਕੱਠ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੂੰਹ ਮੈਂਬਰ ਸਾਹਿਬਾਨਾਂ ਨੂੰ ਅਪੀਲ ਕਰਦਾ ਹੈ ਕੇ ਕਮੇਟੀ ਪ੍ਰਬੰਧ ਹੇਠ ਆਉਂਦੇ ਗੁਰੂ ਘਰਾਂ,ਵਿੱਦਿਅਕ ਅਤੇ ਸਿਹਤ ਅਦਾਰਿਆਂ ਨੂੰ ਵਧੀਆ ਤਰੀਕੇ ਨਾਲ ਚਲਾਉਣ,ਸਮੁੱਚੇ ਸਿੱਖ ਸੰਗਤਾਂ ਦੇ ਭਰੋਸੇ ਤੇ ਖਰਾ ਉਤਰਣ ਲਈ ਆਪਸੀ ਮਤਭੇਦ ਭੁਲਾ ਗੁਰੂ ਦੀ ਹਜੂਰੀ ਵਿੱਚ ਬੈਠ ਕੇ ਨਵੀਂ ਅੰਤ੍ਰਿੰਗ ਕਮੇਟੀ ਦੀ ਚੋਣ ਕਰਨ ਤਾਂ ਕੇ ਸਮੁੱਚਾ ਪ੍ਰਬੰਧ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ। ਮਤਾ ਨੰਬਰ 5. ਅੱਜ ਦਾ ਪੰਥਕ ਇਕੱਠ ਦੇਸ਼ ਵਿਦੇਸ਼ ਦੀਆਂ ਸਮੂੰਹ ਸਿੱਖ ਸੰਗਤਾਂ ਨੂੰ ਗੁਰੂ ਕੇ ਗ੍ਰੰਥੀ ਰਾਗੀ ਢਾਡੀ ਕਵੀਸ਼ਰ ਪ੍ਰਚਾਰਕ ਸਿੰਘਾਂ ਦਾ ਹਰ ਤਰਾਂ ਨਾਲ ਗੁਰ ਮਰਿਆਦਾ ਅਨੁਸਾਰ ਬਣਦਾ ਮਾਣ ਸਤਿਕਾਰ ਕਰਨ ਦੀ ਅਪੀਲ ਕਰਦਾ ਹੈ । ਸ਼ੁਕਰਾਨਾ ਸਮਾਗਮ ਨੂੰ ਸੰਬੋਧਨ ਕਰਨ ਵਾਲੇ ਸਾਰੇ ਬੁਲਾਰਿਆਂ ਨੇ ਇਕਮੱਤ ਕਿਹਾ ਕੇ ਮੀਰੀ ਪੀਰੀ ਹਸਪਤਾਲ ਸ਼ਾਹਬਾਦ ਮਾਰਕੰਡਾ ਦਾ ਕੇਸ ਹਰਿਆਣਾ ਕਮੇਟੀ ਦੇ ਹੱਕ ਵਿੱਚ ਜਿੱਤਣ ਦਾ ਸਾਰਾ ਉੱਦਮ ਤੇ ਉਪਰਾਲਾ ਜਥੇਦਾਰ ਦਾਦੂਵਾਲ ਅਤੇ ਉਨਾਂ ਦੀ ਟੀਮ ਵੱਲੋਂ ਕੀਤਾ ਗਿਆ। ਇਸ ਲਈ ਜਥੇਦਾਰ ਦਾਦੂਵਾਲ ਦਾ ਸਾਰੀ ਸਿੱਖ ਸੰਗਤ ਵੱਲੋਂ ਧੰਨਵਾਦ ਕੀਤਾ ਜਾਂਦਾ ਹੈ । ਸ਼ੁਕਰਾਨਾ ਸਮਾਗਮ ਵਿੱਚ ਸਿੰਘ ਸਾਹਿਬ ਭਾਈ ਜਸਬੀਰ ਸਿੰਘ ਰੋਡੇ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ,ਭਾਈ ਪਰਮਜੀਤ ਸਿੰਘ ਸਹੌਲੀ ਪ੍ਰਧਾਨ ਸੁਤੰਤਰ ਅਕਾਲੀ ਦਲ,ਭਾਈ ਗੁਰਦੀਪ ਸਿੰਘ ਬਠਿੰਡਾ ਪ੍ਰਧਾਨ ਸ਼ੇਰੇ ਪੰਜਾਬ ਅਕਾਲੀ ਦਲ,ਜਥੇਦਾਰ ਭੁਪਿੰਦਰ ਸਿੰਘ ਅਸੰਧ ਸਾਬਕਾ ਪ੍ਰਧਾਨ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ,ਐਡਵੋਕੇਟ ਸ਼ਿੰਦਰਪਾਲ ਸਿੰਘ ਬਰਾੜ ਬਠਿੰਡਾ,ਡਾਕਟਰ ਮਨਜੀਤ ਸਿੰਘ ਭੋਮਾ ਚੇਅਰਮੈਨ ਧਰਮ ਪ੍ਰਚਾਰ ਪੰਜਾਬ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ,ਗਿਆਨੀ ਬਲਵੰਤ ਸਿੰਘ ਜੰਮੂ ਪ੍ਰਧਾਨ ਧਰਮ ਪ੍ਰਚਾਰ ਸਿੱਖ ਕੁਆਰਡੀਨੇਸ਼ਨ ਕਮੇਟੀ ਜੰਮੂ ਕਸ਼ਮੀਰ,ਬਾਬਾ ਗੁਰਪਾਲ ਸਿੰਘ ਚੋਰਮਾਰ,ਬਾਬਾ ਪ੍ਰਦੀਪ ਸਿੰਘ ਚਾਂਦਪੁਰਾ,ਬਾਬਾ ਗਾਂਧੀ ਜੀ ਕਾਰ ਸੇਵਾ ਕੇਵਲ
ਇਹ ਵੀ ਪੜ੍ਹੋ 👉 ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਨੇ ਲਵਲੀ ਫਾਊਂਡੇਸ਼ਨ ਤੇ ਯੂਨੀਫ਼ਾਈ ਹੈਲਥ ਕੇਅਰ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਾਇਆ
ਸੰਤ ਸਮਸ਼ੇਰ ਸਿੰਘ ਲਹਿਰੀ,ਬਾਬਾ ਹਰਦੀਪ ਸਿੰਘ ਫਤਹਿਗੜ,ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਮੈਂਬਰ ਸਾਹਿਬਾਨ ਗੁਰਮੀਤ ਸਿੰਘ ਰਾਮਸਰ ਕਾਲਕਾ ਸੀਨੀਅਰ ਮੀਤ ਪ੍ਰਧਾਨ,ਗੁਰਬੀਰ ਸਿੰਘ ਯਮੁਨਾਨਗਰ ਜੂਨੀਅਰ ਮੀਤ ਪ੍ਰਧਾਨ,ਜਥੇਦਾਰ ਬਲਦੇਵ ਸਿੰਘ ਹਾਬੜੀ ਮੈਂਬਰ,ਬੀਬੀ ਕਰਤਾਰ ਕੌਰ ਸ਼ਾਹਬਾਦ ਮਾਰਕੰਡਾ ਮੈਂਬਰ,ਸਰਦਾਰ ਦੀਦਾਰ ਸਿੰਘ ਨਲਵੀ ਸੀਨੀਅਰ ਮੈਂਬਰ,ਰਜਿੰਦਰ ਸਿੰਘ ਬਰਾੜਾ ਮੈਂਬਰ,ਗੁਰਪਾਲ ਸਿੰਘ ਗੋਰਾ ਐਲਨਾਬਾਦ ਮੈਂਬਰ,ਭੁਪਿੰਦਰ ਸਿੰਘ ਸੈਣੀ ਮੈਂਬਰ ਪ੍ਰਤੀਨਿਧ ਕੈਪਟਨ ਦਿਲਬਾਗ ਸਿੰਘ ਸਜਾਦਪੁਰ,ਜਥੇਦਾਰ ਸੁਖਵਿੰਦਰ ਸਿੰਘ ਮੰਡੇਬਰ ਸਾਬਕਾ ਜਨਰਲ ਸਕੱਤਰ ਅਤੇ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਆਜ਼ਾਦ,ਸਤਿੰਦਰ ਸਿੰਘ ਮੰਟਾ ਰਸੀਦਾਂ ਸਾਬਕਾ ਮੈਂਬਰ,ਬੇਅੰਤ ਸਿੰਘ ਨਲਵੀ ਸਾਬਕਾ ਮੈਂਬਰ,ਬੀਬੀ ਬਲਜਿੰਦਰ ਕੌਰ ਚੀਕਾ ਸਾਬਕਾ ਮੈਂਬਰ,ਪਰਮਜੀਤ ਸਿੰਘ ਮਾਖਾ ਸਾਬਕਾ ਮੈਂਬਰ,ਗੁਰਜਿੰਦਰ ਸਿੰਘ ਜੀਂਦ ਸਾਬਕਾ ਮੈਂਬਰ,ਅਜੈਬ ਸਿੰਘ ਨਿੰਮਨਾਬਾਦ ਸਾਬਕਾ ਮੈਂਬਰ,ਉਮਰਾਉ ਸਿੰਘ ਛੀਨਾ ਕੈਂਥਲ,ਨਿਰਮਲ ਸਿੰਘ ਮੱਲੜੀ,ਸੁਖਦੇਵ ਸਿੰਘ ਬੜਾਗੁੜਾ,ਸਰਬਜੀਤ ਸਿੰਘ ਜੰਮੂ ਸਕੱਤਰ,ਐਡਵੋਕੇਟ ਬਲਵਿੰਦਰ ਸਿੰਘ ਭੁਟਾਲ,ਜਥੇਦਾਰ ਜਸਵੰਤ ਸਿੰਘ ਸਿਉਨਾ,ਚੇਅਰਮੈਨ ਮਨਜੀਤ ਸਿੰਘ ਭਰੋਵਾਲ,ਬਾਬਾ ਚਾਨਣ ਸਿੰਘ ਜੰਮੂ, ਸਰਪੰਚ ਮੋਹਨਪ੍ਰੀਤ ਸਿੰਘ ਸਿੰਘਪੁਰਾ,ਸਰਪੰਚ ਕੁਲਦੀਪ ਸਿੰਘ ਧਰਮਪੁਰਾ,ਸਰਪੰਚ ਗੁਰਮੀਤ ਸਿੰਘ ਚਕੇਰੀਆਂ,ਸਰਪੰਚ ਦਰਸ਼ਨ ਸਿੰਘ ਤਾਰੂਆਣਾ ਸਾਬਕਾ,ਸਰਪੰਚ ਦਰਸ਼ਨ ਸਿੰਘ ਦਾਦੂ ਸਾਹਿਬ ਸਾਬਕਾ,ਸਰਪੰਚ ਸਤਿੰਦਰਜੀਤ ਸਿੰਘ ਤਿਲੋਕੇਵਾਲਾ ਸਾਬਕਾ,ਸਰਪੰਚ ਬੂਟਾ ਸਿੰਘ ਤਿਲੋਕੇਵਾਲਾ ਸਾਬਕਾ,ਸਰਪੰਚ ਸੁਰਿੰਦਰ ਸਿੰਘ ਖਤਰਾਵਾਂ,ਜਗਦੇਵ ਸਿੰਘ ਜੋਗੇਵਾਲਾ ਬਲਾਕ ਸੰਮਤੀ ਮੈਂਬਰ,ਸਰਪੰਚ ਦਰਸ਼ਨ ਸਿੰਘ ਸਿੰਘਾਪੁਰਾ ਸਾਬਕਾ,ਸਰਪੰਚ ਨਿਸਾਨ ਸਿੰਘ ਸਿੰਘਪੁਰਾ ਸਾਬਕਾ,ਪ੍ਰਦੀਪ ਜੈਨ ਕਾਲਾਂਵਾਲੀ,ਡਾਕਟਰ ਜਗਮੀਤ ਸਿੰਘ ਬਰੀਵਾਲਾ,ਦਲਜੀਤ ਸਿੰਘ ਕਾਦੀਆਂ,ਗ੍ਰੰਥੀ ਅੰਗਰੇਜ਼ ਸਿੰਘ ਫੱਗੂ,ਗ੍ਰੰਥੀ ਜਸਵਿੰਦਰ ਸਿੰਘ ਬੜਾਗੁੜਾ,ਗ੍ਰੰਥੀ ਵਾਹਿਗੁਰੂਪਾਲ ਸਿੰਘ ਜਲਾਲਆਣਾ,ਗ੍ਰੰਥੀ ਪੱਪੀ ਸਿੰਘ ਧਰਮਪੁਰਾ,ਗਿਆਨੀ ਹਾਕਮ ਸਿੰਘ ਖੁੰਬਰ ਪ੍ਰਧਾਨ ਗ੍ਰੰਥੀ ਸਭਾ,ਪ੍ਰਧਾਨ ਜਗਤਾਰ ਸਿੰਘ ਗਿਆਨਾ,ਕਲੱਬ ਪ੍ਰਧਾਨ ਇਕਬਾਲ ਸਿੰਘ ਪੱਕਾ ਸ਼ਹੀਦਾਂ,ਗੁਰਲਾਲ ਸਿੰਘ ਰੱਤਕ,ਸੂਰਤ ਸਿੰਘ ਸ਼ਾਹੀ ਰੱਤਕ,ਜਸਵੰਤ ਸਿੰਘ ਵਿਰਕ ਰੱਤਕ,ਗੁਰਮੁੱਖ ਸਿੰਘ ਪ੍ਰਧਾਨ ਅੰਨਦਾਣਾ ਕਿਸਾਨ ਯੂਨੀਅਨ ਵੀ ਹਾਜ਼ਰ ਸਨ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎️ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।





