Punjab ‘ਚ ਤੜਕਸਾਰ ਵੱਡਾ ਵਾਪਰਿਆ ਵੱਡਾ ਹਾਦਸਾ; ਪੁਲ ਟੁੱਟਣ ਕਾਰਨ ਭਾਖੜਾ ਨਹਿਰ ‘ਚ ਡਿੱਗੇ ਦੋ ਟਰਾਲੇ 

Date:

spot_img

Patiala News: ਪੰਜਾਬ ‘ਚ ਅੱਜ ਤੜਕਸਾਰ ਦਰਦਨਾਕ ਹਾਦਸਾ ਵਾਪਰਨ ਦੀ ਸੂਚਨਾ ਹੈ। ਜਾਣਕਾਰੀ ਮੁਤਾਬਕ ਵੀਰਵਾਰ ਸਵੇਰੇ ਕਰੀਬ 6 ਵਜੇ ਚੰਡੀਗੜ੍ਹ-ਪਟਿਆਲਾ-ਸੰਗਰੂਰ (NH-7) ਬਾਈਪਾਸ ‘ਤੇ ਭਾਖੜਾ ਨਹਿਰ ਉਪਰ ਬਣਿਆ ਪੁਲ ਅਚਾਨਕ ਡਿੱਗ ਪਿਆ। ਘਟਨਾ ਸਮੇਂ ਇਸ ਉੱਪਰੋਂ ਬਰੇਤੀ ਨਾਲ ਲੱਦੇ ਦੋ ਟਰਾਲੇ ਗੁਜਰ ਰਹੇ ਸਨ , ਜੋ ਦੋਨੋਂ ਹੀ ਭਾਖੜਾ ਨਹਿਰ ਵਿੱਚ ਡਿੱਗ ਪਏ। ਹਾਲਾਂਕਿ ਇਸ ਹਾਦਸੇ ਦੇ ਵਿੱਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪਰੰਤੂ ਪੁਲ ਡਿੱਗਣ ਕਾਰਨ ਪਟਿਆਲਾ ਸੰਗਰੂਰ ਚੰਡੀਗੜ੍ਹ ਬਾਈਪਾਸ ‘ਤੇ ਗੁਜ਼ਰਨ ਵਾਲੇ ਟਰੈਫਿਕ ਨੂੰ ਰੋਕਣਾ ਪਿਆ।

ਇਹ ਵੀ ਪੜ੍ਹੋ Mohali Police ਵੱਲੋਂ ਐਲ.ਈ.ਡੀ. ਟੀ.ਵੀ. ਚੋਰੀ ਕਰਨ ਵਾਲੇ ਪੰਜ ਮੈਂਬਰੀ ਗਿਰੋਹ ਦੇ ਤਿੰਨ ਮੈਂਬਰ ਗ੍ਰਿਫ਼ਤਾਰ

ਦੱਸਿਆ ਜਾ ਰਿਹਾ ਕਿ ਇਹ ਟਰਾਲੇ ਕਰਨਾਲ ਤੋਂ ਬਠਿੰਡਾ ਵੱਲ ਆ ਰਹੇ ਸਨ ਕਿ ਇਹ ਹਾਦਸਾ ਵਾਪਰ ਗਿਆ। ਇਹਨਾਂ ਟਰੱਕਾਂ ਦੇ ਅੱਗੇ ਚੱਲ ਰਹੇ ਇੱਕ ਹੋਰ ਟਰੱਕ ਦੇ ਡਰਾਈਵਰ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸਨੇ ਹਾਲੇ ਪੁਲ ਹੀ ਕਰਾਸ ਕੀਤਾ ਸੀ ਕਿ ਅਚਾਨਕ ਇੱਕ ਵੱਡੇ ਧਮਾਕੇ ਦੀ ਆਵਾਜ਼ ਸੁਣਾਈ ਦਿੱਤੀ। ਜਦ ਉਸਨੇ ਟਰੱਕ ਰੋਕ ਕੇ ਦੇਖਿਆ ਤਾਂ ਉਸਦੇ ਪਿੱਛੇ ਹੀ ਲੋਹੇ ਦਾ ਬਣਿਆ ਹੋਇਆ ਪੁਲ ਟੁੱਟ ਕੇ ਨਹਿਰ ਵਿੱਚ ਡਿੱਗਿਆ ਹੋਇਆ ਸੀ ਅਤੇ ਉਸਦੇ ਉਪਰੋਂ ਲੰਘ ਰਹੇ ਦੋਨੋਂ ਟਰੱਕ ਨਹਿਰ ਦੇ ਵਿੱਚ ਡਿੱਗ ਪਏ ਸਨ। ਡਰਾਈਵਰ ਮੁਤਾਬਕ ਇਹਨਾਂ ਦੋਨਾਂ ਟਰੱਕਾਂ ਵਿੱਚ ਦੋ ਡਰਾਈਵਰਾਂ ਸਮੇਤ ਤਿੰਨ ਜਣੇ ਸਵਾਰ ਸਨ, ਜਿਨਾਂ ਨੂੰ ਲੋਕਾਂ ਦੀ ਮਦਦ ਦੇ ਨਾਲ ਸਹੀ ਸਲਾਮਤ ਕੱਢ ਲਿਆ ਗਿਆ।

ਇਹ ਵੀ ਪੜ੍ਹੋ ਜਿੰਨਾ ਚਿਰ ਪੰਜਾਬ ਵਿੱਚ ‘ਆਪ’ ਦੀ ਸਰਕਾਰ ਰਹੇਗੀ, ਭਲਾਈ ਸਕੀਮਾਂ ਜਾਰੀ ਰਹਿਣਗੀਆਂ-ਮੁੱਖ ਮੰਤਰੀ ਭਗਵੰਤ ਸਿੰਘ ਮਾਨ

ਘਟਨਾ ਦਾ ਪਤਾ ਲੱਗਦੇ ਹੀ ਪ੍ਰਸ਼ਾਸਨ ਦੇ ਉੱਚ ਅਧਿਕਾਰੀ ਮੌਕੇ ‘ਤੇ ਪੁੱਜੇ ਅਤੇ ਕਿਸੇ ਹੋਰ ਅਨਸੁਖਾਵੀ ਘਟਨਾ ਨੂੰ ਰੋਕਣ ਲਈ ਤੁਰੰਤ ਟਰੈਫਿਕ ਨੂੰ ਰੋਕ ਦਿੱਤਾ ਗਿਆ। ਵੱਡੀ ਗੱਲ ਇਹ ਹੈ ਕਿ ਹਾਲੇ ਕੁਝ ਸਾਲ ਪਹਿਲਾਂ ਹੀ ਬਣੇ ਇਸ ਪਟਿਆਲਾ ਬਾਈਪਾਸ ‘ਤੇ ਇਹ ਨਹਿਰ ਉੱਪਰ ਇਹ ਪੁਲ ਵੀ ਬਣਾਇਆ ਸੀ। ਜਿਸ ਕਾਰਨ ਹੁਣ ਇਸ ਹਾਦਸੇ ਤੋਂ ਬਾਅਦ ਇਸ ਪੁੱਲ ਦੇ ਮਟੀਰੀਅਲ ਨੂੰ ਲੈ ਕੇ ਵੀ ਉਂਗਲਾਂ ਖੜੀਆਂ ਹੋ ਰਹੀਆਂ ਹਨ। ਹਾਲਾਂਕਿ ਪ੍ਰਸ਼ਾਸਨ ਅਧਿਕਾਰੀਆਂ ਦਾਅਵਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 

spot_img
spot_img
spot_img

Share post:

Popular

More like this
Related

ਪੰਜਾਬ ਭਰ ਵਿੱਚ ਜਲਦ ਖੁੱਲ੍ਹਣਗੇ ਹੋਰ 333 ਪਿੰਡ ਕਲੀਨਿਕ: ਡਾ. ਬਲਬੀਰ ਸਿੰਘ

👉ਪੰਜਾਬ ਦੇ ਸਿਹਤ ਮੰਤਰੀ ਵੱਲੋਂ ਦਵਾਈਆਂ ਦੀ ਘਾਟ ਵਿਰੁੱਧ...