ਬਠਿੰਡਾ ’ਚ ਵਿਆਹੇ ਜੋੜੇ ਨੇ ਕੀਤੀ ਆਤਮਹੱਤਿਆ, ਪੁਲਿਸ ਨੂੰ ਨਸ਼ੇ ਦੀ ਲੱਤ ਦਾ ਸ਼ੱਕ!

Date:

spot_img

ਬਠਿੰਡਾ, 23 ਅਕਤੂਬਰ: ਬੀਤੇ ਕੱਲ ਸਥਾਨਕ ਸਰਹਿੰਦ ਨਹਿਰ ਵਿਚੋਂ ਇੱਕ ਨਵਵਿਆਹੁਤਾ ਜੋੜੇ ਦੀ ਬਰਾਮਦ ਹੋਈਆਂ ਲਾਸ਼ਾਂ ਦੀ ਮੌਤ ਪਿੱਛੇ ਰਹੱਸ ਬਰਕਰਾਰ ਹੈ। ਹਾਲਾਂਕਿ ਪੁਲਿਸ ਵੱਲੋਂ ਕੀਤੀ ਮੁਢਲੀ ਪੜਤਾਲ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਨੌਜਵਾਨ ਨਸ਼ੇ ਦਾ ਆਦੀ ਸੀ ਤੇ ਆਰਥਿਕ ਤੰਗੀ ਕਾਰਨ ਇਹ ਕਦਮ ਚੁੱਕਿਆ ਗਿਆ। ਮ੍ਰਿਤਕ ਜੋੜਾ ਗੁਰਪ੍ਰੀਤ ਸਿੰਘ ਤੇ ਨੇਹਾ ਰਾਣੀ ਸਥਾਨਕ ਆਦਰਸ਼ ਨਗਰ ਵਿਚ ਕਿਰਾਏ ਦੇ ਮਕਾਨ ਵਿਚ ਰਹਿੰਦੇ ਸਨ, ਜਿੱਥੇ ਉਨ੍ਹਾਂ ਵੱਲੋਂ ਨਸ਼ੇ ਦੀ ਪੂਰਤੀ ਲਈ ਆਪਣੇ ਘਰ ਵਿਚ ਪਿਆ ਕੱਲਾ-ਕੱਲਾ ਸਮਾਨ ਵੀ ਵੇਚ ਦਿੱਤਾ ਸੀ।

ਇਹ ਵੀ ਪੜ੍ਹੋ:ਜ਼ਿਮਨੀ ਚੋਣਾਂ: AAP ਤੇ BJP ਤੋਂ ਬਾਅਦ Congress ਵੱਲੋਂ ਵੀ ਉਮੀਦਵਾਰਾਂ ਦਾ ਐਲਾਨ

ਪੁਲਿਸ ਇਸ ਗੱਲ ਦੀ ਵੀ ਪੜਤਾਲ ਕਰ ਰਹੀ ਹੈ ਕਿ ਲੜਕੇ ਦੇ ਨਾਲ ਲੜਕੀ ਨੇ ਇਹ ਕਦਮ ਕਿਉਂ ਚੁੱਕਿਆ। ਗੌਰਤਲਬ ਹੈ ਕਿ ਇਸ ਜੋੜੇ ਦਾ ਮੋਟਰਸਾਈਕਲ ਬੀਬੀਵਾਲ ਪੁਲ ਦੇ ਕੋਲ ਮਿਲਿਆ ਸੀ ਜਦ ਕਿ ਲਾਸ਼ਾਂ ਮਾਡਲ ਟਾਊਨ ਫੇਜ 4-5 ਦੇ ਨਜਦੀਕ ਨਹਿਰ ਵਿਚੋਂ ਬਾਹਰ ਕੱਢੀਆਂ ਗਈਆਂ ਸਨ। ਮਾਮਲੇ ਦੀ ਜਾਂਚ ਕਰ ਰਹੇ ਥਾਣਾ ਕੈਂਟ ਦੇ ਥਾਣੇਦਾਰ ਦੀਵਾਨ ਚੰਦ ਨੇ ਦਸਿਆ ਕਿ ਮੁਢਲੀ ਪੜਤਾਲ ਮੁਤਾਬਕ ਲੜਕੇ ਦੇ ਨਸ਼ਾ ਕਰਨ ਬਾਰੇ ਪਤਾ ਚੱਲਿਆ ਹੈ ਤੇ ਲੜਕੀ ਜਾਂ ਉਸਦੇ ਮਾਪਿਆਂ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। ਲੜਕੇ ਦੇ ਮਾਪਿਆ ਦੇ ਬਿਆਨਾਂ ਤੋਂ ਬਾਅਦ ਅਗਲੀ ਕਾਰਵਾਈ ਕੀਤੀ ਜਾਵੇਗੀ।

 

spot_img
spot_img

Share post:

Popular

More like this
Related

CM Nayab Singh Saini की अध्यक्षता में स्वीडन पहुंचा हरियाणा का उच्चस्तरीय डेलीगेशन

👉स्वीडन में भारतीय राजदूत अनुराग भूषण ने मुख्यमंत्री का...

ਜਨਕਪੁਰ ’ਚ ਸਜਿਆ ਸੀਤਾ ਸਵੰਬਰ, ਸ੍ਰੀ ਰਾਮ ਨੇ ਤੋੜਿਆ ਸ਼ਿਵ ਧਨੁਸ਼; ਮੰਚਨ ਨੇ ਮੋਹਿਆ ਦਰਸ਼ਕਾਂ ਦਾ ਮਨ

Mohali News: ਰਾਮਲੀਲਾ ਅਤੇ ਦੁਸਹਿਰਾ ਗਰਾਊਂਡ, ਫੇਜ਼-1, ਮੋਹਾਲੀ ਵਿਖੇ...