ਬਠਿੰਡਾ, 30 ਜੁਲਾਈ: ਸਥਾਨਕ ਐਸਐਸਡੀ ਗਰਲਜ਼ ਕਾਲਜ ਨੂੰ ਬੀਤੇ ਕੱਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿਖੇ ਹੋਈ ਅਕਾਦਮਿਕ ਕਾਨਫਰੰਸ ‘ਚੇਂਜਿੰਗ ਲੈਂਡਸਕੇਪ ਆਫ ਹਾਇਰ ਐਜੂਕੇਸ਼ਨ ਇਨ ਪੰਜਾਬ: ਪ੍ਰੌਬਲਮਜ਼, ਪ੍ਰੋਸਪੈਕਟਸ ਐਂਡ ਚੈਲੇਂਜਸ’ ਵਿੱਚ ਪੰਜਾਬ ਦੇ ਸਿੱਖਿਆ ਮੰਤਰੀ ਵੱਲੋਂ ਸਨਮਾਨਿਤ ਕੀਤਾ ਗਿਆ। ਅਤੇ NAAC ’1’ ਰੇਟਿੰਗ ਹਾਸਲ ਕਰਨ ਵਿੱਚ ਪ੍ਰਾਪਤੀ ਕੀਤੀ ਹੈ। ਕਾਨਫਰੰਸ ਵਿੱਚ ਵਧੀਆ ਕੁਆਲਿਟੀ ਵਾਲੇ 14 ਕਾਲਜਾਂ ਨੂੰ ਸਨਮਾਨਿਤ ਕੀਤਾ ਗਿਆ ਜਿੰਨ੍ਹਾਂ ਵਿੱਚੋਂ ਐਸ.ਐਸ.ਡੀ ਗਰਲਜ਼ ਕਾਲਜ ਮਾਲਵਾ ਖੇਤਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਇੱਕੋ ਇੱਕ ਗਰਲਜ਼ ਕਾਲਜ ਸੀ।
ਅਕਾਲੀ ਦਲ ’ਚ ਵੱਡੀ ਹਲਚਲ: ਚੰਦੂਮਾਜਰਾ, ਜੰਗੀਰ ਕੌਰ, ਢੀਂਢਸਾ, ਮਲੂਕਾ, ਰੱਖੜਾ, ਵਡਾਲਾ ਆਦਿ ਆਗੂਆਂ ਨੂੰ ਕੱਢਿਆ
ਹਰਜੋਤ ਸਿੰਘ ਬੈਂਸ ਉਚੇਰੀ ਸਿੱਖਿਆ ਮੰਤਰੀ ਨੇ ਡਾ: ਨੀਰੂ ਗਰਗ (ਪ੍ਰਿੰਸੀਪਲ, ਐਸ.ਐਸ.ਡੀ. ਗਰਲਜ਼ ਕਾਲਜ ਬਠਿੰਡਾ) ਨੂੰ ਇਸ ਸਨਮਾਨ ਨਾਲ ਸਨਮਾਨਿਤ ਕੀਤਾ ।ਇਸ ਮੌਕੇ ਉਚੇਰੀ ਸਿੱਖਿਆ ਦੇ ਸਕੱਤਰ ਕਮਲ ਕਿਸ਼ੋਰ ਯਾਦਵ, ਡਾਇਰੈਕਟਰ ਹਾਇਰ ਐਜੂਕੇਸ਼ਨ ਸ੍ਰੀਮਤੀ ਅੰਮ੍ਰਿਤ ਸਿੰਘ, ਡਿਪਟੀ ਡਾਇਰੈਕਟਰ ਹਾਇਰ ਐਜੂਕੇਸ਼ਨ ਡਾ. ਅਸ਼ਵਨੀ ਭੱਲਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ, ਆਈਆਈਐਮ ਅੰਮ੍ਰਿਤਸਰ ਦੇ ਡਾਇਰੈਕਟਰ ਡਾ. ਨਾਗਰਜਨ ਰਾਮਾਮੂਰਤੀ ਸਮੇਤ 210 ਪ੍ਰਿੰਸੀਪਲ ਅਤੇ 17 ਵਾਈਸ ਚਾਂਸਲਰ ਹਾਜ਼ਰ ਸਨ । ਕਾਲਜ ਦੇ ਪ੍ਰਧਾਨ ਐਡਵੋਕੇਟ ਸੰਜੇ ਗੋਇਲ, ਸਕੱਤਰ ਵਿਕਾਸ ਗਰਗ ਅਤੇ ਸਟਾਫ਼ ਮੈਂਬਰਾਂ ਨੇ ਪ੍ਰਿੰਸੀਪਲ ਡਾ. ਨੀਰੂ ਗਰਗ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਵਧਾਈ ਦਿੱਤੀ।