Friday, May 1, 2026
spot_img
spot_img

ਲੈਕਚਰਾਰਾਂ ਦੀਆਂ ਅਸਾਮੀਆਂ ਦੀ ਸਹੀ ਵਿਸ਼ਾਵਾਰ ਵੰਡ ਉਪਰੰਤ ਹੋਣ ਤਰੱਕੀਆਂ ਜੌਗਰਫ਼ੀ ਦੀਆਂ 13252 ’ਚੋਂ ਕੇਵਲ 357 ਅਸਾਮੀਆਂ

Date:

spot_img

ਫ਼ਰੀਦਕੋਟ, 30 ਜੁਲਾਈ: ਜੌਗਰਫ਼ੀ ਪੋਸਟ ਗਰੈਜੂਏਟ ਟੀਚਰਜ਼ ਯੂਨੀਅਨ ਪੰਜਾਬ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ, ਚੀਫ਼ ਸਕੱਤਰ ਅਨੁਰਾਗ ਅਗਰਵਾਲ, ਸਿੱਖਿਆ ਸਕੱਤਰ ਕਮਲ ਕਿਸ਼ੋਰ ਯਾਦਵ, ਡਾਇਰੈਕਟਰ ਪਰਮਜੀਤ ਸਿੰਘ, ਡੀ.ਜੀ.ਐਸ.ਈ.ਪੰਜਾਬ ਅਤੇ ਸਹਾਇਕ ਡਾਇਰੈਕਟਰ ਪ੍ਰਮੋਸ਼ਨ ਸੈੱਲ ਪੰਜਾਬ ਨੂੰ ਪੱਤਰ ਭੇਜ ਕੇ ਦੱਸਿਆ ਕਿ ਜਦੋਂ ਵੀ ਸਿੱਖਿਆ ਵਿਭਾਗ (ਸੈ.ਸਿੱ) ਪੰਜਾਬ ਵੱਲੋਂ ਲੈਕਚਰਾਰਾਂ ਦੀਆਂ ਅਸਾਮੀਆਂ ਦੀ ਨਵੀ ਰਚਨਾ ਕੀਤੀ ਜਾਂਦੀ ਹੈ ਤਾਂ ਸਕੁਲ ਲੈਕਚਰਾਰਾਂ ਦੀਆਂ ਅਸਾਮੀਆਂ ਦੀ ਵਿਸ਼ਾਵਾਰ ਵੰਡ ਕਰਨ ਸਮੇਂ ਜੌਗਰਫ਼ੀ ਵਿਸ਼ੇ ਨੂੰ ਨਜ਼ਰ ਅੰਦਾਜ਼ ਕੀਤਾ ਜਾਂਦਾ ਹੈ। ਪੰਜਾਬ ਦੇ ਕੁੱਲ 2026 ਸੀਨੀਅਰ ਸੈਕੰਡਰੀ ਸਕੂਲਾਂ ਲਈ ਲੈਕਰਚਰਾਰ ਦੀਆਂ ਕੁੱਲ ਮਨਜ਼ੂਰਸ਼ੁਦਾ 13252 ਅਸਾਮੀਆਂ ਜਿਨ੍ਹਾਂ ’ਚੋਂ ਜੌਗਰਫ਼ੀ ਵਿਸ਼ੇਸ਼ ਦੀਆਂ ਕੇਵਲ 357 ਅਸਾਮੀਆਂ ਹੀ ਮਨਜ਼ੂਰ ਹਨ, ਜਿਨ੍ਹਾਂ ’ਚੋਂ ਖਾਲੀ ਪਈਆਂ 157 ਅਸਾਮੀਆਂ ਨੂੰ ਡਾਇਰੈਕਟੋਰੇਟ ਆਫ਼ ਸਕੂਲ ਐਜੂਕੇਸ਼ਨ ਸੈਕੰਡਰੀ ਪੰਜਾਬ ਵੱਲੋਂ ਈ-ਪੰਜਾਬ ਪੋਰਟਲ ’ਤੇ ਦਰਸਾਇਆ ਨਾ ਜਾਣ ਕਰਕੇ, ਇਨ੍ਹਾਂ ਨੂੰ ਸਿੱਧੀ ਭਰਤੀ,

ਅਕਾਲੀ ਦਲ ’ਚ ਵੱਡੀ ਹਲਚਲ: ਚੰਦੂਮਾਜਰਾ, ਜੰਗੀਰ ਕੌਰ, ਢੀਂਢਸਾ, ਮਲੂਕਾ, ਰੱਖੜਾ, ਵਡਾਲਾ ਆਦਿ ਆਗੂਆਂ ਨੂੰ ਕੱਢਿਆ

ਬਦਲੀਆਂ ਅਤੇ ਤਰੱਕੀਆਂ ਰਾਹੀਂ ਨਾ ਭਰਨ ਕਰਕੇ ਜੌਗਰਫ਼ੀ ਵਿਸ਼ੇ ਦੇ ਯੋਗ ਅਧਿਆਪਕਾਂ ਨੂੰ ਯੋਗ ਮੌਕੇ ਨਾਲ ਮਿਲਣ ਕਰਕੇ ਉਨ੍ਹਾਂ ’ਚ ਨਿਰਾਸ਼ਾ ਪਾਈ ਜਾ ਰਹੀ ਹੈ। ਇਸ ਸਬੰਧੀ ਪੰਜਾਬ ਸਰਕਾਰ ਦੇ ਗਜਟ ਨੋਟੀਫ਼ਕੇਸ਼ਨ ਅਨੁਸਾਰ ਹਿਊਮੈਨਟੀਜ਼ ਗਰੁੱਪ ਦੇ ਚਾਰ ਵਿਸ਼ਿਆਂ ’ਚੋਂ ਜੌਗਰਫ਼ੀ ਦੇ ਲੈਕਚਰਾਰਾਂ ਦੀਆਂ 357 ਅਸਾਮੀਆਂ ਦੀ ਤੁਲਨਾ ’ਚ ਇਤਿਹਾਸ ਦੀਆਂ 1448, ਰਾਜਨੀਤੀ ਸ਼ਾਸਤਰ ਦੀਆਂ 1425, ਅਰਥ ਸ਼ਾਸਤਰ ਦੀਆਂ 1193 ਅਸਾਮੀਆਂ ਮਨਜ਼ੂਰ ਹਨ। ਸਾਲ 2019 ਨੂੰ ਜੌਗਰਫ਼ੀ ਲੈਕਚਰਾਰਾਂ ਦੀਆਂ ਖਾਲੀ ਪਈਆਂ ਅਸਾਮੀਆਂ ਨੂੰ ਈ-ਪੰਜਾਬ ਪੋਰਟਲ ’ਤੇ ਨਹੀਂ ਦਿਖਾਇਆ ਜਾਂਦਾ, ਜਿਸ ਕਰਕੇ ਬਦਲੀਆਂ ਵਾਲੇ ਅਧਿਆਪਕਾਂ ਨੂੰ ਬਦਲੀਆਂ ਦਾ ਮੌਕਾ ਨਹੀਂ ਮਿਲਦਾ, ਮਾਸਟਰ ਕਾਡਰ ਨੂੰ ਤਰੱਕੀਆਂ ਨਸੀਬ ਨਹੀਂ ਹੁੰਦੀਆਂ ਅਤੇ ਵਿਦਿਆਰਥੀ ਇਸ ਵਿਸ਼ੇ ਦੇ ਗਿਆਨ ਤੋਂ ਵਾਂਝੇ ਰਹਿ ਜਾਂਦੇ ਹਨ।

ਪੰਜਾਬ ਦੀ ਇਸ ਨਗਰ ਕੋਂਸਲ ਦਾ ਕਲਰਕ 10,000 ਰੁਪਏ ਰਿਸ਼ਵਤ ਲੈਂਦਾ ਵਿਜੀਲੈਂਸ ਵੱਲੋਂ ਕਾਬੂ

ਜੱਥੇਬੰਦੀ ਦੇ ਆਗੂਆਂ ਲੈਕਚਰਾਰ ਸੁਖਜਿੰਦਰ ਸਿੰਘ ਸੁੱਖੀ ਪ੍ਰਧਾਨ,ਭੁਪਿੰਦਰ ਸਿੰਘ ਮਾਨ ਸੀਨੀਅਰ ਮੀਤ ਪ੍ਰਧਾਨ, ਨਰੇਸ਼ ਸ਼ਲੂਜਾ ਮੀਤ ਪ੍ਰਧਾਨ, ਤੇਜਵੀਰ ਸਿੰਘ ਜੂਨੀਅਰ ਮੀਤ ਪ੍ਰਧਾਨ, ਦਿਲਬਾਗ ਸਿੰਘ ਲਾਂਪਰਾ ਜਨਰਲ ਸਕੱਤਰ,ਸ਼ਮੇਸ਼ਰ ਸਿੰਘ ਸ਼ੇਰੀ ਸਕੱਤਰ, ਜਸਵਿੰਦਰ ਸਿੰਘ ਸੰਧੂ ਨਵਾਂ ਸ਼ਹਿਰ ਜੱਥੇਬੰਦਕ ਸਕੱਤਰ, ਅਵਤਾਰ ਸਿੰਘ ਬਲਿੰਗ ਸਹਾਇਕ ਸਕੱਤਰ, ਚਮਕੌਰ ਸਿੰਘ ਮੋਗਾ, ਗੁਰਮੇਲ ਸਿੰਘ ਰਹਿਲ ਪਟਿਆਲਾ, ਪਰਮਜੀਤ ਸਿੰਘ ਸੰਧੂ ਮੋਹਾਲੀ, ਹਰਜੋਤ ਸਿੰਘ ਕਾਨੂੰਨੀ ਸਲਾਹਕਾਰ, ਅਬਦਰ ਰਸ਼ੀਦ ਹਾਂਡਾ ਰੋਪੜ, ਜਸਵਿੰਦਰ ਸਿੰਘ ਫ਼ਾਜ਼ਿਲਕਾ, ਸ਼ੰਕਰ ਲਾਲ ਬਠਿੰਡਾ, ਗਗਨਦੀਪ ਸਿੰਘ ਫ਼ਰੀਦਕੋਟ, ਜਸਵੀਰ ਸਿੰਘ ਪਠਾਨਕੋਟ, ਬੂਟਾ ਸਿੰਘ ਵਾਕਿਫ਼ ਸ਼੍ਰੀ ਮੁਕਤਸਰ ਸਾਹਿਬ, ਗੁਰਪ੍ਰੀਤ ਸਿੰਘ ਫ਼ਿਰੋਜ਼ਪੁਰ, ਪ੍ਰੇਮ ਕੁਮਾਰ, ਮਹਾਂਵੀਰ ਸਿੰਘ ਆਦਿ ਨੇ ਮੁੱਖ ਮੰਤਰੀ ਪੰਜਾਬ, ਸਿੱਖਿਆ ਮੰਤਰੀ ਪੰਜਾਬ ਅਤੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ 119 ਐਮੀਨੈਂਸ ਸਕੂਲਾਂ ਲਈ ਵੀ ਜੌਗਰਫ਼ੀ ਲੈਕਚਰਾਰਾਂ ਦੀਆਂ ਅਸਾਮੀਆਂ ਦੀ ਰਚਨਾ ਕੀਤੀ ਜਾਵੇ। ਲੈਕਚਰਾਰਾਂ ਦੀਆਂ ਅਸਾਮੀਆਂ ਦੀ ਵਿਸ਼ਵਾਰ ਵੰਡ ਦੁਰਸਤ ਕੀਤੀ ਕਰਕੇ, ਅਤੇ ਜੌਗਰਫ਼ੀ ਦੀਆਂ ਮਨਜ਼ੂਰਸ਼ੁਦਾ ਖਾਲੀ ਪਈਆਂ 157 ਅਸਾਮੀਆਂ ਨੂੰ ਸਿੱਖਿਆ ਵਿਭਾਗ ਪੰਜਾਬ ਦੇ ਈ-ਪੋਰਟਲ ਉਪਰ ਦਰਸਾਕੇ ਸਿੱਧੀ ਭਰਤੀ, ਬਦਲੀਆਂ ਅਤੇ ਤਰੱਕੀਆਂ ਰਾਹੀਂ ਭਰਿਆ ਜਾਵੇ।

 

Share post:

spot_img

Popular

More like this
Related

Chandigarh News : ਅਸਥਾਈ ਤੌਰ ‘ਤੇ ਰੋਕੀ ਗਈ ਪੰਜਾਬ ਵਿਧਾਨ ਸਭਾ ਦੀ ਵਿਸ਼ੇਸ਼ ਕਾਰਵਾਈ

Chandigarh News : ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ...

Chandigarh News : ‘ਮਜ਼ਦੂਰ ਦਿਵਸ’ ਮੌਕੇ ਵਿਸ਼ੇਸ਼ ਸੈਸ਼ਨ ਨੂੰ ਵੜਿੰਗ ਨੇ ਬਹੁਤ ਦੇਰੀ ਨਾਲ ਚੁੱਕਿਆ ਕਦਮ

Chandigarh News : ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ...

Punjab ਦੇ ਮਸ਼ਹੂਰ ਢਾਬੇ ‘ਤੇ ਤੜਕਸਾਰ ਚੱਲੀਆਂ ਗੋ/ਲੀ/ਆਂ; ਪੁਲਿਸ ਵੱਲੋਂ ਜਾਂਚ ਸ਼ੁਰੂ

Nabha News: Punjab ਦੇ ਇੱਕ ਮਸ਼ਹੂਰ ਢਾਬੇ ‘ਤੇ ਤੜਕਸਾਰ...

‘India’s Strongest Man’ AAP ਵਿਚ ਹੋਇਆ ਸ਼ਾਮਲ, CM ਦੇ OSD ਨੇ ਕੀਤਾ ਸਵਾਗਤ

Chandigarh  News: 'India's Strongest Man';  ਪੰਜਾਬ ਦੇ ਨੌਜਵਾਨਾਂ ਲਈ...