Canada News: ਦੇਸ਼ ਦੀ ਅਜ਼ਾਦੀ ਵਿਚ ਸਭ ਤੋਂ ਵੱਡਾ ਯੋਗਦਾਨ ਪਾਉਣ ਵਾਲੇ ਪੰਜਾਬੀ ਹੁਣ ਅੰਤਰਾਸ਼ਟਰੀ ਖੇਤਰ ਵਿਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਿਚ ਸਫ਼ਲ ਹੋ ਰਹੇ ਹਨ। ਭਾਰਤ ਤੋਂ ਬਾਹਰ ਪੰਜਾਬੀਆਂ ਦੀ ਸਭ ਤੋਂ ਵੱਧ ਵਸੋਂ ਵਾਲੇ ਦੇਸ਼ ਕੈਨੇਡਾ (Canada) ਦੇ ਸਿਆਸੀ ਖੇਤਰ ਵਿਚ ਵੱਡਾ ਨਾਮਣਾ ਖੱਟਿਆ ਜਾ ਰਿਹਾ। ਏਸੇ ਲੜੀ ਤਹਿਤ ਪਿਛਲੇ ਦਿਨੀਂ ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ (BC) ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ 15 ਸੀਟਾਂ ‘ਤੇ ਜੈਤੂ ਰਹਿਣ ਵਾਲੇ ਪੰਜਾਬੀ ਵਿਧਾਇਕਾਂ ਵਿਚੋਂ 6 ਨੂੰ ਮੰਤਰੀ ਦੇ ਅਹੁੱਦੇ ਦੀ ਜਿੰਮੇਵਾਰੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ 👉1308 ਦਿਨਾਂ ਬਾਅਦ ਪੰਜਾਬ ਆਏ ਭਾਈ ਅੰਮ੍ਰਿਤਪਾਲ ਸਿੰਘ ਖ਼ਾਲਸਾ; ਦਾਦੀ ਦੀ ਅਰਥੀ ਨੂੰ ਦੇਣਗੇ ਮੋਢਾ
20 ਨਵੰਬਰ 2026 ਨੂੰ ਪ੍ਰੀਮੀਅਰ ਲੋਰਨ ਡੋਰਕਸਨ ਦੀ ਨਵੀਂ ਕੰਜ਼ਰਵੇਟਿਵ ਸਰਕਾਰ ਦੇ ਮੰਤਰੀ ਮੰਡਲ ਦਾ ਸਹੁੰ ਚੁੱਕ ਸਮਾਗਮ ਹੋਇਆ, ਜਿਸ ਵਿੱਚ ਪੰਜਾਬੀ ਮੂਲ ਦੇ ਵਿਧਾਇਕਾਂ ਨੂੰ ਅਹਿਮ ਜ਼ਿੰਮੇਵਾਰੀਆਂ ਮਿਲੀਆਂ। ਸੂਚਨਾ ਮੁਤਾਬਕ ਮੁੱਖ ਮੰਤਰੀ ਲੌਰਨ ਡੌਰਕਸਨ ਨੇ ਆਪਣੇ ਸਮੇਤ 24 ਮੰਤਰੀ ਅਤੇ 12 ਪਾਰਲੀਮਾਨੀ ਸਕੱਤਰ ਬਣਾਏ ਹਨ। ਜਿਸਦੇ ਵਿਚ ਪੰਜਾਬੀ ਮੂਲ ਦੇ ਜੈਸੀ ਸਹੋਤਾ (Jessy Sahota) ਨੂੰ ਜਨਤਕ ਸੁਰੱਖਿਆ ਅਤੇ ਸਾਲਿਸਿਟਰ ਜਨਰਲ ਦੇ ਤੌਰ ‘ਤੇ ਕੈਬਨਿਟ ਮੰਤਰੀ ਅਤੇ ਹਰਮਨ ਭੰਗੂ (Harman Bhangu) ਨੂੰ ਕਿਰਤ ਰਾਜ ਮੰਤਰੀ ਦੀ ਜਿੰਮੇਵਾਰੀ ਦਿੱਤੀ ਗਈ ਹੈ।
ਇਹ ਵੀ ਪੜ੍ਹੋ 👉Big News; ਐਡਵੋਕੇਟ ਹਰਜਿੰਦਰ ਸਿੰਘ ਧਾਮੀ ਮੁੜ ਛੇਵੀਂ ਵਾਰ ਬਣੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ
ਜਦਕਿ ਸੰਸਦੀ ਸਕੱਤਰ (Parliamentary Secretaries) ਵਜੋਂ ਪੰਜਾਬੀ ਮੂਲ ਦੇ 4 ਵਿਧਾਇਕਾਂ ਨੂੰ ਜਿੰਮੇਵਾਰੀ ਦਿੱਤੀ ਗਈ ਹੈ। ਜਿਸਦੇ ਵਿਚ ਮਨਦੀਪ ਧਾਲੀਵਾਲ (Mandeep Dhaliwal) ਨੂੰ ਖੇਡ ਅਤੇ ਸੱਭਿਆਚਾਰ, ਹਰਜ ਧਾਲੀਵਾਲ (Harj Dhaliwal) ਨੂੰ ਟ੍ਰਾਂਸਲਿੰਕ, ਜੋਡੀ ਤੂਰ (Jody Toor) ਨੂੰ ਸੈਰ-ਸਪਾਟਾ ਅਤੇ ਸਟੀਵ ਕੂਨਰ (Steve Kooner)ਨੂੰ ਬੀ.ਸੀ. ਇੰਸ਼ੋਰੈਂਸ ਕਾਰਪੋਰੇਸ਼ਨ ਮਹਿਕਮੇ ਦਾ ਸੰਸਦੀ ਸਕੱਤਰ ਬਣਾਂਇਆ ਗਿਆ। ਦਸਣਾ ਬਣਦਾ ਹੈ ਕਿ 24 ਅਕਤੂਬਰ 2026 ਦੀਆਂ ਬ੍ਰਿਟਿਸ਼ ਕੋਲੰਬੀਆ ਵਿਧਾਨ ਸਭਾ ਲਈ ਹੋਈਆਂ ਮੱਧਕਾਲੀ ਚੋਣਾਂ ਵਿਚ ਕੁੱਲ 92 ਮੈਂਬਰੀ ਹਾਊਸ ਵਿਚੋਂ ਪੰਜਾਬੀ ਮੂਲ ਦੇ 15 ਉਮੀਦਵਾਰਾਂ ਨੇ ਜਿੱਤ ਦਰਜ ਕੀਤੀ ਸੀ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।













