WhatsApp Image 2024-04-14 at 21.42.31
WhatsApp Image 2024-04-14 at 10.41.20
WhatsApp Image 2024-04-12 at 10.25.01
WhatsApp Image 2024-04-13 at 10.53.44
WhatsApp Image 2024-04-10 at 15.57.55
WhatsApp Image 2024-04-10 at 15.58.18
WhatsApp Image 2024-04-11 at 08.11.54 (1)
WhatsApp Image 2024-04-11 at 08.11.54
WhatsApp Image 2024-04-11 at 08.11.53
WhatsApp Image 2024-04-05 at 20.45.52
WhatsApp Image 2024-03-01 at 18.35.59
WhatsApp Image 2024-02-21 at 10.32.12
WhatsApp Image 2024-02-26 at 14.41.51
previous arrow
next arrow
Punjabi Khabarsaar
ਚੰਡੀਗੜ੍ਹ

ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਮੁੱਖ ਆਗੂਆਂ ਦੀ ਮੀਟਿੰਗ ਹੋਈ

ਪਾਰਟੀ ਵਰਕਰਾਂ ਤੋਂ ਰਾਏ ਲੈਕੇ ਅਗਲੀ ਰਣਨੀਤੀ ਉਲੀਕੀ ਜਾਵਗੀ: ਸੁਖਦੇਵ ਸਿੰਘ ਢੀਂਡਸਾ

ਚੰਡੀਗੜ੍ਹ, 23 ਦਸੰਬਰ 2023: ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਮੁੱਖ ਆਗੂਆਂ ਦੀ ਇਕ ਅਹਿਮ ਮੀਟਿੰਗ ਪਾਰਟੀ ਦੇ ਪ੍ਰਧਾਨ ਤੇ ਸਾਬਕਾ ਕੇਂਦਰੀ ਮੰਤਰੀ ਸ.ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਵਿਚ ਪਾਰਟੀ ਮੁੱਖ ਦਫ਼ਤਰ ਵਿਖੇ ਹੋਈ। ਮੀਟਿੰਗ ਵਿਚ ਸਭ ਤੋਂ ਪਹਿਲਾਂ ਸ਼ਹੀਦੀ ਪੰਦਰਵਾੜੇ ਵਿਚ ਮਹਾਨ ਸ਼ਹੀਦਾਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ,ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਿਹ ਸਿੰਘ ਜੀ ਅਤੇ ਮਾਤਾ ਗੁਜਰ ਕੌਰ ਜੀ ਸਮੇਤ ਸਮੂਹ ਸ਼ਹੀਦਾਂ ਨੂੰ ਮੂਲ ਮੰਤਰ ਦਾ ਪਾਠ ਕਰਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਪਾਰਟੀ ਦੇ ਸੀਨੀਅਰ ਆਗੂ ਜੋ ਪਿਛਲੇ ਸਮੇਂ ਵਿਚ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ। ਜਿਸ ਵਿਚ ਸਕੱਤਰ ਜਰਨਲ ਜਥੇਦਾਰ ਰਣਜੀਤ ਸਿੰਘ ਤਲਵੰਡੀ, ਜਥੇਦਾਰ ਭਰਪੂਰ ਸਿੰਘ ਧਨੌਲਾ, ਗੁਰਸੇਵ ਸਿੰਘ ਹਰਪਾਲਪੁਰ, ਬਾਬਾ ਸੁਖਵਿੰਦਰ ਸਿੰਘ ਟਿੱਬੇਵਾਲੇ, ਮਨਜੀਤ ਸਿੰਘ ਭੋਮਾ ਦੀ ਮਾਤਾ ਸਵਰਨ ਕੌਰ ਅਤੇ ਪ੍ਰਕਾਸ਼ ਚੰਦ ਗਰਗ ਦੇ ਮਾਤਾ ਮਾਇਆ ਦੇਵੀ ਗਰਗ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।

ਸ਼ਹੀਦੀ ਦਿਹਾੜਿਆਂ ਦੌਰਾਨ ਸ੍ਰੀ ਭਗਵੰਤ ਮਾਨ ਵੱਲੋਂ ਮਾਤਮੀ ਬਿਗਲ ਦੇ ਫੈਸਲੇ ’ਤੇ ਸ਼੍ਰੋਮਣੀ ਕਮੇਟੀ ਨੇ ਕੀਤਾ ਇਤਰਾਜ਼

ਮੀਟਿੰਗ ਵਿਚ ਸਾਰੇ ਮੈਂਬਰਾਂ ਵਲੋਂ ਸ.ਸੁਖਦੇਵ ਸਿੰਘ ਢੀਂਡਸਾ ਦੀ ਯੋਗ ਅਗਵਾਈ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਪੰਥਕ ਸੋਚ ਨੇ ਪਾਰਟੀ ਨੂੰ ਅੱਗੇ ਵਧਾਇਆ ਅਤੇ ਲੋਕਾਂ ਵਿਚ ਪਾਰਟੀ ਦਾ ਵਿਸ਼ਵਾਸ਼ ਬਣਾਇਆ। ਪਾਰਟੀ ਦੀ ਮਜਬੂਤੀ ਲਈ ਪਾਰਟੀ ਦੇ ਸਮੁੱਚੇ ਆਗੂਆਂ ਨੇ ਸਰਬਸੰਮਤੀ ਨਾਲ ਪਾਰਟੀ ਪ੍ਰਧਾਨ ਸ.ਸੁਖਦੇਵ ਸਿੰਘ ਢੀਂਡਸਾ ਨੂੰ ਇਕ ਕਮੇਟੀ ਦਾ ਗਠਨ ਕਰਨ ਲਈ ਪੂਰਨ ਅਧਿਕਾਰ ਦਿੱਤੇ। ਇਹ ਕਮੇਟੀ ਅਜੋਕੇ ਸਿਆਸੀ ਹਲਾਤ ਨੂੰ ਮੁੱਖ ਰੱਖਦੇ ਹੋਏ ਪਾਰਟੀ ਦੇ ਵਰਕਰਾਂ ਤੋਂ ਭਵਿੱਖ ਦੀ ਰਣਨੀਤੀ ਸਬੰਧੀ ਰਾਏ ਲੈ ਕੇ ਇਕ ਰਿਪੋਰਟ ਤਿਆਰ ਕਰੇਗੀ ਤੇ ਪਾਰਟੀ ਪ੍ਰਧਾਨ ਨੂੰ ਸੌਂਪੇਗੀ॥ ਜਿਸ ਦੇ ਬਾਅਦ ਪਾਰਟੀ ਪ੍ਰਧਾਨ ਵੱਲੋਂ ਇਸ ਰਿਪੋਰਟ ਨੂੰ ਵਿਚਾਰਨ ਲਈ ਸੀਨੀਅਰ ਅਹੁਦੇਦਾਰਾਂ ਦੀ ਮੀਟਿੰਗ ਸੱਦ ਕੇ ਪਾਰਟੀ ਦੀ ਅਗਲੀ ਰਣਨੀਤੀ ਉਲੀਕੀ ਜਾਵੇਗੀ।

ਦੁਖਦਾਇਕ ਖ਼ਬਰ: ਭਿਆਨਕ ਹਾਦਸੇ ‘ਚ ਆਦੇਸ਼ ਯੂਨੀਵਰਸਟੀ ਦੇ ਦੋ ਵਿਦਿਆਰਥੀਆਂ ਹੋਈ ਮੌਤ, ਦੋ ਜ਼ਖ਼ਮੀ

ਮੀਟਿੰਗ ਵਿੱਚ ਸ.ਜਗਦੀਸ਼ ਸਿੰਘ ਗਰਚਾ,ਸਰਵਣ ਸਿੰਘ ਫਿਲੌਰ, ਜਸਟਿਸ ਨਿਰਮਲ ਸਿੰਘ, ਪਰਮਿੰਦਰ ਸਿੰਘ ਢੀਂਡਸਾ,ਬੀਬੀ ਪਰਮਜੀਤ ਕੌਰ ਗੁਲਸ਼ਨ, ਬੀਬੀ ਹਰਜੀਤ ਕੌਰ ਤਲਵੰਡੀ,ਭਾਈ ਮੋਹਕਮ ਸਿੰਘ,ਸੁਖਵਿੰਦਰ ਸਿੰਘ ਔਲਖ,ਪ੍ਰਕਾਸ਼ ਚੰਦ ਗਰਗ, ਹਰਪ੍ਰੀਤ ਸਿੰਘ ਬੰਨੀ ਜੌਲੀ,ਮਾਸਟਰ ਜੌਹਰ ਸਿੰਘ, ਅਰਜਨ ਸਿੰਘ ਸ਼ੇਰਗਿੱਲ, ਸਰਬਜੀਤ ਸਿੰਘ ਡੂੰਮਵਾਲੀ,ਰਣਧੀਰ ਸਿੰਘ ਰੱਖੜਾ,ਤੇਜਿੰਦਰਪਾਲ ਸਿੰਘ ਸੰਧੂ,ਦਵਿੰਦਰ ਸਿੰਘ ਸੋਢੀ , ਛਿੰਦਰਪਾਲ ਸਿੰਘ ਬਰਾੜ, ਮਨਜੀਤ ਸਿੰਘ ਭੋਮਾ, ਸਤਨਾਮ ਸਿੰਘ ਮਨਾਵਾ, ਜਸਵੰਤ ਸਿੰਘ ਪੜੈਣ, ਮਾਸਟਰ ਮਿੱਠੂ ਸਿੰਘ ਕਾਹਨੇਕੇ, ਮਨਜੀਤ ਸਿੰਘ ਬੱਪੀਆਣਾ, ਗੁਰਿੰਦਰ ਸਿੰਘ ਬਾਜਵਾ, ਜਗਤਾਰ ਸਿੰਘ ਰਾਜੇਆਣਾ, ਭੁਪਿੰਦਰ ਸਿੰਘ ਬਜਰੂੜ, ਹਰਬੰਸ ਸਿੰਘ ਮੰਝਪੁਰ, ਹਰਵੇਲ ਸਿੰਘ ਮਾਧੋਪੁਰ, ਲਖਵੀਰ ਸਿੰਘ ਥਾਬਲਾ, ਗੁਰਬਚਨ ਸਿੰਘ ਬਚੀ, ਸੁਖਵੰਤ ਸਿੰਘ ਸਰਾਓ, ਰਾਮਪਾਲ ਸਿੰਘ ਬਹਿਣੀਵਾਲ, ਹਰਪ੍ਰੀਤ ਸਿੰਘ ਗੁਰਮ, ਮਨਜੀਤ ਸਿੰਘ ਦਸੂਹਾ, ਅਵਤਾਰ ਸਿੰਘ ਜੌਹਲ, ਦਮਨਵੀਰ ਸਿੰਘ ਫਿਲੌਰ, ਸਤਵਿੰਦਰਪਾਲ ਸਿੰਘ ਢੱਟ, ਜੁਗਰਾਜ ਸਿੰਘ ਦੌਧਰ, ਹਰਦੇਵ ਸਿੰਘ ਰੋਗਲਾ, ਪ੍ਰਿਤਪਾਲ ਸਿੰਘ ਹਵੇਲੀ, ਪ੍ਰਿਤਪਾਲ ਸਿੰਘ ਹਾਂਡਾ, ਗੁਰਜੀਵਨ ਸਿੰਘ ਸਰੌਂਦ, ਸਤਿਗੁਰ ਸਿੰਘ ਨਮੋਲ, ਗੁਰਜਿੰਦਰ ਸਿੰਘ ਗਰੇਵਾਲ,ਦਲਜੀਤ ਸਿੰਘ ਅਮਰਕੋਟ, ਮਲਕੀਤ ਸਿੰਘ ਚੰਗਾਲ, ਡਾ ਮੇਜਰ ਸਿੰਘ, ਹਰਦੀਪ ਸਿੰਘ ਘੁੰਨਸ, ਰਵਿੰਦਰ ਸਿੰਘ ਰੰਮੀ ਢਿੱਲੋਂ,ਕਰਮਵੀਰ ਸਿੰਘ ਪੰਨੂੰ, ਰਜਿੰਦਰ ਸਿੰਘ ਰਾਜਾ, ਰਣਜੀਤ ਸਿੰਘ ਔਲਖ, ਅਜੀਤ ਸਿੰਘ ਚੰਦੂਰਾਈਆ, ਮੇਜਰ ਸਿੰਘ ਖਾਲਸਾ , ਜਸਵੰਤ ਸਿੰਘ ਰਾਣੀਪੁਰ, ਮਨਜੀਤ ਸਿੰਘ ਬੱਪੀਆਣਾ, ਸੁਖਦੇਵ ਸਿੰਘ ਚੱਕ, ਮਨਿੰਦਰਪਾਲ ਸਿੰਘ ਬਰਾੜ, ਜਸਵਿੰਦਰ ਸਿੰਘ (ਓਐਸਡੀ),ਰਿਸ਼ੀਪਾਲ ਗੁਲਾੜੀ ਆਦਿ ਮੌਜੂਦ ਸਨ।

Related posts

ਸਾਵਧਾਨ! ਪੰਜਾਬ ਪੁਲਿਸ ਦੀ ਚੇਤਾਵਨੀ, ਵਟਸਐਪ ‘ਤੇ ਧੋਖਾਧੜੀ ਕਰਨ ਵਾਲਿਆਂ ਤੋ ਬਚੋ

punjabusernewssite

ਆਂਗਣਵਾੜੀ ਯੂਨੀਅਨ ਦੀ ਪ੍ਰਧਾਨ ਤੇ ਜੁਝਾਰੂ ਆਗੂ ਹਰਗੋਬਿੰਦ ਕੌਰ ਸਾਥੀਆਂ ਸਮੇਤ ਸ਼੍ਰੋਮਣੀ ਅਕਾਲੀ ਦਲ ਵਿਚ ਹੋਈ ਸ਼ਾਮਲ

punjabusernewssite

ਚੰਡੀਗੜ੍ਹ ਮੇਅਰ ਦੀ ਚੋਣ ਦੇ ਮਾਮਲੇ ’ਚ ਅੱਜ ਮੁੜ ਹੋਵੇਗੀ ਹਾਈਕੋਰਟ ਵਿਚ ਸੁਣਵਾਈ

punjabusernewssite