ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਜ਼ਿਲ੍ਹਾ ਕੈਮਿਸਟ ਐਸੋਸੀਏਸ਼ਨ ਦੀ ਮੀਟਿੰਗ ਹੋਈ

0
19

ਬਠਿੰਡਾ, 14 ਨਵੰਬਰ:ਜਿਲਾ ਕੈਮਿਸਟ ਐਸੋਸੀਏਸ਼ਨ ਦੇ ਸਾਰੇ ਯੂਨਿਟਾਂ ਦੀ ਇਕ ਬੈਠਕ ਜੈਡ.ਐਲ. ਏ ਅਮਨ ਵਰਮਾ ਦੀ ਅਗਵਾਈ ਵਿੱਚ ਸਿਵਿਲ ਸਰਜਨ ਦਫਤਰ ਵਿਖੇ ਹੋਈ ਜਿਸ ਵਿੱਚ ਜਿਲੇ ਦੇ ਜਿਲਾ ਡਰੱਗ ਕੰਟਰੋਲਰ ਅਫਸਰ ਗੁਨਦੀਪ ਬੰਸਲ ਆਸ਼ੂਤੋਸ਼ ਕੁਮਾਰ, ਓਕਾਰ ਸਿੰਘ, ਜਿਲੇ ਦੇ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਅਤੇ ਜਿਲ੍ਹੇ ਦੇ ਜਨ. ਸਕੱਤਰ ਰੁਪਿੰਦਰ ਰਿੰਪੀ ਸਮੇਤ ਜਿਲੇ ਦੇ ਸਾਰੇ 11 ਯੂਨਿਟ ਸਾਮਿਲ ਹੋਏ। ਮੀਟਿੰਗ ਦੌਰਾਨ ਅਮਨ ਵਰਮਾ ਨੇ ਡਿਪਟੀ ਕਮਿਸ਼ਨਰ ਦੇ ਦੀਆਂ ਹਦਾਇਤਾਂ ਅਨੁਸਾਰ ਕੈਮਿਸਟਾਂ ਨੂੰ ਆਪਣੀ ਆਪਣੀ ਦੁਕਾਨਾਂ ’ਤੇ ਸੀ.ਸੀ. ਟੀ. ਵੀ ਕੈਮਰੇ ਲਗਵਾਉਣ ਲਈ ਕਿਹਾ।

ਇਹ ਵੀ ਪੜ੍ਹੋ ਅਕਾਲੀ ਦਲ ਨੇ ਚੰਡੀਗੜ੍ਹ ’ਚ ਹਰਿਆਣਾ ਨੂੰ ਥਾਂ ਅਲਾਟ ਕਰਨ ਦੇ ਕੇਂਦਰ ਦੇ ਫੈਸਲੇ ਦਾ ਗੰਭੀਰ ਨੋਟਿਸ ਲਿਆ

ਇਸ ਦੌਰਾਨ ਜ਼ਿਲਾ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਨੇ ਕਿਹਾ ਕਿ ਲਗਭਗ 80% ਦੁਕਾਨਾਂ ਉਪਰ ਕੈਮਰੇ ਲੱਗੇ ਹੋਏ ਹਨ ਪ੍ਰੰਤੂ ਕੁਝ ਪੇਂਡੂ ਦੁਕਾਨਾਂ ਜਾਂ ਮੁਹੱਲੇ ਦੇ ਵਿੱਚ ਦੁਕਾਨਾਂ ਹਨ ਉਹਨਾਂ ਦੇ ਵਿੱਚ ਇਸ ਗੱਲ ਦੀ ਕਮੀ ਹੈ ਜੋ ਕਿ ਜਲਦੀ ਹੀ ਪੂਰੀ ਕਰ ਲਈ ਜਾਏਗੀ।ਮੀਟਿੰਗ ਦੌਰਾਨ ਜਿਲੇ ਦੇ ਗੋਨਿਆਣਾ ਯੂਨਿਟ ਦੇ ਪ੍ਰਧਾਨ ਪਵਨ ਕੁਮਾਰ ਗਰਗ, ਪਵਨ ਜਿੰਦਲ, ਭੁੱਚੋ ਯੂਨਿਟ ਦੇ ਪ੍ਰਧਾਨ ਕ੍ਰਿਸ਼ਨ ਲਾਲ, ਜਸਪਾਲ ਗਰਗ, ਰਾਮਪੁਰਾ ਯੂਨਿਟ ਦੇ ਪ੍ਰਧਾਨ ਸ਼ਿੰਦਰਪਾਲ ਸਿੰਗਲਾ, ਜਨਰਲ ਸੈਕਟਰੀ ਅਜੀਤ ਅਗਰਵਾਲ, ਕੈਸ਼ੀਅਰ ਰਾਜਨ ਗਰਗ,

ਇਹ ਵੀ ਪੜ੍ਹੋ ਕੁੱਲੜ ਪੀਜ਼ਾ ਵਾਲੇ ਵਿਵਾਦਤ ਜੋੜੇ ਨੂੰ ਮਿਲੀ ਪੰਜਾਬ ਪੁਲਿਸ ਦੀ ਸੁਰੱਖਿਆ

ਮੌੜ ਯੂਨਿਟ ਦੇ ਪ੍ਰਧਾਨ ਅੰਮ੍ਰਿਤ ਪਾਲ ਸਿੰਘ ਧਾਰੀਵਾਲ ਨਰੇਸ਼ ਕੁਮਾਰ, ਰਾਮਾ ਯੂਨਿਟ ਦੇ ਪ੍ਰਧਾਨ ਰਜੀਵ ਕੁਮਾਰ ਗੋਸ਼ਾ, ਤਲਵੰਡੀ ਸਾਬੋ ਯੂਨਿਟ ਤੋਂ ਸੈਕਟਰੀ ਕਾਲਾ ਤੇ ਤਰਸੇਮ ਸਿੰਘ ਸੰਗਤ ਯੂਨਿਟ ਦੇ ਪ੍ਰਧਾਨ ਡਾਕਟਰ ਗੁਰਮੇਲ ਸਿੰਘ, ਰਾਮ ਸਰੂਪ ਗਰਗ, ਨਥਾਨਾ ਯੂਨਿਟ ਦੇ ਪ੍ਰਧਾਨ ਬਜਿੰਦਰ ਸ਼ਰਮਾ, ਪੰਕਜ ਗਰਗ, ਭਗਤਾ ਯੂਨਿਟ ਤੋ ਕਰਨਦੀਪ ਸਿੰਘ ਦੁਆ, ਹੋਲਸੇਲ ਯੂਨਿਟ ਦੇ ਕ੍ਰਿਸ਼ਨ ਗੋਇਲ, ਅਨਿਲ ਗਰਗ, ਵੇਦ ਪ੍ਰਕਾਸ਼ ਬੇਦੀ ਰੀਟੈਲ ਯੂਨਿਟ ਤੋਂ ਪ੍ਰੀਤਮ ਸਿੰਘ ਵਿਰਕ ,ਸ਼ਮਸ਼ੇਰ ਸਿੰਘ, ਗੁਰਜਿੰਦਰ ਸਿੰਘ ਸ਼ਾਹਣੀ, ਕਿਰਪਾ ਸ਼ੰਕਰ, ਜੀਵਨ ਕੁਮਾਰ ਆਦਿ ਸ਼ਾਮਿਲ ਹੋਏ।

 

LEAVE A REPLY

Please enter your comment!
Please enter your name here