ਬਠਿੰਡਾ, 30 ਜੂਨ : ਬੀਤੇ ਕੱਲ ਦਿਨ-ਦਿਹਾੜੇ ਗੋਨਿਆਣਾ ਮੰਡੀ ’ਚ ਅਪਣੇ ਬੱਚੇ ਨਾਲ ਜਾ ਰਹੀ ਇੱਕ ਔਰਤ ਦੇ ਹੱਥੋਂ ਉਸਦਾ ਮੋਬਾਇਲ ਫ਼ੋਨ ਖੋਹਣ ਵਾਲਿਆਂ ਵਿਰੁਧ ਵਿੱਢੀ ਕਾਰਵਾਈ ਤਹਿਤ ਇੱਕ ਕਥਿਤ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀਐਸਪੀ ਭੁੱਚੋਂ ਪਰਵੇਸ਼ ਚੋਪੜਾ ਨੇ ਦਸਿਆ ਕਿ ਸੀਨੀਅਰ ਕਪਤਾਨ ਪੁਲਿਸ ਦੀਪਕ ਪਾਰੀਕ ਦੇ ਦਿਸ਼ਾ-ਨਿਰਦੇਸ਼ਾਂ ਹੇਠ ਥਾਣਾ ਨੇਹੀਆਂਵਾਲਾ ਦੀ ਪੁਲਿਸ ਪਾਰਟੀ ਦੀਆਂ ਵੱਖ -ਵੱਖ ਟੀਮਾਂ ਬਣਾ ਕੇ ਦੋਸ਼ੀਆਂ ਦੀ ਭਾਲ ਕੀਤੀ ਗਈ। ਜਿਹਨਾਂ ਵਿੱਚੋਂ ਇੱਕ ਦੋਸ਼ੀ ਨੂੰ ਕਾਬੂ ਕਰਕੇ ਸਫਲਤਾ ਹਾਸਲ ਕੀਤੀ।
ਲੁਧਿਆਣਾ ਦੇ ਰੇਲਵੇ ਸਟੇਸ਼ਨ ਤੋਂ ਮੁੜ ਦੂਜੀ ਵਾਰ ਬੱਚੀ ਚੋਰੀ
ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਕਥਿਤ ਮੁਜਰਮ ਦੀ ਪਛਾਣ ਨਰਪਿੰਦਰ ਸਿੰਘ ਵਾਸੀ ਪਿੰਡ ਦਾਨ ਸਿੰਘ ਵਾਲਾ ਵਜੋ ਹੋਈ ਹੈ।ਜਿਸਦੇ ਕੋਲੋਂ ਵਾਰਦਾਤ ਨੂੰ ਅੰਜਾਮ ਦੇਣ ਲਈ ਵਰਤਿਆ ਮੋਟਰਸਾਈਕਲ ਅਤੇ ਮੋਬਾਈਲ ਫੋਨ ਵੀ ਬਰਾਮਦ ਕੀਤਾ ਗਿਆ। ਉਨ੍ਹਾਂ ਦਸਿਆ ਕਿ ਦੂਸਰੇ ਕਥਿਤ ਦੋਸ਼ੀ ਦੀ ਵੀ ਪਛਾਣ ਹੋ ਗਈ ਗਈ ਹੈ, ਜਿਸਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ। ਉਨ੍ਹਾਂ ਦਸਿਆ ਕਿ ਇਸ ਸਬੰਧ ਵਿਚ ਮੁਕੱਦਮਾ ਨੰਬਰ 80 ਮਿਤੀ 29.6.2024 ਅ/ਧ 379ਬੀ,34 ਆਈ.ਪੀ.ਸੀ ਥਾਣਾ ਨੇਹੀਆਂਵਾਲਾ ਵਿਖੇ ਦਰਜ ਕੀਤਾ ਗਿਆ। ਉਕਤ ਕਥਿਤ ਦੋਸ਼ੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ ਜਿਸ ਤੋਂ ਹੋਰ ਵੀ ਖੋਹ ਕਰਨ ਦੇ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।