ਚੰਡੀਗੜ੍ਹ, 29 ਸਤੰਬਰ: ਲੰਘੀ 10 ਸਤੰਬਰ ਨੂੰ ਇੱਕ ਨਾਕੇ ‘ਤੇ ਚੈਕਿੰਗ ਦੌਰਾਨ ਇੱਕ ਤੇਜ਼ ਰਫਤਾਰ ਆਟੋ ਚਾਲਕ ਵੱਲੋਂ ਦਰੜੇ ਚੰਡੀਗੜ੍ਹ ਪੁਲਿਸ ਦੇ ਇੰਸਪੈਕਟਰ ਰਵਿੰਦਰ ਸਿੰਘ ਸੈਣੀ ਦੀ ਹੁਣ ਇਲਾਜ ਦੌਰਾਨ ਮੌਤ ਹੋ ਗਈ ਹੈ। ਪਿਛਲੇ ਕਰੀਬ 18 ਦਿਨਾਂ ਤੋਂ ਇੰਸਪੈਕਟਰ ਸੈਣੀ ਦਾ ਪੀਜੀਆਈ ਦੇ ਵਿੱਚ ਇਲਾਜ ਚੱਲ ਰਿਹਾ ਸੀ। ਇਸ ਘਟਨਾ ਨੂੰ ਅੰਜਾਮ ਦੇਣ ਵਾਲਾ ਆਟੋ ਰਿਕਸ਼ਾ ਚਾਲਕ ਨਾਬਾਲਗ ਦੱਸਿਆ ਜਾ ਰਿਹਾ ਹੈ, ਜਿਸ ਦੇ ਵਿਰੁੱਧ ਪੁਲਿਸ ਵੱਲੋਂ ਕਾਨੂੰਨੀ ਕਾਰਵਾਈ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ 10 ਸਤੰਬਰ ਨੂੰ ਚੰਡੀਗੜ੍ਹ ਦੇ ਸੈਕਟਰ 26 ਦੇ ਵਿੱਚ ਇੰਸਪੈਕਟਰ ਰਵਿੰਦਰ ਸਿੰਘ ਸੈਣੀ ਦੀ ਅਗਵਾਈ ਹੇਠ ਪੁਲਿਸ ਦੇ ਜਵਾਨਾਂ ਵੱਲੋਂ ਨਾਕਾਬੰਦੀ ਕਰਕੇ ਕਮਰਸ਼ੀਅਲ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ।
ਪਦਮਜੀਤ ਸਿੰਘ ਮਹਿਤਾ ਬਣੇ ਪੰਜਾਬ ਹੋਟਲ, ਰੈਸਟੋਰੈਂਟ ਐਂਡ ਰਿਜ਼ੋਰਟ ਐਸੋਸੀਏਸ਼ਨ ਦੇ ਉਪ ਪ੍ਰਧਾਨ
ਇਸ ਦੌਰਾਨ ਉਕਤ ਈ ਰਿਕਸ਼ਾ ਚਾਲਕ ਤੇਜ ਰਫਤਾਰ ਨਾਲ ਆਪਣਾ ਆਟੋ ਲੈ ਕੇ ਆ ਰਿਹਾ ਸੀ ਜਿਸ ਨੂੰ ਜਦ ਰੋਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਉਸਨੇ ਆਪਣਾ ਆਟੋ ਹੋਰ ਤੇਜ਼ ਕਰਦਿਆਂ ਭਜਾ ਲਿਆ। ਜਦ ਇੰਸਪੈਕਟਰ ਰਵਿੰਦਰ ਸਿੰਘ ਸੈਣੀ ਨੇ ਉਸ ਨੂੰ ਅੱਗੇ ਹੋ ਕੇ ਰੋਕਣਾ ਚਾਹਿਆ ਤਾਂ ਆਟੋ ਚਾਲਕ ਨੇ ਇੰਸਪੈਕਟਰ ਦੇ ਉੱਪਰ ਆਪਣਾ ਆਟੋ ਚੜਾ ਦਿੱਤਾ ਜਿਸ ਕਾਰਨ ਇੰਸਪੈਕਟਰ ਸੈਣੀ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਸੀ। ਜਿਸ ਨੂੰ ਇਲਾਜ ਲਈ ਤੁਰੰਤ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਸੀ ਪ੍ਰੰਤੂ ਹੁਣ ਉਹ ਜਖਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ ਹੈ।