ਸ਼ਰਾਬ ਨਾਲ ਡੱਕੇ ਪੁਲਿਸ ਮੁਲਾਜਮ ਨੇ ਨੌਜਵਾਨ ਕੁੜੀ ਨੂੰ ਕਾਰ ਹੇਠ ਦਰੜਿਆ;ਲੋਕਾਂ ਨੇ ਫ਼ੜ ਕੇ ਕੀਤਾ ਪੁਲਿਸ ਹਵਾਲੇ

Date:

spot_img

Ambala News: ਬੀਤੀ ਦੇਰ ਸ਼ਾਮ ਹਰਿਆਣਾ ਦੇ ਅੰਬਾਲਾ ‘ਚ ਵਾਪਰੀ ਇੱਕ ਦਿਲ ਕੰਬਾਊਂ ਘਟਨਾ ਦੇ ਵਿਚ ਸਰਾਬ ਨਾਲ ਰੱਜ਼ੇ ਇੱਕ ਪੁਲਿਸ ਮੁਲਾਜਮ ਦੇ ਵੱਲੋਂ ਇੱਕ ਨੌਜਵਾਨ ਕੁੜੀ ਨੂੰ ਕਾਰ ਹੇਠ ਦਰੜਣ ਦੀ ਸੂਚਨਾ ਆਈ ਹੈ। ਮ੍ਰਿਤਕ ਲੜਕੀ ਆਪਣੇ ਭਰਾ ਨਾਲ ਈ-ਰਿਕਸ਼ੇ ‘ਤੇ ਸਵਾਰ ਹੋ ਕੇ ਘਰ ਜਾ ਰਹੀ ਸੀ ਕਿ ਕਾਲੀ ਪਲਟਨ ਪੁਲ ਦੇ ਨੇੜੇ, ਇੱਕ ਸ਼ਰਾਬੀ ਪੁਲਿਸ ਮੁਲਾਜ਼ਮ ਨੇ ਪਹਿਲਾਂ ਆਪਣੀ ਗੱਡੀ ਨਾਲ ਇੱਕ ਈ-ਰਿਕਸ਼ਾ ਨੂੰ ਟੱਕਰ ਮਾਰ ਦਿੱਤੀ। ਜਿਸਤੋਂ ਬਾਅਦ ਲੜਕੀ ਰਿਕਸ਼ੇ ਤੋਂ ਹੇਠਾਂ ਡਿੱਗ ਪਈ ਤੇ ਇਸ ਮੁਲਾਜਮ ਦੀ ਬੇਕਾਬੂ ਹੋਈ ਕਾਰ ਉਸਦੇ ਉੱਪਰ ਚੜ੍ਹ ਗਈ।

ਇਹ ਵੀ ਪੜ੍ਹੋ Faridkot ‘ਚ ਮਾਮੁਲੀ ਤਕਰਾਰ ਦੇ ਚੱਲਦਿਆਂ ਦੋਸਤਾਂ ਵੱਲੋਂ ਹੀ ਦੋਸਤ ਦਾ ਬੇਰਹਿਮੀ ਨਾਲ ਕ+ਤ+ਲ

ਜਿਸਦੇ ਕਾਰਨ 22 ਸਾਲਾ ਨਿਕਿਤਾ ਨਾਂ ਦੀ ਕੁੜੀ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਘਟਨਾ ਦੌਰਾਨ ਗੁੱਸੇ ਵਿਚ ਆਏ ਲੋਕਾਂ ਨੇ ਕਥਿਤ ਤੌਰ ‘ਤੇ ਨਸ਼ੇ ਵਿੱਚ ਧੁੱਤ ਇਸ ਪੁਲਿਸ ਮੁਲਾਜਮ ਨੂੰ ਕਾਬੂ ਕੀਤਾ ਤੇ ਭੁਗਤ ਸਵਾਰਨ ਤੋਂ ਬਾਅਦ ਪੁਲਿਸ ਦੇ ਹਵਾਲੇ ਕਰ ਦਿੱਤਾ। ਅੰਬਾਲਾ ਕੈਂਟ ਥਾਣੇ ਦੇ ਐਸਐਚਓ ਧਰਮਵੀਰ ਨੇ ਮੀਡੀਆ ਨੂੰ ਦਸਿਆ ਕਿ ਮੁਲਜ਼ਮ ਪੁਲਿਸ ਮੁਲਾਜਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਸਦੇ ਵਿਰੁਧ ਪਰਚਾ ਦਰਜ਼ ਕਰਨ ਤੋਂ ਇਲਾਵਾ ਮੈਡੀਕਲ ਵੀ ਕਰਵਾਇਆ ਜਾ ਚੁੱਕਿਆ ਹੈ।

 

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related

ਹਲਕਾ ਸ਼੍ਰੀ ਅਨੰਦਪੁਰ ਸਾਹਿਬ ਚ’ ਗੂੰਜਿਆ ਭਗਵੰਤ ਮਾਨ ਦੁਬਾਰਾ ਦਾ ਨਾਅਰਾ

👉ਕਾਂਗਰਸੀ ਸਰਪੰਚ ਸਮੇਤ ਦਰਜਨਾਂ ਪਰਿਵਾਰ ਆਮ ਆਦਮੀ ਪਾਰਟੀ ਵਿੱਚ...

ਲੋਕ ਰੰਗ ਮੰਚ ਵੱਲੋਂ ਕਾਮੇਡੀ ਨਾਟਕ “Return Back – ਬੋਲਾਂਗੇ ਸੱਚ” ਦਾ ਸਫਲ ਮੰਚਨ

Bathinda News: ਲੋਕ ਸਾਹਿਤ, ਸੱਭਿਆਚਾਰ ਅਤੇ ਕਲਾ ਨੂੰ ਸਮਰਪਿਤ...