👉ਭਰਤੀ 18 ਜੂੰਨ ਤੱਕ ਹੀ ਹੋਵੇਗੀ ਅੱਗੇ ਨਹੀ ਵਧਾਈ ਜਾਵੇਗੀ:- ਭਰਤੀ ਕਮੇਟੀ
Chandigarh News: ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਬਣੀ ਭਰਤੀ ਕਮੇਟੀ ਮੈਬਰਾਂ ਸਰਦਾਰ ਮਨਪ੍ਰੀਤ ਸਿੰਘ ਇਯਾਲੀ, ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਜੱਥੇਦਾਰ ਇਕਬਾਲ ਸਿੰਘ ਝੂੰਦਾਂ, ਜੱਥੇਦਾਰ ਸੰਤਾ ਸਿੰਘ ਉਮੈਦਪੁਰੀ ਅਤੇ ਬੀਬੀ ਸਤਵੰਤ ਕੌਰ ਵੱਲੋ ਜਾਰੀ ਭਰਤੀ ਸਬੰਧੀ ਸੂਬਾ ਪੱਧਰੀ ਸਮੀਖਿਆ ਮੀਟਿੰਗ ਬੁਲਾਈ ਗਈ ਹੈ।
ਜਾਰੀ ਬਿਆਨ ਵਿੱਚ ਮੈਬਰਾਂ ਨੇ ਕਿਹਾ ਕਿ, ਸੂਬੇ ਭਰ ਵਿੱਚੋਂ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਸ਼ੁਰੂ ਕੀਤੀ ਮੈਂਬਰਸ਼ਿਪ ਨੂੰ ਬਹੁਤ ਵੱਡਾ ਹੁੰਗਾਰਾ ਮਿਲਿਆ ਹੈ। ਹਰ ਜ਼ਿਲ੍ਹੇ, ਹਰ ਲੋਕ ਸਭਾ ਹਲਕੇ ਅਤੇ ਹਰ ਵਿਧਾਨ ਸਭਾ ਹਲਕੇ ਤੋਂ ਸੰਗਤ ਨੇ ਆਪ ਮੁਹਾਰੇ ਅੱਗੇ ਆਕੇ ਆਪਣੀ ਖੇਤਰੀ ਪਾਰਟੀ ਅਤੇ ਪੰਥ ਦੀ ਨੁਮਾਇੰਦਾ ਜਮਾਤ ਨੂੰ ਸਿਆਸੀ ਫਿਜ਼ਾ ਵਿੱਚ ਤਾਕਤਵਰ ਕਰਨ ਲਈ ਜਾਰੀ ਮੈਂਬਰਸ਼ਿਪ ਨਾਲ ਜੁੜਨ ਦਾ ਅਹਿਦ ਲਿਆ ਹੈ।
ਇਹ ਵੀ ਪੜ੍ਹੋ ਪੰਜਾਬ ਨੂੰ ਵਿਸ਼ੇਸ਼ ਪੈਕੇਜ ਲਈ ਸਰਬ ਪਾਰਟੀ ਸਹਿਮਤੀ ਕੀਤੀ ਜਾਵੇ-ਰਾਜਾ ਵੜਿੰਗ
ਜਾਰੀ ਬਿਆਨ ਵਿੱਚ ਭਰਤੀ ਕਮੇਟੀ ਮੈਬਰਾਂ ਨੇ ਕਿਹਾ ਕਿ ਹੁਣ ਤੱਕ ਹੋਈ ਭਰਤੀ ਦੀ ਸਮੀਖਿਆ ਕਰਨ ਲਈ ਸੂਬਾ ਪੱਧਰੀ ਮੀਟਿੰਗ ਬੁਲਾਈ ਗਈ। ਇਸ ਮੀਟਿੰਗ ਵਿੱਚ ਸੂਬੇ ਭਰ ਦੇ ਸਾਰੇ ਸਰਗਰਮ ਆਗੂਆਂ ਅਤੇ ਵਰਕਰਾਂ ਨੂੰ ਸੱਦਾ ਦਿੱਤਾ ਜਾਂਦਾ ਹੈ। ਇਹ ਸਮੀਖਿਆ ਮੀਟਿੰਗ 22 ਮਈ ਦਿਨ ਵੀਰਵਾਰ ਨੂੰ ਦੁਪਹਿਰ ਬਾਅਦ ਸਹੀ 2.30 ਵਜੇ ਕਰਤਾਰ ਆਸਰਾ ਟਰੱਸਟ, ਗੁਰਦੁਆਰਾ ਗੁਰਸਾਗਰ ਸਾਹਿਬ, ਨੇੜੇ ਸੁਖਨਾ ਝੀਲ ਚੰਡੀਗੜ ਵਿਖੇ ਹੋਵੇਗੀ।
ਇਸ ਦੇ ਨਾਲ ਹੀ ਜਾਰੀ ਬਿਆਨ ਵਿੱਚ ਮੈਬਰਾਂ ਨੇ ਸੂਬੇ ਭਰ ਦੇ ਸਰਗਰਮ ਆਗੂਆਂ ਅਤੇ ਵਰਕਰਾਂ ਨੂੰ ਬੇਨਤੀ ਕੀਤੀ ਕਿ ਜਿੰਨਾਂ ਲੀਡਰ ਸਹਿਬਾਨ ਜਾਂ ਭਰਤੀ ਕਾਪੀਆਂ 30 ਅਪ੍ਰੈਲ ਤੋਂ ਪਹਿਲਾਂ ਪ੍ਰਾਪਤ ਕੀਤੀਆਂ ਸਨ ਤੇ ਜ਼ਿੰਨੀਆਂ ਕਾਪੀਆਂ ਭਰ ਚੁੱਕੀਆਂ ਹਨ ਉਹ ਜਮਾਂ ਕਰਾਉਣ ਲਈ ਜਰੂਰ ਨਾਲ ਲੈਕੇ ਆਉਣ ਤਾਂ ਜੋ ਮੈਂਬਰਸ਼ਿਪ ਨੂੰ ਆਨ ਲਾਈਨ ਕਰਨ ਲਈ ਜਾਰੀ ਕੰਪਿਊਟਰੀਕਰਨ ਵਿੱਚ ਤੇਜੀ ਆ ਸਕੇ।
👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।
🛑https://chat.whatsapp.com/EK1btmLAghfLjBaUyZMcLK
🛑https://t.me/punjabikhabarsaarwebsite
☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।