ਯੂਟਿਊਬਰ ਜਯੌਤੀ ਮਲਹੋਤਰਾ ਦੀ ਪੁਛਗਿਛ ਦੌਰਾਨ ਹੋਏ ਅਹਿਮ ਖ਼ੁਲਾਸੇ!

0
746

👉ਜਯੌਤੀ ਮਲਹੋਤਰਾ ਤੋਂ ਬਾਅਦ ਪਾਕਿਸਤਾਨ ਦਾ ‘ਗੁਣਗਾਣ’ ਕਰਨ ਵਾਲੇ ਯੂਟਿਊਬਰਾਂ ’ਤੇ ਪੁਲਿਸ ਦੀ ਅੱਖ !

👉ਭਾਰਤ-ਪਾਕਿ ਜੰਗ ਤੋਂ ਬਾਅਦ ਜਾਸੂਸੀ ਦੇ ਦੋਸ਼ਾਂ ਹੇਠ ਹਰਿਆਣਾ ’ਚ 6 ਤੇ ਪੰਜਾਬ ’ਚ 2 ਕੀਤੇ ਗ੍ਰਿਫਤਾਰ
Chandigarh News: ਤਿੰਨ ਦਿਨ ਪਹਿਲਾਂ ਪਾਕਿਸਤਾਨ ਲਈ ਜਾਸੂਸੀ ਕਰਨ ਦੇ ਦੋਸ਼ਾਂ ਹੇਠ ਗ੍ਰਿਫਤਾਰ ਕੀਤੀ ਗਈ ਹਰਿਆਣਾ ਦੇ ਹਿਸਾਰ ਦੀ ਜਯੋਤੀ ਮਲਹੋਤਰਾ ਤੋਂ ਬਾਅਦ ਹੁਣ ਭਾਰਤੀ ਪੁਲਿਸ ਤੇ ਖੁਫ਼ੀਆ ਏਜੰਸੀਆਂ ਦੀ ਉਨ੍ਹਾਂ ਭਾਰਤੀ ਯੂਟਿਊਬਰਾਂ ’ਤੇ ਅੱਖ ਹੈ, ਜਿਹੜੇ ਆਨੇ-ਬਹਾਨੇ ਪਾਕਿਸਤਾਨ ਦਾ ਗੁਣਗਾਣ ਕਰਦੇ ਰਹਿੰਦੇ ਹਨ। ਸੂਚਨਾ ਮੁਤਾਬਕ ਪਾਕਿਸਤਾਨੀ ਖੁਫ਼ੀਆ ੲੈਜੰਸੀ ਦੇ ਅਧਿਕਾਰੀ ਜਯੋਤੀ ਨੂੰ ਆਪਣੀ ਜਾਇਦਾਦ ਦੀ ਤਰ੍ਹਾਂ ਇਸਤੇਮਾਲ ਕਰ ਰਹੇ ਸਨ ਤੇ ਕਿਹਾ ਇਹ ਵੀ ਜਾ ਰਿਹਾ ਕਿ ਜਯੋਤੀ ਦੇ ਨਾਲ ਇੱਧਰਲੇ ਕਈ ਹੋਰ ਯੂਟਿਊਬਰ ਵੀ ਸੰਪਰਕ ਵਿਚ ਸਨ, ਜਿੰਨ੍ਹਾਂ ਦੀ ਭੂਮਿਕਾ ਦੀ ਵੀ ਪੁਲਿਸ ਜਾਂਚ ਕਰ ਰਹੀ ਹੈ।

ਇਹ ਵੀ ਪੜ੍ਹੋ ਪਾਕਿਸਤਾਨ ਲਈ ਜਾਸੂਸੀ ਦੇ ਦੋਸ਼ਾਂ ਹੇਠ ਪੁਲਿਸ ਵੱਲੋਂ “ਯੂਟਿਊਬਰ” ਕੁੜੀ ਗ੍ਰਿਫਤਾਰ 

ਜਿਕਰਯੋਗ ਹੈ ਕਿ ‘ਟਰੈਵਲ ਵਿਦ ਜੋ’ ਦੇ ਨਾਂ ਹੇਠ ਆਪਣਾ ਯੂਟਿਊਬ ਚੈਨਲ, ਇੰਸਟਾਗ੍ਰਾਮ ਤੇ ਫ਼ੇਸਬੁੱਕ ਪੇਜ਼ ਚਲਾਉਣ ਵਾਲੀ ਜਯੋਤੀ ਥੋੜੇ ਸਮੇਂ ਵਿਚ ਹੀ ਤਿੰਨ ਵਾਰ ਪਾਕਿਸਤਾਨ ਤੇ ਉਸਤੋਂ ਤੁਰੰਤ ਬਾਅਦ ਚੀਨ ਵੀ ਜਾ ਕੇ ਆਈ ਹੈ। ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਪਹਿਲਗਾਮ ਵਿਖੇ ਹੋਏ ਅੱਤਵਾਦੀ ਹਮਲੇ ਤੋਂ ਕੁੱਝ ਸਮਾਂ ਪਹਿਲਾਂ ਉਹ ਕਸ਼ਮੀਰ ਦਾ ਵੀ ਟੂਰ ਲਗਾ ਕੇ ਆਈ ਹੈ, ਜਿਸਦੇ ਚੱਲਦੇ ਹਰਿਆਣਾ ਪੁਲਿਸ ਕੋਲ ਪੰਜ ਦਿਨਾਂ ’ਤੇ ਪੁਲਿਸ ਰਿਮਾਂਡ ਉਪਰ ਮੌਜੂਦ ਜਯੋਤੀ ਤੋਂ ਸੂਬਾ ਪੁਲਿਸ ਤੋਂ ਇਲਾਵਾ ਕੇਂਦਰੀ ਜਾਂਚ ਤੇ ਖੁਫ਼ੀਆ ੲੈਜੰਸੀਆਂ ਵੱਲੋਂ ਵੀ ਲਗਾਤਾਰ ਪੁਛਗਿਛ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ ਵਿਜੀਲੈਂਸ ਦੇ ਸਾਬਕਾ ‘ਚੀਫ਼’ ਦੀ ਮੁਅੱਤਲੀ ’ਤੇ ਕੇਂਦਰੀ ਗ੍ਰਹਿ ਵਿਭਾਗ ਨੇ ਲਗਾਈ ‘ਮੋਹਰ’

ਐਤਵਾਰ ਨੂੰ ਹਿਸਾਰ ਦੇ ਐਸਪੀ ਸ਼ੁਸਾਂਕ ਕੁਮਾਰ ਨੇ ਵੀ ਇੱਕ ਪ੍ਰੈਸ ਕਾਨਫਰੰਸ ਕਰਕੇ ਦਸਿਆ ਹੈ ਕਿ, ‘‘ ਜਯੋਤੀ ਪਾਕਿਸਤਾਨੀ ਅੰਬੇਸੀ ਦੇ ਇੱਕ ਅਧਿਕਾਰੀ ਦਾਨਿਸ਼ ਦੇ ਲਗਾਤਾਰ ਸੰਪਰਕ ਵਿਚ ਸੀ, ਜਿਸਨੇ ਉਸਦੇ ਪਾਕਿਸਤਾਨੀ ਵੀਜ਼ੇ ਤੇ ਉਥੇ ਰੱਖ-ਰਖਾਵ ਦਾ ਇੰਤਜਾਮ ਕਰਕੇ ਦਿੱਤਾ ਸੀ। ’’ ਜਾਂਚ ਦੌਰਾਨ ਇਹ ਵੀ ਪਤਾ ਲੱਗਿਆ ਹੈ ਕਿ ਜਯੋਤੀ ਪਿਛਲੇ ਸਾਲ ਪਾਕਿਸਤਾਨ ਦਿਵਸ ਮੌਕੇ ਦਿੱਲੀ ’ਚ ਪਾਕਿ ਅੰਬੇਸੀ ਵਿਚ ਰੱਖੀ ਪਾਰਟੀ ਵਿਚ ਮਹਿਮਾਨ ਦੇ ਤੌਰ ’ਤੇ ਹਾਜ਼ਰ ਸੀ। ਜਾਂਚ ਦੌਰਾਨ ਇਹ ਵੀ ਸਾਹਮਣੇ ਆਇਆ ਹੈ ਕਿ ਪਾਕਿਸਤਾਨ ਯਾਤਰਾ ਦੌਰਾਨ ਉਥੇ ਉਸਦੇ ਖੁਫ਼ੀਆ ਅਧਿਕਾਰੀਆਂ ਨਾਲ ਸੰਪਰਕ ਬਣੇ, ਜੋ ਹੁਣ ਤੱਕ ਕਾਇਮ ਸਨ।

ਇਹ ਵੀ ਪੜ੍ਹੋ ਅਪਰੇਸ਼ਨ ਸ਼ਿੰਦੂਰ; ਵਿਦੇਸ਼ਾਂ ’ਚ ਜਾਣ ਵਾਲੇ ਡੈਲੀਗੇਸ਼ਨ ਦੀ ਸੂਚੀ ਸਾਹਮਣੇ ਆਈ, ਪੰਜਾਬ ਦੀਆਂ 5 ਸਖ਼ਸੀਅਤਾਂ ਸ਼ਾਮਲ

ਪੂਲਿਸ ਵੱਲੋਂ ਜਯੋਤੀ ਦੇ ਮੋਬਾਇਲ, ਲੈਪਟੋਪ ਤੇ ਹੋਰ ਬਿਜਲਈ ਸਮਾਨ ਦੀ ਸਾਈਬਰ ਸੈੱਲ ਕੋਲੋਂ ਜਾਂਚ ਕਰਵਾਈ ਜਾ ਰਹੀ ਹੈ। ਦਸਣਾ ਬਣਦਾ ਹੈ ਕਿ ਪੰਜਾਬ ਪੁਲਿਸ ਵੱਲੋਂ ਵੀ ਇੱਕ ਔਰਤ ਸਹਿਤ ਦੋ ਜਣਿਆਂ ਨੂੰ ਕੁੱਝ ਦਿਨ ਪਹਿਲਾਂ ਪਾਕਿਸਤਾਨ ਲਈ ਜਾਸੂਸੀ ਦੇ ਦੋਸ਼ਾਂ ਹੇਠ ਮਲੇਰਕੋਟਲਾ ਤੋਂ ਗ੍ਰਿਫਤਾਰ ਕੀਤਾ ਸੀ, ਜਿੰਨ੍ਹਾਂ ਦੇ ਸਬੰਧ ਵੀ ਦਾਨਿਸ਼ ਨਾਲ ਨਿਕਲੇ ਸਨ। ਇਸਤੋਂ ਬਾਅਦ ਭਾਰਤ ਸਰਕਾਰ ਨੇ ਦਾਨਿਸ਼ ਨੂੰ ਤੁਰੰਤ ਭਾਰਤ ਛੱਡਣ ਦੇ ਹੁਕਮ ਦਿੱਤੇ ਸਨ।

ਇਹ ਵੀ ਪੜ੍ਹੋ ਪੰਜਾਬ ਨੂੰ ਵਿਸ਼ੇਸ਼ ਪੈਕੇਜ ਲਈ ਸਰਬ ਪਾਰਟੀ ਸਹਿਮਤੀ ਕੀਤੀ ਜਾਵੇ-ਰਾਜਾ ਵੜਿੰਗ 

ਗੌਰਤਲਬ ਹੈ ਕਿ ਪਾਕਿਸਤਾਨ ਭਾਰਤ ਅਤੇ ਅੰਤਰਰਾਸ਼ਟਰੀ ਪੱਧਰ ’ਤੇ ਆਪਣੀ ਬਦਨਾਮ ‘ਛਵੀ’ ਨੂੰ ਸੁਧਾਰਨ ਦੇ ਲਈ ਭਾਰਤੀ ਯੂਟਿਊਬਰਾਂ ਦੀ ਵਰਤੋਂ ਕਰ ਰਿਹਾ ਹੈ, ਜਿਹੜੇ ਲਾਲਚ ਜਾਂ ਫ਼ਿਰ ਮਹਿਮਾਨ ਨਵਾਜ਼ੀ ਦੇ ਚੱਕਰ ਵਿਚ ਪਾਕਿਸਤਾਨ ਦੇ ਗੁਣਗਾਣ ਕਰਦੇ ਰਹਿੰਦੇ ਹਨ। ਸੂਤਰਾਂ ਮੁਤਾਬਕ ਅਜਿਹੇ ਯੂਟਿਊਬਰਾਂ ਤੇ ਸੋਸਲ ਇੰਨਫਿਲੂਸਰਾਂ ’ਤੇ ਵੀ ਅੱਖ ਰੱਖੀ ਜਾ ਰਹੀ ਹੈ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

LEAVE A REPLY

Please enter your comment!
Please enter your name here