ਬਠਿੰਡਾ, 22 ਫ਼ਰਵਰੀ: ਐੱਸ.ਐੱਸ.ਡੀ ਕਾਲਜ ਆਫ਼ ਪ੍ਰੋਫੈਸ਼ਨਲ ਸਟੱਡੀਜ਼ ਭੋਖੜਾ ਦੇ ਇਲਕਟਰੌਲ ਲਿਟਰੇਸੀ ਕਲੱਬ ਵੱਲੋਂ ਕਾਲਜ ਡਾਇਰੈਕਟਰ ਪ੍ਰੋ. ਐਨ. ਕੇ ਗੁਸਾਈਂ ਦੀ ਅਗਵਾਈ ਹੇਠ “ਵੋਟ ਦਾ ਅਧਿਕਾਰ ਅਤੇ ਮਹੱਤਤਾ”ਵਿਸ਼ੇ ਤੇ ਇੱਕ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਵਿੱਚ ਸ਼ੁਰੇਸ਼ ਕੁਮਾਰ ਗੌੜ (ਅਸਿਸਟੈਂਟ ਇਲਕਟਰੌਲ ਨੋਡਲ ਅਫ਼ਸਰ ਬਠਿੰਡਾ) ਨੇ ਮੁੱਖ ਵਕਤਾ ਵਜੋਂ ਸ਼ਿਰਕਤ ਕੀਤੀ।ਪ੍ਰੋਗਰਾਮ ਦੀ ਸ਼ੁਰੂਆਤ ਦੌਰਾਨ ਪ੍ਰੋ. ਗੁਸਾਈਂ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ 18
ਪੰਜਾਬ ਮੰਤਰੀ ਮੰਡਲ ਵੱਲੋਂ ਅਧਿਆਪਕ ਤਬਾਦਲਾ ਨੀਤੀ ਵਿੱਚ ਸੋਧ
ਸਾਲ ਤੋਂ ਉੱਪਰ ਦੇ ਹਰ ਵਿਦਿਆਰਥੀ ਨੂੰ ਆਪਣੀ ਵੋਟ ਬਣਵਾਉਣੀ ਚਾਹੀਦੀ ਹੈ ਅਤੇ ਇਸ ਅਧਿਕਾਰ ਦੀ ਵਰਤੋਂ ਬੜੇ ਹੀ ਸੁਚੱਜੇ ਢੰਗ ਨਾਲ ਕਰਨੀ ਚਾਹੀਦੀ ਹੈ।ਇਸ ਉਪਰੰਤ ਮੁੱਖ ਵਕਤਾ ਨੇ ਵੋਟ ਦੀ ਮਹੱਤਤਾ ਬਾਰੇ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਕਾਲਜ ਦੇ ਵਾਇਸ ਪ੍ਰਿੰਸੀਪਲ ਅੰਸ਼ਦੀਪ ਕੌਰ ਬਰਾੜ ਵੱਲੋਂ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। ਮੰਚ ਸੰਚਾਲਨ ਦੀ ਭੂਮਿਕਾ ਡਾ. ਕਿਰਨਦੀਪ ਕੌਰ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਕਾਲਜ ਦਾ ਸਮੂਹ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ।
Share the post "ਐਸਐਸਡੀ ਕਾਲਜ਼ ਆਫ਼ ਪ੍ਰੋਫੈਸ਼ਨਲ ਵਿਖੇ ਵੋਟ ਦਾ ਅਧਿਕਾਰ ਤੇ ਮਹੱਤਤਾ ਵਿਸ਼ੇ ’ਤੇ ਸੈਮੀਨਾਰ ਆਯੋਜਿਤ"