Tuesday, February 3, 2026

SSD Girls College ਵਿਖੇ ‘ਪੋਸਟ ਗਰੈਜੂਏਟ ਪੰਜਾਬੀ ਵਿਭਾਗ’ ਵੱਲੋਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਲੈਕਚਰ ਕਰਵਾਇਆ

Date:

spot_img

Bathinda News: SSD Girls College Bathinda ਵਿਖੇ ਪ੍ਰਿੰਸੀਪਲ ਡਾ. ਨੀਰੂ ਗਰਗ ਦੀ ਅਗਵਾਈ ਹੇਠ ‘ਪੋਸਟ ਗਰੈਜੂਏਟ ਪੰਜਾਬੀ ਵਿਭਾਗ’ ਦੇ ਮੁਖੀ ਡਾ. ਸਿਮਰਜੀਤ ਕੌਰ ਦੀ ਸਰਪ੍ਰਸਤੀ ਹੇਠ ਪੰਜਾਬੀ ਸਾਹਿਤ ਸਭਾ ‘ਦੇ ਅੰਤਰਗਤ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਲੈਕਚਰ ਕਰਵਾਇਆ ਗਿਆ ।

ਇਸ ਲੈਕਚਰ ਦੇ ਮੁੱਖ ਵਕਤਾ ਕ੍ਰਿਸ਼ੀ ਵਿਗਿਆਨ ਕੇਂਦਰ ਬਠਿੰਡਾ ਦੇ ਡਾ. ਗੁਰਜਿੰਦਰ ਸਿੰਘ ਰੋਮਾਣਾ (ਪ੍ਰਿੰਸੀਪਲ ਖੇਤੀਬਾੜੀ ਅਰਥ ਸਾਸ਼ਤਰੀ) ਰਹੇ । ਮੁੱਖ ਵਕਤਾ ਡਾ. ਰੋਮਾਣਾ ਦਾ ਪਲਾਂਟਰ ਦੇ ਕੇ ਕਾਲਜ ਪ੍ਰਿੰਸੀਪਲ ਡਾ. ਨੀਰੂ ਗਰਗ ਵੱਲੋਂ ਸਵਾਗਤ ਕੀਤਾ ਗਿਆ ।ਡਾ. ਰੋਮਾਣਾ ਨੇ ਆਪਣੇ ਭਾਸ਼ਨ ਦੀ ਸ਼ੁਰੂਆਤ ਕਰਦਿਆਂ ਕਾਲਜ ਵਿਦਿਆਰਥਣਾਂ ਨੂੰ ਉਚੇਰੀ ਵਿੱਦਿਆ ਹਾਸਿਲ ਕਰਨ ਅਤੇ ਆਤਮ-ਨਿਰਭਰ ਹੋਣ ਲਈ ਪ੍ਰੇਰਿਤ ਕੀਤਾ ।

ਇਹ ਵੀ ਪੜ੍ਹੋ ਬਠਿੰਡਾ ਦੇ ਡਿਪਟੀ ਕਮਿਸ਼ਨਰ ਦਾ ਦਾਅਵਾ; ਬਠਿੰਡਾ ਦਾ ਮੌਜੂਦਾ ਬੱਸ ਸਟੈਂਡ ‘ਬੰਦ’ ਨਹੀਂ ਹੋਵੇਗਾ

ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਸ ਵਿਸ਼ੇਸ਼ ਭਾਸ਼ਣ ਵਿੱਚ ਉਹਨਾਂ ਨੇ ਗੁਰੂ ਜੀ ਦੇ ਜੀਵਨ ਬਿਉਰੇ ਬਾਰੇ ਦੱਸਿਆਂ ਤੇ ਨਾਲ ਹੀ ਉਹਨਾਂ ਦੀ ਸ਼ਹਾਦਤ ਨਾਲ ਸੰਬੰਧਿਤ ਸ਼ਾਨਾ ਮੱਤੇ ਇਤਿਹਾਸ ਨੂੰ ਵਿਦਿਆਰਥਣਾਂ ਦੇ ਸਨਮੁੱਖ ਕਰਦਿਆ, ਉਹਨਾਂ ਦੱਸਿਆ ਕਿ ਕਿਵੇਂ ਗੁਰੂ ਜੀ ਨੇ ਮਨੁੱਖੀ ਹੱਕਾਂ ਦੀ ਖਾਤਰ ਸ਼ਹੀਦੀ ਜਾਮਾ ਪਹਿਨਿਆ ਔਰ ਦੁਨੀਆ ਵਿੱਚ ਸ਼ਹਾਦਤ ਦੀ ਇੱਕ ਵੱਖਰੀ ਮਿਸਾਲ ਪੈਦਾ ਕੀਤੀ ।

ਇਸ ਮੌਕੇ ਡਾ. ਗੁਰਜਿੰਦਰ ਸਿੰਘ ਰੋਮਾਣਾ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ ਕਰਵਾਏ ਜਾਂਦੇ ਯੁਵਕ ਮੇਲਾ ਵਿੱਚ ਵੱਖ-ਵੱਖ ਗਤੀਵਿਧੀਆਂ ਵਿੱਚ ਭਾਗ ਲੈਣ ਵਾਲੀਆਂ 8 ਵਿਦਿਆਰਥਣਾਂ ਨੂੰ ਸਰਟੀਫਿਕੇਟ ਦਿੱਤੇ ਅਤੇ ਕਾਲਜ ਪ੍ਰਿੰਸੀਪਲ ਵੱਲੋਂ ਦਿੱਤੇ ਗਏ ਸਹਿਯੇਗ ਸਦਕਾ ਉਹਨਾਂ ਨੂੰ ਪ੍ਰੰਸ਼ਸਾ ਪੱਤਰ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਆ ਗਿਆ ।

ਇਹ ਵੀ ਪੜ੍ਹੋ ਕਣਕ ਨੂੰ ਲੱਗੀ ਅੱਗ ਕਾਰਨ ਮੋਟਰਸਾਈਕਲ ਸਵਾਰ ਭੈਣ-ਭਰਾ ਝੁਲਸੇ, ਭੈਣ ਦੀ ਹੋਈ ਮੌ+ਤ, ਭਰਾ ਦੀ ਹਾਲਾਤ ਗੰਭੀਰ

ਇਸ ਮੌਕੇ ਪ੍ਰਿੰਸੀਪਲ ਮੈਡਮ ਨੇ ਆਪਣੇ ਵਿਚਾਰ ਵਿਦਿਆਰਥਣਾਂ ਨਾਲ ਸਾਂਝੇ ਕਰਦੇ ਹੋਏ ਕਿਹਾ ਕਿ ਸਾਨੂੰ ਹਰੇਕ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਹੈ ਤੇ ਨੈਤਿਕ ਕਦਰਾਂ ਕੀਮਤਾਂ ਨੂੰ ਵੀ ਅਪਣਾਉਣਾਂ ਚਾਹੀਦਾ ਹੈ ।ਸਮਾਗਮ ਦੇ ਅੰਤ ਵਿੱਚ ਪੰਜਾਬੀ ਵਿਭਾਗ ਦੇ ਮੁਖੀ ਡਾ. ਸਿਮਰਜੀਤ ਕੌਰ ਵੱਲੋਂ ਸਭ ਦਾ ਧੰਨਵਾਦ ਕੀਤਾ ਗਿਆ ।

ਇਸ ਮੌਕੇ ਪੰਜਾਬੀ ਵਿਭਾਗ ਦੇ ਪ੍ਰੋ. ਅਮਨਦੀਪ ਕੌਰ, ਪ੍ਰੋ. ਰਤਿੰਦਰ ਕੌਰ, ਪ੍ਰੋ. ਗੁਰਮਿੰਦਰ ਜੀਤ ਕੌਰ, ਅਤੇ ਪ੍ਰੋ. ਸੀਮਾ ਰਾਣੀ ਹਾਜ਼ਰ ਰਹੇ । ਮੰਚ ਦਾ ਸੰਚਾਲਨ 3 ਸਾਲ ਨੈਤਿਕ ਸਿੱਖਿਆ ਵਿੱਚ ਮੈਰਿਟ ਸਥਾਨ ਹਾਸਿਲ ਕਰ ਚੁੱਕੀ ਪ੍ਰਭਜੋਤ ਕੌਰ (ਬੀ.ਏ. ਭਾਗ ਤੀਜਾ) ਦੀ ਵਿਦਿਆਰਥਣ ਵੱਲੋਂ ਨਿਭਾਇਆ ਗਿਆ ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ

 

LEAVE A REPLY

Please enter your comment!
Please enter your name here

Share post:

spot_img

Popular

More like this
Related

Bathinda ‘ਚ ਨੌਜਵਾਨ ਇੰਸਪੈਕਟਰ ਨੇ ਗੋ+ਲੀ ਮਾਰ ਕੇ ਕੀਤੀ ਖੁਦ+ਕਸ਼ੀ; ਇਹ ਸਨ ਕਾਰਨ

Bathinda News: Bathinda ਸ਼ਹਿਰ 'ਚ ਵਾਪਰੀ ਇੱਕ ਦੁਖਦਾਈ ਘਟਨਾ...