National News : ਰਿਸ਼ੀਕੇਸ਼ ‘ਚ ਵੱਡਾ ਰੇਲ ਹਾਦਸਾ, ਪਟੜੀ ਤੋਂ ਉਤਰੀ ਉਜੈਨੀ ਐਕਸਪ੍ਰੈਸ

Date:

spot_img

National News : ਰਿਸ਼ੀਕੇਸ਼ ਤੋਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ, ਜਿੱਥੇ ਸੋਮਵਾਰ ਰਾਤ ਉਜੈਨੀ ਐਕਸਪ੍ਰੈਸ ਨਾਲ ਇੱਕ ਹਾਦਸਾ ਵਾਪਰ ਗਿਆ। ਜਾਣਕਾਰੀ ਮੁਤਾਬਕ ਰੇਲਗੱਡੀ ਦੀ ਸ਼ੰਟਿੰਗ ਦੌਰਾਨ ਇਸਦੇ ਤਿੰਨ ਡੱਬੇ ਪਟੜੀ ਤੋਂ ਉਤਰ ਗਏ, ਜਿਸ ਨਾਲ ਇਲਾਕੇ ਵਿੱਚ ਹੜਕੰਪ ਮਚ ਗਿਆ। ਰੇਲਵੇ ਸੂਤਰਾਂ ਦੇ ਅਨੁਸਾਰ ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਇੰਜਣ ਸ਼ੰਟਿੰਗ ਲਾਈਨ ਦੇ ਅਖੀਰ ਵਿੱਚ ਲੱਗੇ ਬਫਰ ਜਾਂ ਡੈੱਡ ਐਂਡ ਨਾਲ ਜਾ ਟਕਰਾਇਆ। ਟੱਕਰ ਇੰਨੀ ਜ਼ਬਰਦਸਤ ਸੀ ਕਿ ਡੱਬਿਆਂ ਉੱਤੇ ਦਬਾਅ ਵੱਧ ਗਿਆ ਅਤੇ ਤਿੰਨ ਡੱਬੇ ਪਟੜੀ ਤੋਂ ਹੇਠਾਂ ਉਤਰ ਗਏ। ਇਨ੍ਹਾਂ ਵਿੱਚੋਂ ਇੱਕ ਡੱਬਾ ਪੂਰੀ ਤਰ੍ਹਾਂ ਪਟੜੀ ਤੋਂ ਉਤਰ ਗਿਆ, ਜਦਕਿ ਦੂਜਾ ਅੱਧ ਵਿਚਕਾਰੋਂ ਹੀ ਡੀਰੇਲ ਹੋ ਗਿਆ।ਦੱਸਿਆ ਜਾ ਰਿਹਾ ਹੈ ਕਿ ਉਜੈਨੀ ਐਕਸਪ੍ਰੈਸ ਸੋਮਵਾਰ ਸ਼ਾਮ ਕਰੀਬ 6 ਵਜੇ ਯੋਗਨਗਰੀ ਰੇਲਵੇ ਸਟੇਸ਼ਨ ‘ਤੇ ਪਹੁੰਚੀ ਸੀ। ਰੇਲਗੱਡੀ ਨੇ ਮੰਗਲਵਾਰ ਸਵੇਰੇ 6 ਬਜ ਕੇ 15 ਮਿੰਟ ‘ਤੇ ਰਵਾਨਾ ਹੋਣਾ ਸੀ।

ਇਹ ਵੀ ਪੜ੍ਹੋ 👉 ਬਠਿੰਡਾ ਵਿੱਚ ‘ਆਪ’ ਦੀ ਚੋਣ ਮੁਹਿੰਮ ਤੇਜ਼, ਪਦਮਜੀਤ ਮਹਿਤਾ ਅਤੇ ਅਮਰਜੀਤ ਮਹਿਤਾ ਨੇ ਸੰਭਾਲਿਆ ਮੋਰਚਾ, “ਫਿਰ ਬਣੇਗਾ ਆਪ ਦਾ ਮੇਅਰ, ਬਦਲੇਗੀ ਬਠਿੰਡਾ ਦੀ ਤਸਵੀਰ”: ਪਦਮਜੀਤ ਸਿੰਘ ਮਹਿਤਾ

ਇਸ ਦੌਰਾਨ ਰਾਤ 9 ਵੱਜ ਕੇ 42 ਮਿੰਟ ਦੇ ਕਰੀਬ ਟ੍ਰੇਨ ਨੂੰ ਪਲੇਟਫਾਰਮ ਤੋਂ ਖੰਡ ਪਿੰਡ ਵਾਲੀ ਸ਼ੰਟਿੰਗ ਲਾਈਨ ‘ਤੇ ਲਿਜਾਇਆ ਜਾ ਰਿਹਾ ਸੀ, ਜਦੋਂ ਇਹ ਵੱਡਾ ਹਾਦਸਾ ਵਾਪਰ ਗਿਆ। ਹਾਦਸੇ ਵੇਲੇ ਇੱਕ ਭਾਰੀ ਧਮਾਕੇ ਵਰਗੀ ਆਵਾਜ਼ ਸੁਣਾਈ ਦਿੱਤੀ, ਜਿਸ ਨਾਲ ਨੇੜਲੇ ਘਰਾਂ ਅਤੇ ਦੁਕਾਨਾਂ ਵਿੱਚ ਰਹਿੰਦੇ ਲੋਕ ਘਬਰਾਹਟ ਵਿੱਚ ਬਾਹਰ ਨਿਕਲ ਆਏ। ਕੁਝ ਸਮੇਂ ਲਈ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਸੂਚਨਾ ਮਿਲਦੇ ਹੀ ਰੇਲਵੇ ਦੇ ਉੱਚ ਅਧਿਕਾਰੀ, ਇੰਜੀਨੀਅਰਿੰਗ ਟੀਮਾਂ ਅਤੇ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚ ਗਈਆਂ। ਰਾਤ ਦੇ ਦੇਰ ਤੱਕ ਟਰੈਕ ਦੀ ਮੁਰੰਮਤ ਅਤੇ ਨੁਕਸਾਨੇ ਗਏ ਡੱਬਿਆਂ ਨੂੰ ਹਟਾਉਣ ਦਾ ਕੰਮ ਜਾਰੀ ਰਿਹਾ। ਖੁਸ਼ਕਿਸਮਤੀ ਦੀ ਗੱਲ ਇਹ ਰਹੀ ਕਿ ਹਾਦਸੇ ਦੇ ਸਮੇਂ ਰੇਲਗੱਡੀ ਵਿੱਚ ਕੋਈ ਯਾਤਰੀ ਮੌਜੂਦ ਨਹੀਂ ਸੀ। ਇਸ ਕਰਕੇ ਕਿਸੇ ਵੀ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੋਇਆ। ਹਾਲਾਂਕਿ ਇਸ ਘਟਨਾ ਨੇ ਰੇਲਵੇ ਸੁਰੱਖਿਆ ਪ੍ਰਬੰਧਾਂ ‘ਤੇ ਕਈ ਸਵਾਲ ਖੜੇ ਕਰ ਦਿੱਤੇ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।
Whatsapp Channel 👉 🛑https://whatsapp.com/channel/0029VbBYZTe89inflPnxMQ0A
Whatsapp Group👉 🛑https://chat.whatsapp.com/EK1btmLAghfLjBaUyZMcLK
Telegram Channel👉 🛑https://t.me/punjabikhabarsaarwebsite
☎️ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

spot_img
spot_img

Share post:

Popular

More like this
Related

Social Media influencer Mad Sandhu ਦਾ Amritsar ‘ਚ ਗੋ/ਲੀ/ਆਂ ਮਾਰ ਕੇ ਕ/ਤ/ਲ

Amritsar News: ਪੰਜਾਬ ਦੇ ਚਰਚਿਤ Social Media influencer Mad...

Haryana के सभी मंत्रियों और विधायकों से प्रधानमंत्री की मुलाकात ऐतिहासिक और प्रेरणादायकः मुख्यमंत्री नायब सैनी

👉मुख्यमंत्री नायब सिंह सैनी बोले- प्रधानमंत्री श्री नरेंद्र मोदी...