ਹੁਸ਼ਿਆਰਪੁਰ, 25 ਫਰਵਰੀ: ਐਤਵਾਰ ਸਵੇਰੇ ਪੰਜਾਬ ਦੇ ਰੇਲਵੇ ਲਾਈਨਾਂ ਉੱਪਰ ਉਸ ਸਮੇਂ ਭਗਦੜ ਮੱਚ ਗਈ ਜਦੋਂ ਇੱਕ ਮਾਲ ਗੱਡੀ ਬਿਨਾਂ ਡਰਾਈਵਰ ਤੋਂ ਹੀ ਦੌੜ ਪਈ। ਇਹ ਗੱਡੀ ਦੋ ਚਾਰ ਕਿਲੋਮੀਟਰ ਨਹੀਂ ਬਲਕਿ 80 ਕਿਲੋਮੀਟਰ ਦੇ ਕਰੀਬ ਡਰਾਈਵਰ ਤੋਂ ਬਿਨਾਂ ਹੀ ਭੱਜਦੀ ਰਹੀ। ਹਾਲਾਂਕਿ ਰਾਸਤੇ ਵਿਚ ਪੈਂਦੇ ਹਰ ਸਟੇਸ਼ਨ ਤੇ ਇਸਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ ਪ੍ਰੰਤੂ ਸਫ਼ਲ ਨਹੀਂ ਹੋ ਸਕੇ। ਅਖੀਰ ਇਹ ਸਫਲਤਾ ਉਹਨਾਂ ਨੂੰ ਕਾਫੀ ਦੇਰ ਬਾਅਦ ਮਿਲੀ ਜਿਸ ਤੋਂ ਬਾਅਦ ਹੇਠਲੇ ਪੱਧਰ ਤੋਂ ਲੈ ਕੇ ਦਿੱਲੀ ਤੱਕ ਰੇਲਵੇ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਸਾਹ ਵਿੱਚ ਸਾਹ ਆਇਆ।
ਮੁੱਖ ਮੰਤਰੀ ਨੇ ਮੁਕੇਰੀਆਂ ਤੋਂ ਆਪਣੀ ਕਿਸਮ ਦੀ ਪਹਿਲੀ ਸਰਕਾਰ-ਵਪਾਰ ਮਿਲਣੀ ਦੀ ਕੀਤੀ ਸ਼ੁਰੂਆਤ
ਇਹ ਘਟਨਾ ਅੱਜ ਸਵੇਰੇ ਪੰਜਾਬ ਦੇ ਪਠਾਨਕੋਟ ਰੇਲਵੇ ਸਟੇਸ਼ਨ ਉੱਪਰ ਵਾਪਰੀ ਦੱਸੀ ਜਾ ਰਹੀ ਹੈ, ਜਿੱਥੇ ਇਹ ਮਾਲ ਗੱਡੀ ਖੜੀ ਹੋਈ ਸੀ। ਪ੍ਰੰਤੂ ਅਚਾਨਕ ਹੀ ਬਿਨਾਂ ਡਰਾਈਵਰ ਤੋਂ ਦੌੜ ਪਈ। ਜੰਮੂ ਤੋਂ ਲੁਧਿਆਣਾ ਤੱਕ ਆਉਣ ਵਾਲੀ ਇਸ ਟਰੇਨ ਨੂੰ ਰਾਸਤੇ ਦੇ ਵਿੱਚ ਵੀ ਰੋਕਣ ਦੇ ਯਤਨ ਕੀਤੇ ਜਾਂਦੇ ਰਹੇ ਪ੍ਰੰਤੂ ਇਹ ਗੱਡੀ ਹੁਸ਼ਿਆਰਪੁਰ ਦੇ ਰੇਲਵੇ ਸਟੇਸ਼ਨ ਉੱਚੀ ਬੱਸੀ ਵਿਖੇ ਹੀ ਰੁਕ ਸਕੀ। ਇਸ ਘਟਨਾ ਦਾ ਪਤਾ ਚੱਲਦਿਆ ਹੀ ਰੇਲਵੇ ਵਿਭਾਗ ਨੇ ਉਚ ਪੱਧਰੀ ਜਾਂਚ ਦੇ ਆਦੇਸ਼ ਦਿੱਤੇ ਹਨ।
ਵਿਜੀਲੈਂਸ ਵੱਲੋਂ ਸੰਨੀ ਇਨਕਲੇਵ ਦੇ ਡਾਇਰੈਕਟਰ ਜਰਨੈਲ ਬਾਜਵਾ ਸਹਿਤ ਪੰਜਾਬ ਦੇ ਮੁੱਖ ਟਾਊਨ ਪਲਾਨਰ ਵਿਰੁਧ ਪਰਚਾ ਦਰਜ਼
ਸੂਚਨਾ ਮੁਤਾਬਕ ਕਰੀਬ 80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਦੌੜਨ ਵਾਲੀ ਇਹ ਗੱਡੀ ਦੇ ਅੱਗੇ ਦੋ ਇੰਜਨ ਲੱਗੇ ਹੋਏ ਸਨ। ਪਰੰਤੂ ਦੋਨਾਂ ਦੇ ਵਿੱਚ ਹੀ ਡਰਾਈਵਰ ਮੌਜੂਦ ਨਹੀਂ ਸੀ। ਹਾਲਾਂਕਿ ਕਿਹਾ ਜਾ ਰਿਹਾ ਹੈ ਕਿ ਡਰਾਈਵਰ ਵੱਲੋਂ ਚਾਬੀ ਵੀ ਕੱਢ ਲਈ ਗਈ ਸੀ ਪ੍ਰੰਤੂ ਇਹ ਗੱਡੀ ਕਿਸ ਤਰ੍ਹਾਂ ਆਪਣੇ ਆਪ ਚੱਲ ਪਈ ਅਤੇ ਬਿਨਾਂ ਡਰਾਈਵਰ ਤੋਂ ਹੀ ਇੰਨੀ ਦੂਰ ਪੁੱਜ ਗਈ, ਇਸ ਦੀ ਹੁਣ ਰੇਲਵੇ ਵਿਭਾਗ ਵੱਲੋਂ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਬਹਰਹਾਲ ਇਸ ਘਟਨਾ ਦੀ ਪੂਰੇ ਇਲਾਕੇ ਵਿੱਚ ਚਰਚਾ ਹੈ।