spot_img
spot_img

Bathinda ਦੇ Mansa Road ‘ਤੇ ਸਥਿਤ Under Bridge ‘ਚ ਟਰਾਲਾ ਪਲਟਿਆ

Date:

spot_img

Bathinda News: Bathinda ਦੇ Mansa Road ‘ਤੇ ਸਥਿਤ Under Bridge ‘ਚ ਸ਼ੁੱਕਰਵਾਰ ਸਵੇਰ ਟਰਾਲਾ ਪਲਟਣ ਦੀ ਖ਼ਬਰ ਹੈ। ਦਸਿਆ ਜਾ ਰਿਹਾ ਕਿ ਮੱਕੀ ਦਾ ਭਰਿਆ ਇਹ ਟਰਾਲਾ ਬਠਿੰਡਾ ਤੋਂ ਕੋਟਸ਼ਮੀਰ ਵੱਲ ਜਾ ਰਿਹਾ ਸੀ। ਇਸ ਦੌਰਾਨ ਅੱਗੇ ਜਾ ਰਹੀ ਇੱਕ ਸਕੋਰਪਿਓ ਨੂੰ ਬਚਾਉਣ ਦੇ ਚੱਕਰ ਵਿੱਚ ਟਰਾਲੇ ਦਾ ਟਾਈਰ ਡਵਾਈਡਰ ‘ਤੇ ਚੜ ਗਿਆ, ਜਿਸ ਕਾਰਨ ਬੇਕਾਬੂ ਹੋਇਆ ਟਰਾਲਾ ਪਲਟ ਗਿਆ। ਹਾਲਾਂਕਿ ਇਸ ਘਟਨਾ ਵਿਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ ਪ੍ਰੰਤੂ ਟਰਾਲਾ ਪਲਟਣ ਕਾਰਨ ਇਸ ਸਾਈਡ ਦਾ ਸਾਰਾ ਟਰੈਫ਼ਿਕ ਰੁਕ ਗਿਆ।

ਇਹ ਵੀ ਪੜ੍ਹੋ  Canada ‘ਚ ਪੰਜਾਬਣ ਵਿਦਿਆਰਥਣ ਦਾ ਕ*ਤ*ਲ; ਸਾਥੀ ਵਿਦਿਆਰਥੀ ‘ਤੇ ਲੱਗੇ ਦੋਸ਼

ਘਟਨਾ ਦਾ ਪਤਾ ਲੱਗਣ ‘ਤੇ ਬਠਿੰਡਾ ਦੇ ਟਰੈਫ਼ਿਕ ਪੁਲਿਸ ਦੇ ਇੰਚਾਰਜ਼ ਮੇਜਰ ਸਿੰਘ ਆਪਣੀ ਟੀਮ ਨਾਲ ਮੌਕੇ ‘ਤੇ ਪੁੱਜੇ। ਇਸ ਦੌਰਾਨ ਟਰੈਫਿਕ ਨੂੰ ਪੁਲ ਦੇ ਦੂਜੇ ਪਾਸੇ ਲੰਘਾਇਆ ਜਾਣ ਲੱਗਿਆ। ਹਾਲਾਂਕਿ ਇਸ ਕਾਰਨ ਇਸ ਇਲਾਕੇ ਵਿਚ ਟਰੈਫ਼ਿਕ ਜਾਮ ਦੀ ਸਥਿਤੀ ਬਣਦੀ ਨਜ਼ਰ ਆਈ। ਇਸ ਦੌਰਾਨ ਕਾਫ਼ੀ ਮੁਸ਼ੱਕਤ ਦੇ ਬਾਅਦ ਪਲਟੇ ਹੋਏ ਟਰਾਲੇ ਵਿਚੋਂ ਮਾਲ ਕੱਢ ਕੇ ਦੂਜੇ ਟਰਾਲੇ ਵਿਚ ਭਰਿਆ ਗਿਆ ਤੇ ਹੁਣ ਉਸਨੂੰ ਹਾਈਡਰੇ ਦੀ ਮੱਦਦ ਨਾਲ ਸਿੱਧਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਹੇਠ ਦਿੱਤੇ Link ਉੱਪਰ Click ਕਰੋ।        

Whatsapp Channel 👉 🛑https://whatsapp.com/channel/0029VbBYZTe89inflPnxMQ0A

Whatsapp Group👉 🛑https://chat.whatsapp.com/EK1btmLAghfLjBaUyZMcLK

Telegram Channel👉 🛑https://t.me/punjabikhabarsaarwebsite

ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 98786-15057 ‘ਤੇ ਸੰਪਰਕ ਕਰੋ।

LEAVE A REPLY

Please enter your comment!
Please enter your name here

spot_img
spot_img
spot_img

Share post:

Popular

More like this
Related