WhatsApp Image 2024-08-03 at 08.20.26
WhatsApp Image 2024-08-14 at 16.34.51-min
WhatsApp Image 2024-08-14 at 12.09.00-min
WhatsApp Image 2024-08-14 at 12.09.01-min
previous arrow
next arrow
Punjabi Khabarsaar
ਸਿੱਖਿਆ

ਕੇਂਦਰੀ ਯੂਨੀਵਰਸਿਟੀ ਵਿਖੇ ਇੰਸਟੀਚਿਊਸ਼ਨਲ ਡਿਜੀਟਲ ਰਿਪੋਜ਼ਟਰੀ ਵਿਸ਼ੇ ’ਤੇ ਦੋ ਰੋਜ਼ਾ ਕੌਮੀ ਵਰਕਸ਼ਾਪ ਆਯੋਜਿਤ

ਬਠਿੰਡਾ, 31 ਅਗਸਤ: ਪੰਜਾਬ ਕੇਂਦਰੀ ਯੂਨੀਵਰਸਿਟੀ ਦੀ ਰੰਗਨਾਥਨ ਲਾਇਬ੍ਰੇਰੀ ਵਲੋਂ ਨੈਸ਼ਨਲ ਡਿਜੀਟਲ ਲਾਇਬ੍ਰੇਰੀ ਆਫ਼ ਇੰਡੀਆ (ਐਨਡੀਐਲਆਈ) ਦੇ ਸਹਿਯੋਗ ਨਾਲ ਇੰਸਟੀਚਿਊਸ਼ਨਲ ਡਿਜੀਟਲ ਰਿਪੋਜ਼ਟਰੀਆਂ (ਆਈਡੀਆਰ) ਵਿਸ਼ੇ ’ਤੇ ਦੋ ਰੋਜ਼ਾ ਕੌਮੀ ਵਰਕਸ਼ਾਪ ਕਰਵਾਈ ਗਈ। ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਦੀ ਅਗਵਾਈ ਹੇਠ ਆਯੋਜਿਤ ਇਸ ਵਰਕਸ਼ਾਪ ਦਾ ਉਦੇਸ਼ ਲਾਇਬ੍ਰੇਰੀਅਨਾਂ, ਅਕਾਦਮਿਕ ਅਤੇ ਆਈਟੀ ਪੇਸ਼ੇਵਰਾਂ ਨੂੰ ਅਕਾਦਮਿਕ ਸਮੱਗਰੀ ਨੂੰ ਸੁਰੱਖਿਅਤ ਰੱਖਣ ਅਤੇ ਖੋਜ ਸਰੋਤਾਂ ਤੱਕ ਪਹੁੰਚ ਨੂੰ ਉਤਸ਼ਾਹਿਤ ਕਰਨ ਲਈ ਡਿਜੀਟਲ ਰਿਪੋਜ਼ਟਰੀਆਂ ਨੂੰ ਵਿਕਸਤ ਕਰਨ ਅਤੇ ਪ੍ਰਬੰਧਨ ਕਰਨ ਦੇ ਹੁਨਰ ਨਾਲ ਲੈਸ ਕਰਨਾ ਸੀ। ਆਈਆਈਟੀ ਖੜਗਪੁਰ ਦੇ ਲਾਇਬ੍ਰੇਰੀਅਨ ਅਤੇ ਐਨਡੀਐਲਆਈ ਦੇ ਜੁਆਇੰਟ ਪ੍ਰਿੰਸੀਪਲ ਇਨਵੈਸਟੀਗੇਟਰ ਡਾ. ਬੀ. ਸੂਤਰਧਾਰ ਨੇ ਇਸ ਵਰਕਸ਼ਾਪ ਵਿੱਚ ਮੁੱਖ ਟਰੇਨਰ ਵਜੋਂ ਸ਼ਿਰਕਤ ਕਰਦੇ ਹੋਏ ਦੇਸ਼ ਦੀਆਂ ਵੱਖ-ਵੱਖ ਸੰਸਥਾਵਾਂ ਦੇ ਲਾਇਬ੍ਰੇਰੀਅਨਾਂ ਅਤੇ ਆਈਟੀ ਪੇਸ਼ੇਵਰਾਂ ਸਮੇਤ ਲਗਭਗ 100 ਪ੍ਰਤੀਭਾਗੀਆਂ ਨੂੰ ਸਿਖਲਾਈ ਦਿੱਤੀ।

ਸਿੱਧੂ ਮੂਸੇਵਾਲਾ ਦੇ ਪਿਤਾ ਦੀ ਸੁਰੱਖਿਆ ’ਚ ਲੱਗੇ ਗੰਨਮੈਂਨਾਂ ਵਿਚਕਾਰ ਹੋਈ ਖ਼ੂ+ਨੀ ਝੜਪ

ਉਦਘਾਟਨੀ ਸੈਸ਼ਨ ਵਿੱਚ ਭਾਗ ਲੈਣ ਵਾਲਿਆਂ ਅਤੇ ਮਹਿਮਾਨਾਂ ਦਾ ਸਵਾਗਤ ਕਰਦੇ ਹੋਏ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਕਿਹਾ ਕਿ ਪੁਰਾਤਨ ਸਮੇਂ ਵਿੱਚ ਗਿਆਨ ਨੂੰ ਮੌਖਿਕ ਪਰੰਪਰਾ ਰਾਹੀਂ ਸੁਰੱਖਿਅਤ ਰੱਖਿਆ ਜਾਂਦਾ ਸੀ, ਜੋ ਕਾਗਜ਼ ਅਤੇ ਪ੍ਰਿੰਟਿੰਗ ਤਕਨਾਲੋਜੀ ਦੇ ਵਿਕਾਸ ਤੋਂ ਬਾਅਦ ਕਿਤਾਬੀ ਦਸਤਾਵੇਜ਼ ਵਿੱਚ ਬਦਲ ਗਿਆ। ਵਰਕਸ਼ਾਪ ਦੇ ਮੁੱਖ ਟਰੇਨਰ ਡਾ. ਬੀ. ਸੂਤਰਧਾਰ ਨੇ ਦੱਸਿਆ ਕਿ ਨੈਸ਼ਨਲ ਡਿਜੀਟਲ ਲਾਇਬ੍ਰੇਰੀ ਆਫ਼ ਇੰਡੀਆ (ਐਨਡੀਐਲਆਈ) ਡਿਜੀਟਲ ਲਾਇਬ੍ਰੇਰੀ ਖੇਤਰ ਵਿੱਚ ਹੋਏ ਨਵੀਨਤਮ ਵਿਕਾਸ ਬਾਰੇ ਲਾਇਬ੍ਰੇਰੀਅਨਾਂ ਅਤੇ ਲਾਇਬ੍ਰੇਰੀ ਪੇਸ਼ੇਵਰਾਂ ਨੂੰ ਸਿਖਲਾਈ ਦੇਣ ਦੇ ਉਦੇਸ਼ ਨਾਲ ਨਿਯਮਤ ਤੌਰ ’ਤੇ ਵਰਕਸ਼ਾਪਾਂ ਦਾ ਆਯੋਜਨ ਕਰ ਰਹੀ ਹੈ।

ਬਠਿੰਡਾ ’ਚ ਮਸ਼ਹੂਰ ਬਿਜਲੀ ਦੀ ਦੁਕਾਨ ’ਚ ਅੱਧੀ ਰਾਤ ਨੂੰ ਲੱਗੀ ਭਿ.ਆਨਕ ਅੱ+ਗ, ਸੜ ਕੇ ਹੋਈ ਸਵਾਹ

ਡਾ. ਬੀ. ਸੂਤਰਧਰ ਨੇ ਆਈਆਈਟੀ ਖੜਗਪੁਰ ਦੀ ਸੈਂਟਰਲ ਲਾਇਬ੍ਰੇਰੀ ਤੋਂ ਡਾ. ਸਮਰਾਟ ਗੁਹਾ ਰਾਏ ਅਤੇ ਆਈਆਈਟੀ ਖੜਗਪੁਰ ਦੇ ਐਨਡੀਐਲਆਈ ਪ੍ਰੋਜੈਕਟ ਤੋਂ ਸ੍ਰੀ ਅਨਿੰਦਿਆ ਮਿੱਤਰਾ ਦੇ ਨਾਲ ਭਾਗੀਦਾਰਾਂ ਨੂੰ ਆਈਟਮ ਸਬਮਿਸ਼ਨ ਵਰਕਫਲੋ ਸਮੇਤ ਕਮਿਊਨਿਟੀ ਅਤੇ ਕਲੈਕਸ਼ਨ ਮੈਨੇਜਮੈਂਟ, ਟੈਕਸਟ ਇੰਡੈਕਸਿੰਗ, ਮੈਟਾਡੇਟਾ ਸਕੀਮਾ ਪ੍ਰਬੰਧਨ ਅਤੇ ਆਈ.ਡੀ.ਆਰ. ਦੇ ਵੱਖ-ਵੱਖ ਮੁੱਖ ਪਹਿਲੂਆਂ ’ਤੇ ਸਿਖਲਾਈ ਦਿੱਤੀ।ਸਮਾਪਤੀ ਸੈਸ਼ਨ ਦੌਰਾਨ ਆਈਆਈਐਸਈਆਰ ਭੋਪਾਲ ਦੇ ਲਾਇਬ੍ਰੇਰੀਅਨ ਡਾ. ਸੰਦੀਪ ਕੁਮਾਰ ਪਾਠਕ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਅੰਤ ਵਿੱਚ ਲਾਇਬ੍ਰੇਰੀਅਨ (ਇੰਚਾਰਜ) ਪ੍ਰੋਫ਼ੈਸਰ ਰਾਜੇਸ਼ ਕੁਮਾਰ ਨੇ ਡਾ. ਪੀ. ਸੂਤਰਾਧਰ ਅਤੇ ਉਨ੍ਹਾਂ ਦੀ ਟੀਮ ਦਾ ਧੰਨਵਾਦ ਕੀਤਾ। ਉਹਨਾਂ ਨੇ ਇਸ ਵਰਕਸ਼ਾਪ ਨੂੰ ਸਫਲਤਾਪੁਰਵਕ ਨੇਪੜੇ ਚਾੜ੍ਹਨ ਲਈ ਸਹਾਇਕ ਲਾਇਬ੍ਰੇਰੀਅਨ ਡਾ. ਭੁਪਿੰਦਰ ਸਿੰਘ ਅਤੇ ਲਾਇਬ੍ਰੇਰੀ ਸਟਾਫ਼ ਦੀ ਸ਼ਲਾਘਾ ਕੀਤੀ।

 

Related posts

ਬਾਬਾ ਫ਼ਰੀਦ ਕਾਲਜ,ਬਠਿੰਡਾ ਅਤੇ ਮੈਨਟੈੱਕ ਟੈਕਨਾਲੋਜੀਚੈੱਕ ਰਿਪਬਲਿਕ ਵਿਚਕਾਰ ਹੋਇਆ ਐਮ.ਓ.ਯੂ.

punjabusernewssite

ਡਾ. ਊਸ਼ਾ ਸ਼ਰਮਾ ਨੇ ਐਸ.ਐਸ.ਡੀ ਗਰਲਜ਼ ਕਾਲਜ ਦੇ ਵਾਈਸ ਪ੍ਰਿੰਸੀਪਲ ਵਜੋਂ ਅਹੁਦਾ ਸੰਭਾਲਿਆ

punjabusernewssite

ਮਹਾਰਾਜਾ ਰਣਜੀਤ ਸਿੰਘ ਯੂਨੀਵਰਸਿਟੀ ਵੱਲੋਂ 3 ਰੋਜ਼ਾ ਰਿਹਾਇਸ਼ੀ ਸਮਰੱਥਾ ਨਿਰਮਾਣ ਵਰਕਸ਼ਾਪ ਦਾ ਆਯੋਜਨ

punjabusernewssite