ਬਠਿੰਡਾ 29 ਅਕਤੂਬਰ: ਪੰਜਾਬ ਮੁਲਾਜ਼ਮ ਤੇ ਪੈਨਸ਼ਨਰਜ ਸਾਂਝਾ ਫਰੰਟ ਪੰਜਾਬ ਦੇ ਸੱਦੇ ਤੇ ਅੱਜ ਸਾਂਝਾ ਫਰੰਟ ਜਿਲ੍ਹਾ ਬਠਿੰਡਾ ਵੱਲੋਂ ਪੰਜਾਬ ਸਰਕਾਰ ਦੀਆਂ ਨੀਤੀਆਂ ਦੇ ਖਿਲਾਫ ਅਰਥੀ ਸਾੜ ਵਿਖਾਵਾ ਕੀਤਾ ਗਿਆ ਅੱਜ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਜ਼ਿਲਾ ਆਗੂਆਂ ਦਰਸ਼ਨ ਸਿੰਘ ਮੌੜ, ਸਿਕੰਦਰ ਸਿੰਘ ਧਾਲੀਵਾਲ, ਕਿਸ਼ੋਰ ਚੰਦ ਗਾਜ, ਜਤਿੰਦਰ ਕ੍ਰਿਸ਼ਨ,ਗੁਰਭੇਜ ਸਿੰਘ ਗਿੱਲ, ਭੁਪਿੰਦਰ ਸਿੰਘ ਨੇ ਕਿਹਾ ਕਿ ਸਰਕਾਰੀ ਨੀਤੀਆਂ ਖਿਲਾਫ ਅੱਜ ਪੰਜਾਬ ਦਾ ਹਰ ਵਰਗ ਦੁਖੀ ਹੋ ਕੇ ਸੜਕਾਂ ਤੇ ਉਤਰ ਰਿਹਾ ਹੈ ਪੰਜਾਬ ਸਰਕਾਰ ਆਪਣੇ ਵਾਅਦੇ ਤੋਂ ਮੁੱਕਰ ਗਈ ਹੈ
ਇਹ ਵੀ ਪੜ੍ਹੋ: ਝੋਨੇ ਦੀ ਖਰੀਦ ਅਤੇ ਚੁਕਾਈ ਦੇ ਮਸਲੇ ਨੂੰ ਲੈ ਕੇ ਮੁਜਾਹਰਾ ਕਰਕੇ ਹਨੁਮਾਨ ਚੌਂਕ ਕੋਲ ਪੁਤਲੇ ਫੂਕੇ
ਕੱਚੇ ਕਾਮਿਆਂ ਨੂੰ ਪੱਕੇ ਕਰਨਾ,ਪੁਰਾਣੀ ਪੈਨਸ਼ਨ ਬਹਾਲ ਕਰਨਾ ਪੈਨਸ਼ਨਰਾਂ ਨੂੰ 2.59 ਗੁਣਾਕ ਦੇਣਾ, ਪੇ ਕਮਿਸ਼ਨ ਦੇ ਬਕਾਏ ਰਿਲੀਜ਼ ਕਰਨਾ, ਡੀਏ ਦੀਆਂ ਕਿਸਤਾਂ ਦੇਣਾ ਅਤੇ ਬਕਾਏ ਦੇਣਾ ਤੇ ਪੇ ਕਮਿਸ਼ਨ ਵਰਗੇ ਮੁੱਦਿਆਂ ਤੋਂ ਭੱਜ ਰਹੀ ਹੈ ਸਰਕਾਰ ਤੋਂ ਅੱਜ ਜਿੱਥੇ ਹਰ ਵਰਗ ਦੁਖੀ ਹੈ ਕਿਸਾਨ ਮੰਡੀਆਂ ਵਿੱਚ ਰੁਲ ਰਿਹਾ ਹੈ ਇਕੱਠ ਨੂੰ ਸੰਬੋਧਨ ਕਰਦਿਆਂ ਅਰੁਣ ਕੁਮਾਰ, ਅਮਰਜੀਤ ਸਿੰਘ ਮੰਗਲੀ, ਰਣਜੀਤ ਸਿੰਘ, ਹਰਨੇਕ ਗਹਿਰੀ,ਵੀਰਭਾਨ, ਪੂਰਨ ਸਿੰਘ ਗੁਮਟੀ,ਸੁਖਚੈਨ ਸਿੰਘ ,ਕੁਲਵਿੰਦਰ ਸਿੱਧੂ, ਨੇ ਸਰਕਾਰ ਤੇ ਦੋਸ਼ ਲਾਇਆ ਕਿ ਇਹ ਪਹਿਲੀ ਸਰਕਾਰ ਹੈ
ਇਹ ਵੀ ਪੜ੍ਹੋ: ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਹੇਠ ਕਿਸਾਨ ਜਥੇਬੰਦੀਆਂ ਨੇ ਘੇਰਿਆਂ ਡੀਸੀ ਦਫ਼ਤਰ
ਜਿਹੜੀ ਗੱਲਬਾਤ ਦਾ ਸਮਾਂ ਦੇ ਕੇ ਕਦੇ ਵੀ ਮੀਟਿੰਗ ਚ ਹਾਜ਼ਰ ਨਹੀਂ ਹੁੰਦੀ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਪੰਜਾਬ ਦਾ ਖਜ਼ਾਨਾ ਖਾਲੀ ਤੇ ਕਰਜੇ ਦੀ ਪੰਡ ਹੋਰ ਭਾਰੀ ਹੋ ਰਹੀ ਹੈ ਬੁਲਾਰਿਆਂ ਨੇ ਸਖਤ ਚਿਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਦੀਆਂ ਡੰਗ ਟਪਾਊ ਨੀਤੀਆਂ ਖਿਲਾਫ ਜਿਮਨੀ ਚੋਣਾਂ ਵਿੱਚ ਸਰਕਾਰ ਦਾ ਡਟਵਾਂ ਵਿਰੋਧ ਕੀਤਾ ਜਾਵੇਗਾ। 7 ਨਵੰਬਰ ਨੂੰ ਜਿਮਨੀ ਚੋਣਾਂ ਦੌਰਾਨ ਗਿੱਦੜਬਾਹਾ ਵਿਖੇ ਪੰਜਾਬ ਮੁਲਾਜ਼ਮ ਪੈਨਸ਼ਨ ਸਾਂਝਾ ਫਰੰਟ ਵੱਲੋਂ ਝੰਡਾ ਮਾਰਚ ਕੀਤਾ ਜਾ ਰਿਹਾ ਹੈ ਉੱਥੇ ਸਾਂਝੇ ਫਰੰਟ ਬਠਿੰਡਾ ਦੇ ਅਧੀਨ ਕੰਮ ਕਰਦੀਆਂ ਸਮੂਹ ਜਥੇਬੰਦੀਆਂ ਇਸ ਝੰਡਾ ਮਾਰਚ ਵਿੱਚ ਵੱਧ ਦੀ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣਗੀਆਂ।