Punjab by election results: AAP ਨੇ ਚਾਰ ਵਿਚੋਂ ਤਿੰਨ ਸੀਟਾਂ ਜਿੱਤ ਕੇ ਰਚਿਆ ਇਤਿਹਾਸ

0
60

ਬਾਗੀ ਉਮੀਦਵਾਰ ਕਾਰਨ ਬਰਨਾਲਾ ਦੀ ਸੀਟ ਪਈ ਗਵਾਉਣੀ
ਚੰਡੀਗੜ੍ਹ, 23 ਨਵੰਬਰ: Punjab by election results:  ਪੰਜਾਬ ਦੇ ਵਿਚ 20 ਨਵੰਬਰ ਨੂੰ ਚਾਰ ਵਿਧਾਨ ਸਭਾ ਹਲਕਿਆਂ ਵਿਚ ਪਈਆਂ ਵੋਟਾਂ ਦੇ ਚੋਣ ਨਤੀਜੇ ਹੁਣ ਸਾਹਮਣੇ ਆ ਗਏ ਹਨ। ਆਮ ਆਦਮੀ ਪਾਰਟੀ ਨੇ ਚਾਰ ਵਿਚੋਂ ਤਿੰਨ ਵਿਧਾਨ ਸਭਾ ਹਲਕਿਆਂ ਚੱਬੇਵਾਲ, ਗਿੱਦੜਬਾਹਾ ਤੇ ਡੇਰਾ ਬਾਬਾ ਨਾਨਕ ਵਿਚ ਪਹਿਲੀ ਵਾਰ ਚੋਣ ਜਿੱਤ ਕੇ ਇਤਿਹਾਸ ਸਿਰਜ਼ ਦਿੱਤਾ ਹੈ। ਇਹ ਤਿੰਨੇਂ ਹੀ ਵਿਧਾਨ ਸਭਾ ਹਲਕੇ ਆਮ ਆਦਮੀ ਪਾਰਟੀ ਨੇ ਪਹਿਲੀ ਵਾਰ ਜਿੱਤੇ ਹਨ ਅਤੇ ਇਹ ਤਿੰਨੇਂ ਹਲਕੇ ਹੀ ਕਾਂਗਰਸ ਦੇ ਗੜ੍ਹ ਮੰਨੇ ਜਾਂਦੇ ਸਨ। ਹਾਲਾਂਕਿ ਬਾਗੀ ਉਮੀਦਵਾਰ ਕਾਰਨ ਆਪ ਨੂੰ ਆਪਣੇ ਗੜ੍ਹ ਬਰਨਾਲਾ ਦੀ ਸੀਟ ਗਵਾਉਣੀ ਪਈ ਤੇ ਇੱਥੇ ਕਾਂਗਰਸ ਦੇ ਕੁਲਦੀਪ ਸਿੰਘ ਕਾਲ ਢਿੱਲੋਂ 2157 ਦੇ ਅੰਤਰ ਨਾਲ ਇਹ ਜਿੱਤ ਆਪ ਦੇ ਉਮੀਦਵਾਰ ਹਰਿੰਦਰ ਸਿੰਘ ਧਾਲੀਵਾਲ ਤੋਂ ਜਿੱਤਣ ਵਿਚ ਸਫ਼ਲ ਰਹੇ।

ਇਹ ਵੀ ਪੜ੍ਹੋ ਮਹਾਰਾਸ਼ਟਰ ਤੇ ਝਾਰਖੰਡ ਚੋਣਾਂ: ਮਹਾਰਾਸ਼ਟਰ ’ਚ ਐਨ.ਡੀ.ਏ ਅਤੇ ਝਾਰਖੰਡ ’ਚ ਜੇਐਮਐਮ+ਕਾਂਗਰਸ ਦੀ ਬਣੇਗੀ ਸਰਕਾਰ

ਇਸ ਹਲਕੇ ਵਿਚ ਕਾਂਗਰਸ ਦੇ ਕੁਲਦੀਪ ਸਿੰਘ ਢਿੱਲੋਂ ਨੂੰ 28,254 ਵੋਟਾਂ ਪਈਆਂ, ਆਪ ਦੇ ਹਰਿੰਦਰ ਸਿੰਘ ਧਾਲੀਵਾਲ ਨੂੰ 26,097, ਭਾਜਪਾ ਦੇ ਕੇਵਲ ਢਿੱਲੋਂ ਨੂੰ 17958 ਅਤੇ ਆਪ ਦੇ ਬਾਗੀ ਗੁਰਦੀਪ ਸਿੰਘ ਬਾਠ 16,899 ਵੋਟਾਂ ਲੈਣ ਵਿਚ ਸਫ਼ਲ ਰਹੇ। ਵੋਟਾਂ ਦੇ ਅੰਕੜਿਆਂ ਤੋਂ ਸਾਫ਼ ਜ਼ਾਹਰ ਹੁੰਦਾ ਹੈ ਕਿ ਜੇਕਰ ਬਾਗੀ ਉਮੀਦਵਾਰ ਚੋਣ ਮੈਦਾਨ ਵਿਚ ਨਾਂ ਹੁੰਦਾ ਤਾਂ ਆਪ ਨੇ ਇਹ ਸੀਟ ਵੀ ਵੱਡੇ ਅੰਤਰ ਨਾਲ ਜਿੱਤ ਲੈਣੀ ਸੀ। ਜੇਕਰ ਬਾਕੀ ਸੀਟਾਂ ਦੀ ਗੱਲ ਕਰੀਏ ਤਾਂ ਚੱਬੇਵਾਲ ਹਲਕੇ ਵਿਚ ਆਮ ਆਦਮੀ ਪਾਰਟੀ ਦੇ ਡਾ ਇਸ਼ਾਂਕ ਚੱਬੇਵਾਲ ਭਾਰੀ ਵੋਟਾਂ ਦੇ ਨਾਲ ਜਿੱਤ ਗਏ ਹਨ। ਉਨ੍ਹਾਂ ਕਾਂਗਰਸ ਦੇ ਰਣਜੀਤ ਕੁਮਾਰ ਨੂੰ 28,690 ਵੋਟਾਂ ਦੇ ਅੰਤਰ ਨਾਲ ਹਰਾ ਦਿੱਤਾ ਹੈ। ਇੱਥੇ ਡਾ ਇਸ਼ਾਂਕ ਨੂੰ 51,904 ਵੋਟਾਂ ਮਿਲੀਆਂ ਹਨ ਜਦੋਂਕਿ ਕਾਂਗਰਸ ਨੂੰ 23214 ਅਤੇ ਭਾਜਪਾ ਦੇ ਸੋਹਣ ਸਿੰਘ ਠੰਢਲ ਨੂੰ ਸਿਰਫ਼ 8692 ਵੋਟਾਂ ਹੀ ਹਾਸਲ ਹੋਈਆਂ ਹਨ।

ਇਹ ਵੀ ਪੜ੍ਹੋ ਕੇਰਲਾ ਦੀ ਵਾਇਨਾਡ ਸੀਟ ਤੋਂ ਪ੍ਰਿਅੰਕਾ ਗਾਂਧੀ ਪੌਣੇ ਚਾਰ ਲੱਖ ਤੋਂ ਵੱਧ ਵੋਟਾਂ ਨਾਲ ਜਿੱਤੀ

ਵਿਧਾਨ ਸਭਾ ਹਲਕੇ ਡੇਰਾ ਬਾਬਾ ਨਾਨਕ ਵਿਚ ਬੇਸ਼ੱਕ ਬੜ੍ਹਾ ਫ਼ਸਵਾਂ ਮੁਕਾਬਲਾ ਬਣਿਆ ਹੋਇਆ ਸੀ ਪ੍ਰੰਤੂ ਅਖ਼ੀਰ ਵਿਚ ਇੱਥੇ ਵੀ ਆਪ ਦੇ ਗੁਰਦੀਪ ਸਿੰਘ ਰੰਧਾਵਾ ਬਾਜ਼ੀ ਮਾਰ ਗਏ ਹਨ। ਉਨ੍ਹਾਂ ਕਾਂਗਰਸ ਦੀ ਜਤਿੰਦਰ ਕੌਰ ਰੰਧਾਵਾ ਨੂੰ 5699 ਵੋਟਾਂ ਦੇ ਅੰਤਰ ਨਾਲ ਮਾਤ ਦਿੱਤੀ ਹੈ। ਇਸ ਹਲਕੇ ਵਿਚ ਗੁਰਦੀਪ ਸਿੰਘ ਰੰਧਾਵਾ ਨੂੰ 59,104 ਅਤੇ ਕਾਂਗਰਸ ਦੀ ਉਮੀਦਵਾਰ ਜਤਿੰਦਰ ਕੌਰ ਰੰਧਾਵਾ ਨੂੰ 53,405 ਅਤੇ ਭਾਜਪਾ ਦੇ ਰਵੀਕਰਨ ਸਿੰਘ ਰਵੀ ਕਾਹਲੋ ਨੂੰ 6505 ਵੋਟਾਂ ਹੀ ਮਿਲੀਆਂ ਹਨ। ਉਧਰ ਪੰਜਾਬ ਦੀ ਸਭ ਤੋਂ ਹਾਟ ਸੀਟ ਮੰਨੀ ਜਾ ਰਹੀ ਗਿੱਦੜਬਾਹਾ ਵਿਚ ਹਰਦੀਪ ਸਿੰਘ ਡਿੰਪੀ ਢਿੱਲੋਂ ਦੀ ਜਿੱਤ ਹੋਈ ਹੈ। ਇੱਥੇ ਅੰਕੜਿਆਂ ਮੁਤਾਬਕ ਡਿੰਪੀ ਢਿੱਲੋਂ ਨੇ ਕਾਂਗਰਸ ਦੀ ਅੰਮ੍ਰਿੰਤਾ ਵੜਿੰਗ ਤੋਂ 21,801 ਵੋਟਾਂ ਦੇ ਨਾਲ ਹਰਾਇਆ ਹੈ। ਡਿੰਪੀ ਢਿੱਲੋਂ ਨੂੰ 71,198, ਅੰਮ੍ਰਿਤਾ ਵੜਿੰਗ ਨੂੰ 49,397 ਅਤੇ ਭਾਜਪਾ ਦੇ ਮਨਪ੍ਰੀਤ ਬਾਦਲ ਨੂੰ 12,174 ਵੋਟਾਂ ਹੀ ਮਿਲੀਆਂ ਹਨ।

 

LEAVE A REPLY

Please enter your comment!
Please enter your name here