ਕੇਰਲਾ ਦੀ ਵਾਇਨਾਡ ਸੀਟ ਤੋਂ ਪ੍ਰਿਅੰਕਾ ਗਾਂਧੀ ਪੌਣੇ ਚਾਰ ਲੱਖ ਤੋਂ ਵੱਧ ਵੋਟਾਂ ਨਾਲ ਜਿੱਤੀ

0
27
266 Views

ਵਾਇਨਾਡ, 23 ਨਵੰਬਰ: ਕਾਂਗਰਸ ਦੇ ਕੌਮੀ ਆਗੂ ਰਾਹੁਲ ਗਾਂਧੀ ਵੱਲੋਂ ਖ਼ਾਲੀ ਕੀਤੀ ਕੇਰਲ ਦੀ ਵਾਇਨਾਡ ਲੋਕ ਸਭਾ ਸੀਟ ਉਪਰ ਪਹਿਲੀ ਵਾਰ ਆਪਣੀ ਸਿਆਸੀ ਕਿਸਮਤ ਅਜ਼ਮਾ ਰਹੀ ਪ੍ਰਿਅੰਕਾ ਗਾਂਧੀ ਵੱਡੇ ਬਹੁਮਤ ਨਾਲ ਜਿੱਤ ਗਈ ਹੈ। ਉਹ ਆਪਣੇ ਵਿਰੋਧੀ ਸੀਪੀਆਈ ਦੇ ਉਮੀਦਵਾਰ ਤੋਂ ਕਰੀਬ ਕਰੀਬ ਸਵਾ ਚਾਰ ਲੱਖ ਵੋਟਾਂ ਦੇ ਨਾਲ ਅੱਗੇ ਹੈ ਜਦੋਂਕਿ ਇੱਥੇ ਭਾਜਪਾ ਤੀਜ਼ੇ ਨੰਬਰ ਉਪਰ ਹੈ।

ਇਹ ਵੀ ਪੜ੍ਹੋBy Election Results: ਕੌਣ ਬਣੇਗਾ ‘ਮੁਕੱਦਰ ਦਾ ਸਿਕੰਦਰ’; ਫ਼ੈਸਲਾ ਕੁੱਝ ਘੰਟਿਆਂ ਬਾਅਦ

ਪ੍ਰਿਅੰਕਾ ਗਾਂਧੀ ਦੀ ਇਹ ਪਹਿਲੀ ਚੋਣ ਸੀ ਅਤੇ ਇਸ ਹਲਕੇ ਤੋਂ ਸਾਲ 2019 ਅਤੇ 2024 ਵਿਚ ਰਾਹੁਲ ਗਾਂਧੀ ਜਿੱਤੇ ਸਨ ਪ੍ਰੰਤੂ ਉਨ੍ਹਾਂ ਦੇ ਗਾਂਧੀ ਪ੍ਰਵਾਰ ਦੇ ਪੁਰਾਣੇ ਹਲਕੇ ਮੰਨੇ ਜਾਂਦੇ ਰਾਏ ਬਰੇਲੀ ਤੋਂ ਵੀ ਚੋਣ ਜਿੱਤਣ ਕਾਰਨ ਉਹਨਾਂ ਵਾਇਨਾਡ ਤੋਂ ਅਸਤੀਫ਼ਾ ਦੇ ਦਿੱਤਾ ਸੀ। ਜਿਸਤੋਂ ਬਾਅਦ ਪਿਛਲੇ ਕਾਫ਼ੀ ਸਾਲਾਂ ਤੋਂ ਸਿਆਸਤ ਵਿਚ ਸਰਗਰਮ ਪ੍ਰਿਅੰਕਾ ਗਾਂਧੀ ਨੂੰ ਇਸ ਹਲਕੇ ਤੋਂ ਪਹਿਲੀ ਚੋਣ ਲੜਾਉਣ ਦਾ ਫੈਸਲਾ ਕੀਤਾ ਗਿਆ ਸੀ।

 

LEAVE A REPLY

Please enter your comment!
Please enter your name here