ਸ਼੍ਰੀਨਗਰ, 11 ਅਕਤੂਬਰ: ਬਹੁਤ ਹੀ ਥੋੜੇ ਸਮੇਂ ਵਿਚ ਕੌਮੀ ਪਾਰਟੀ ਦਾ ਦਰਜ਼ਾ ਹਾਸਲ ਕਰਨ ਵਾਲੀ ਆਮ ਆਦਮੀ ਪਾਰਟੀ ਨੇ ਹੁਣ ਜੰਮੂ ਕਸ਼ਮੀਰ ਵਿਚ ਅਗਲੇ ਦਿਨਾਂ ਦੌਰਾਨ ਬਣਨ ਜਾ ਰਹੀ ਨਵੀਂ ਸਰਕਾਰ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਪਿਛਲੇ ਦਿਨੀਂ ਹੋਈਆਂ ਵਿਧਾਨ ਸਭਾ ਚੋਣਾਂ ਦੌਰਾਨ ਜੰਮੂ ਦੇ ਡੋਡਾ ਖੇਤਰ ਵਿਚੋਂ ਆਪ ਨੂੰ ਜਿੱਤ ਹਾਸਲ ਹੋਈ ਹੈ ਤੇ ਇੱਥੇ ਇਸਦੇ ਉਮੀਦਵਾਰ ਮੇਹਰਾਜ ਮਲਿਕ ਨੇ ਭਾਜਪਾ ਨੂੰ ਹਰਾਇਆ ਹੈ। ਸੂੂਚਨਾ ਮੁਤਾਬਕ ਪਾਰਟੀ ਵਿਧਾਇਕ ਵੱਲੋਂ ਸੂਬੇ ਉਪ ਰਾਜਪਾਲ ਨੂੰ ਜੰਮੂ ਕਸ਼ਮੀਰ ਨੈਸਨਲ ਕਾਨਫਰੰਸ ਦੀ ਅਗਵਾਈ ਵਿਚ ਬਣਨ ਵਾਲੀ ਸਰਕਾਰ ਨੂੰ ਸਮਰਥਨ ਦੇਣ ਸਬੰਧੀ ਪੱਤਰ ਸੋਪਿਆ ਹੈ।
ਇਹ ਵੀ ਪੜੋ: Sorry Dad…ਮੈਂ ਜਿੰਦਗੀ ਵਿਚ ਕਾਬਲ ਨਹੀਂ ਬਣ ਸਕਿਆ, ਇਹ ਲਿਖ 20 ਸਾਲਾਂ ਨੌਜਵਾਨ ਨੇ ਚੁੱਕਿਆ ਆਖ਼ਰੀ ਕਦਮ
ਗੌਰਤਲਬ ਹੈ ਕਿ ਵਿਧਾਨ ਸਭਾ ਦੀਆਂ 90 ਸੀਟਾਂ ਵਿਚੋਂ ਚੋਣਾਂ ’ਚ 42 ਸੀਟਾਂ ਜਿੱਤ ਕੇ ਨੈਸ਼ਨਲ ਕਾਨਫਰੰਸ ਸਭ ਤੋਂ ਵੱਡੀ ਪਾਰਟੀ ਵਜੋਂ ਉਭਰੀ ਹੈ। ਹਾਲਾਂਕਿ ਉਸਦੇ ਵੱਲੋਂ ਕਾਂਗਰਸ ਅਤੇ ਸੀਪੀਆਈ ਨਾਲ ਮਿਲਕੇ ਚੋਣ ਲੜੀ ਸੀ ਤੇ ਕਾਂਗਰਸ ਨੂੰ 6 ਅਤੇ ਕਮਿਉਨਿਸਟ ਪਾਰਟੀ ਨੂੰ ਇੱਕ ਸੀਟ ਮਿਲੀ ਹੈ। ਇਸਤੋਂ ਇਲਾਵਾ ਭਾਜਪਾ ਨੂੰ 29 ਸੀਟਾਂ ਹਾਸਲ ਹੋਈਆਂ ਹਨ।