ਬਠਿੰਡਾ, 16 ਸਤੰਬਰ: ਪੰਜਾਬ ਰਾਜ ਫਾਰਮੇਸੀ ਕੌਂਸਲ ਦੀਆਂ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਉਕਤ ਚੋਣਾਂ ਵਿੱਚ ਪੀਸੀਏ (ਐਫੀਲੀਏਟਿਡ ਏ.ਆਈ.ਓ.ਸੀ.ਡੀ.) ਵੱਲੋਂ ਮੌਜੂਦਾ ਪ੍ਰਧਾਨ ਸੁਸ਼ੀਲ ਕੁਮਾਰ ਬਾਂਸਲ ਗਰੁੱਪ ਦੇ 6 ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ। ਜਾਣਕਾਰੀ ਦਿੰਦਿਆਂ ਟੀ.ਬੀ.ਡੀ.ਸੀ.ਏ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਨੇ ਦੱਸਿਆ ਕਿ ਜ਼ਿਲ੍ਹਾ ਬਠਿੰਡਾ ਦੀ ਰਿਟੇਲ ਕੈਮਿਸਟ ਐਸੋਸੀਏਸ਼ਨ, ਹੋਲਸੇਲ ਕੈਮਿਸਟ ਐਸੋਸੀਏਸ਼ਨ, ਰੂਰਲ ਫਾਰਮੇਸੀ ਅਫ਼ਸਰ ਐਸੋਸੀਏਸ਼ਨ, ਪੰਜਾਬ ਮੈਡੀਕਲ ਰੀਪ੍ਰੈਜੇਂਟਿਵ ਐਸੋਸੀਏਸ਼ਨ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਅਤੇ ਪੰਜਾਬ ਤੇ ਚੰਡੀਗੜ੍ਹ ਮੈਡੀਕਲ ਅਤੇ ਸੇਲਜ਼ ਰੀਪ੍ਰੈਜੇਂਟਿਵ ਯੂਨੀਅਨ ਵੱਲੋਂ ਸੁਸ਼ੀਲ ਕੁਮਾਰ ਬਾਂਸਲ ਗਰੁੱਪ ਦੇ ਸਾਰੇ 6 ਉਮੀਦਵਾਰਾਂ ਨੂੰ ਸਮਰਥਨ ਦਿੱਤਾ ਗਿਆ ਹੈ। ਜ਼ਿਲ੍ਹਾ ਪ੍ਰਧਾਨ ਅਸ਼ੋਕ ਬਾਲਿਆਂਵਾਲੀ ਨੇ ਦੱਸਿਆ ਕਿ ਕੱਲ੍ਹ ਹੋਈ ਮੀਟਿੰਗ ਵਿੱਚ ਉਪਰੋਕਤ ਸਾਰੀਆਂ ਜਥੇਬੰਦੀਆਂ ਨੇ ਬਾਂਸਲ ਗਰੁੱਪ ਦੇ ਸਾਰੇ 6 ਉਮੀਦਵਾਰਾਂ ਦੀ ਹਮਾਇਤ ਦਾ ਐਲਾਨ ਕੀਤਾ ਹੈ।
ਛੜੇ ਨੂੰ ਔਰਤ ਨਾਲ ਟਿੱਚਰ ਕਰਨੀ ਪਈ ਮਹਿੰਗੀ, ਕੁੱਟ-ਕੁੱਟ ਕੇ ਮਾਰਿਆਂ
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਬਠਿੰਡਾ ਦੀਆਂ ਸਾਰੀਆਂ 11 ਇਕਾਈਆਂ ਉਕਤ ਚੋਣਾਂ ਵਿੱਚ ਮੌਜੂਦਾ ਪ੍ਰਧਾਨ ਸੁਸ਼ੀਲ ਕੁਮਾਰ ਬਾਂਸਲ ਗਰੁੱਪ ਦਾ ਸਮਰਥਨ ਕਰਦੀਆਂ ਹਨ ਅਤੇ ਜਲਦੀ ਹੀ ਬਾਕੀ ਯੂਨਿਟਾਂ ਵਿੱਚ ਵੀ ਮੀਟਿੰਗਾਂ ਦਾ ਦੌਰ ਜਾਰੀ ਰਹੇਗਾ। ਉਨ੍ਹਾਂ ਦੱਸਿਆ ਕਿ ਮੌਜੂਦਾ ਪ੍ਰਧਾਨ ਸੁਸ਼ੀਲ ਕੁਮਾਰ ਬਾਂਸਲ ਗਰੁੱਪ ਦੇ 6 ਉਮੀਦਵਾਰ ਸੁਰਿੰਦਰ ਸ਼ਰਮਾ ਅੰਮ੍ਰਿਤਸਰ, ਡਾ: ਠਾਕੁਰ ਗੁਰਜੀਤ ਸਿੰਘ ਪ੍ਰੋਫੈਸਰ ਡੀਨ ਚਿਤਕਾਰਾ ਕਾਲਜ ਆਫ਼ ਫਾਰਮੇਸੀ, ਰਾਜਿੰਦਰ ਪਾਲ ਸਿੰਘ ਜਲੰਧਰ, ਸੰਜੀਵ ਕੁਮਾਰ ਸਰਦੂਲਗੜ੍ਹ ਮਾਨਸਾ ਅਤੇ ਰਵੀ ਸ਼ੰਕਰ ਨੰਦਾ ਹੁਸ਼ਿਆਰਪੁਰ ਚੋਣ ਮੈਦਾਨ ਵਿੱਚ ਹਨ। ਇਸ ਦੌਰਾਨ ਮੌਜੂਦਾ ਪ੍ਰਧਾਨ ਸੁਸ਼ੀਲ ਕੁਮਾਰ ਬਾਂਸਲ ਨੇ ਦੱਸਿਆ ਕਿ ਉਕਤ ਚੋਣਾਂ ਲਈ 12 ਸਤੰਬਰ ਤੋਂ 6 ਅਕਤੂਬਰ ਤੱਕ ਰਜਿਸਟਰੀ ਪੱਤਰ ਰਾਹੀਂ ਵਾਲਿਟ ਪੇਪਰ ਭੇਜੇ ਜਾਣਗੇ, ਜਦਕਿ 28 ਅਕਤੂਬਰ ਤੱਕ ਵੋਟਿੰਗ ਪ੍ਰਕਿਰਿਆ ਮੁਕੰਮਲ ਹੋ ਜਾਵੇਗੀ ਅਤੇ ਸਾਰੇ 6 ਅਹੁਦੇਦਾਰਾਂ ਦੇ ਚੋਣ ਨਤੀਜੇ 5 ਨਵੰਬਰ ਨੂੰ ਐਲਾਨੇ ਜਾਣਗੇ।
ਅਵਾਰਾ ਕੁੱਤੇ ਨੂੰ 2 ਸਾਲਾਂ ਦੀ ਮਾਸੂਮ ਬੱਚੀ ਨੂੰ ਬੁਰੀ ਤਰ੍ਹਾਂ ਨੋਚਿਆ, ਹਾਲਾਤ ਗੰਭੀਰ
ਉਨ੍ਹਾਂ ਦੱਸਿਆ ਕਿ ਇਸ ਚੋਣ ਵਿੱਚ ਪੰਜਾਬ ਭਰ ਵਿੱਚੋਂ 40 ਹਜ਼ਾਰ ਰਜਿਸਟਰਡ ਫਾਰਮਾਸਿਸਟ ਆਪਣੀ ਵੋਟ ਪਾਉਣਗੇ। ਉਨ੍ਹਾਂ ਸਮੂਹ ਵੋਟਰਾਂ ਨੂੰ ਫਾਰਮਾਸਿਸਟਾਂ ਦੀ ਭਲਾਈ ਲਈ ਚੰਗੇ ਕਦਮ ਚੁੱਕਣ ਲਈ ਆਪਣੇ 6 ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਫਾਰਮੇਸੀ ਕੌਂਸਲ ਦੀਆਂ ਆਉਣ ਵਾਲੀਆਂ ਚੋਣਾਂ ਅਗਲੇ ਪੰਜ ਸਾਲਾਂ ਵਿੱਚ ਪੰਜਾਬ ਵਿੱਚ ਫਾਰਮੇਸੀ ਦਾ ਭਵਿੱਖ ਤੈਅ ਕਰਨਗੀਆਂ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਮੌਜੂਦਾ ਕਾਰਜਕਾਲ ਦੌਰਾਨ ਪੰਜਾਬ ਰਾਜ ਫਾਰਮੇਸੀ ਕੌਂਸਲ ਨੂੰ ਪੂਰੀ ਤਰ੍ਹਾਂ ਆਨਲਾਈਨ ਅਤੇ ਭ੍ਰਿਸ਼ਟਾਚਾਰ ਮੁਕਤ ਬਣਾਉਣ ’ਤੇ ਜ਼ੋਰ ਦਿੱਤਾ ਗਿਆ ਹੈ। ਇਸ ਗੱਲ ’ਤੇ ਵੀ ਜ਼ੋਰ ਦਿੱਤਾ ਗਿਆ ਕਿ ਫਾਰਮਾਸਿਸਟ ਸਾਥੀਆਂ ਨੂੰ ਕੌਂਸਲ ਵਿੱਚ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਸਮੂਹ ਫਾਰਮਾਸਿਸਟ ਮਿੱਤਰ ਉਕਤ ਚੋਣਾਂ ਵਿੱਚ ਆਪਣੀ ਵੋਟ ਜ਼ਰੂਰ ਪਾਉਣ, ਤਾਂ ਜੋ ਫਾਰਮੇਸੀ ਦਾ ਚੰਗਾ ਭਵਿੱਖ ਸਿਰਜਿਆ ਜਾ ਸਕੇ।
Sad news: NEET topper ਡਾਕਟਰ ਦੀ ਰਹੱਸਮਈ ਹਾਲਾਤਾਂ ’ਚ ਹੋਈ ਮੌ+ਤ
ਇਸ ਦੌਰਾਨ ਪੀ.ਸੀ.ਏ ਦੇ ਸਾਬਕਾ ਪ੍ਰਧਾਨ ਆਰ.ਡੀ.ਗੁਪਤਾ, ਹੋਲਸੇਲ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਦਰਸ਼ਨ ਜੋੜਾ, ਚੇਅਰਮੈਨ ਅੰਮ੍ਰਿਤ ਸਿੰਗਲਾ, ਹਰੀਸ਼ ਕੁਮਾਰ ਟਿੰਕੂ, ਮਨੋਜ ਸ਼ੰਟੀ, ਵੇਦ ਪ੍ਰਕਾਸ਼ ਬੇਦੀ, ਅਨਿਲ ਕੁਮਾਰ, ਗੁਰਪ੍ਰੀਤ ਸਿੰਘ, ਰੂਰਲ ਫਾਰਮੇਸੀ ਆਫੀਸਰਜ਼ ਐਸੋਸੀਏਸ਼ਨ ਦੇ ਪ੍ਰਧਾਨ ਜਗਮੋਹਨ ਸ਼ਰਮਾ, ਰਾਜਿੰਦਰ ਸਿੰਗਲਾ, ਪੀ.ਐਮ.ਆਰ.ਏ ਦੇ ਪ੍ਰਧਾਨ ਡਾ. ਹਰਮੀਤ ਸਿੰਘ, ਯੋਗੇਸ਼ ਪਾਠਕ, ਹਰਦੀਪ ਸਿੰਘ ਸਿਡਾਨਾ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਦੇ ਸੂਬਾ ਚੇਅਰਮੈਨ ਐਚ.ਐਸ.ਰਾਣੂ, ਪ੍ਰੀਤਮ ਸਿੰਘ ਵਿਰਕ, ਡਾ: ਧਰਮਿੰਦਰ ਕੌਸ਼ਲ, ਡਾ: ਕ੍ਰਿਸ਼ਨ ਕੁਮਾਰ, ਪੀ.ਸੀ.ਐਮ.ਐਸ.ਆਰ.ਯੂ ਯੂਨਿਟ ਦੇ ਪ੍ਰਧਾਨ ਜਸਪਾਲ ਅਤੇ ਸਕੱਤਰ ਗਣੇਸ਼, ਰਿਟੇਲ ਕੈਮਿਸਟ ਐਸੋਸੀਏਸ਼ਨ ਦੇ ਜਨਰਲ ਸਕੱਤਰ ਸ਼ਮਸ਼ੇਰ ਸਿੰਘ, ਗੁਰਜਿੰਦਰ ਸਿੰਘ ਸਾਹਨੀ, ਐਡਵੋਕੇਟ ਗੁਰਵਿੰਦਰ ਸਿੰਘ, ਪੋਰੇਂਦਰ ਕੁਮਾਰ, ਹਰਮੇਲ ਸਿੰਘ, ਰਾਜਕੁਮਾਰ, ਅਸ਼ਵਨੀ ਕੁਮਾਰ, ਸੁਰੇਸ਼ ਤਾਇਲ ਸਮੇਤ ਸਮੂਹ ਜਥੇਬੰਦੀਆਂ ਦੇ ਮੈਂਬਰ ਹਾਜ਼ਰ ਸਨ।
Share the post "ਪੰਜਾਬ ਰਾਜ ਫਾਰਮੇਸੀ ਕੌਂਸਲ ਚੋਣਾਂ ਨੂੰ ਲੈ ਕੇ ਸਰਗਰਮੀਆਂ ਤੇਜ਼, ਮੌਜੂਦਾ ਪ੍ਰਧਾਨ ਨੂੰ ਪੂਰਾ ਸਮਰਥਨ: ਅਸ਼ੋਕ ਬਾਲਿਆਂਵਾਲੀ"