ਐਡਵੋਕੇਟ ਗੁਰਵਿੰਦਰ ਸਿੰਘ ਮਾਨ ਮੁੜ ਬਣੇ ਜਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ

Date:

spot_img

👉ਰਣਜੀਤ ਸਿੰਘ ਜਲਾਲ ਨੂੰ 61 ਵੋਟਾਂ ਦੇ ਫਰਕ ਨਾਲ ਹਰਾਇਆ
Bathinda News: ਮਾਲਵਾ ਦੇ ਵਕੀਲਾਂ ਦੀ ਸਭ ਤੋਂ ਵੱਡੀ ਸੰਸਥਾ ਵਜੋਂ ਜਾਣੀ ਜਾਂਦੀ ਬਠਿੰਡਾ ਬਾਰ ਐਸੋਸੀਏਸ਼ਨ ਦੇ ਅੱਜ ਸ਼ੁੱਕਰਵਾਰ ਨੂੰ ਹੋਈ ਚੋਣ ਵਿਚ ਐਡਵੋਕੇਟ ਗੁਰਵਿੰਦਰ ਸਿੰਘ ਮਾਨ ਮੁੜ ਦੂਜੀ ਵਾਰ ਪ੍ਰਧਾਨ ਚੂਣੇ ਗਏ ਹਨ। ਉਨ੍ਹਾਂ ਆਪਣੇ ਵਿਰੋਧੀ ਐਡਵੋਕੇਟ ਰਣਜੀਤ ਸਿੰਘ ਜਲਾਲ ਨੂੰ 61 ਵੋਟਾਂ ਦੇ ਫਰਕ ਨਾਲ ਹਰਾਇਆ। ਚੋਣ ਅਧਿਕਾਰੀਆਂ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਬਾਰ ਐਸੋਸੀਏਸ਼ਨ ਦੀਆਂ ਕੁੱਲ 1695 ਵੋਟਾਂ ਸਨ ਜਿਨਾਂ ਵਿੱਚੋਂ 1420 ਵੋਟਾਂ ਪੋਲ ਹੋਈਆਂ। ਐਡਵੋਕੇਟ ਗੁਰਵਿੰਦਰ ਸਿੰਘ ਮਾਨ ਨੂੰ ਕੁੱਲ 736 ਵੋਟਾਂ ਮਿਲੀਆਂ ਜਦੋਂ ਰਣਜੀਤ ਸਿੰਘ ਜਲਾਲ ਨੂੰ 675 ਵੋਟਾਂ ’ਤੇ ਸਬਰ ਕਰਨਾ ਪਿਆ।

ਇਹ ਵੀ ਪੜ੍ਹੋ NRI ਦੀ ਕੀਮਤੀ ਜ਼ਮੀਨ ਧੋਖਾਧੜੀ ਨਾਲ ਆਪਣੇ ਨਾਂ ਕਰਵਾਉਣ ਵਾਲੇ ਵਕੀਲ ਸਹਿਤ 9 ਵਿਰੁੱਧ ਪਰਚਾ ਦਰਜ  

ਇਸ ਤਰਾਂ ਪ੍ਰਧਾਨ ਤੋਂ ਬਾਅਦ ਦੂਜੇ ਮਹੱਤਵਪੂਰਨ ਅਹੁੱਦੇ ਸੈਕਟਰੀ ਦੇ ਲਈ ਐਡਵੋਕੇਟ ਕੁਲਦੀਪ ਸਿੰਘ ਜੀਦਾ ਨੇ ਆਪਣੇ ਤਿੰਨਾਂ ਵਿਰੋਧੀਆਂ ਨੂੰ ਪਛਾੜਦੇ ਹੋਏ 242 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ। ਐਡਵੋਕੇਟ ਜੀਦਾ ਨੂੰ 554, ਥੋਮਸ ਭੰਗਣ ਨੂੰ 312 ਵੋਟਾਂ, ਡਿੰਪਲ ਜਿੰਦਲ ਨੂੰ 288 ਅਤੇ ਡੀਐਸ ਦਵਿੰਦਰਾ ਨੂੰ 276 ਵੋਟਾਂ ਪ੍ਰਾਪਤ ਹੋਈਂਆਂ। ਇਸੇ ਤਰਾਂ ਹੀ ਜੁਆਇੰਟ ਸੈਕਟਰੀ ਦੀ ਪੋਸਟ ਲਈ ਵਿਕਾਸ ਫੁਟੇਲਾ ਨੇ 406 ਵੋਟਾਂ ਦੇ ਫਰਕ ਨਾਲ ਜਿੱਤ ਪ੍ਰਾਪਤ ਕੀਤੀ ਹੈ। ਵਿਕਾਸ ਫੁਟੇਲਾ ਨੂੰ 901 ਅਤੇ ਹਰਿੰਦਰ ਹਰਿੰਦਰ ਸਿੰਘ ਮੱਕੜ ਨੂੰ 495 ਵੋਟਾਂ ਪ੍ਰਾਪਤ ਹੋਈਆਂ। ਦਸਣਾ ਬਣਦਾ ਹੈ ਕਿ ਉਪ ਪ੍ਰਧਾਨ ਲਈ ਗੁਲਸ਼ਨਦੀਪ ਸਿੰਘ ਸਿੱਧੂ ਭਾਈਕਾ ਅਤੇ ਖਾਜਾਨਚੀ ਦੀ ਪੋਸਟ ਲਈ ਐਡਵੋਕੇਟ ਉਮਾ ਗਿਰੀ ਪਹਿਲਾ ਹੀ ਸਰਬਸੰਮਤੀ ਨਾਲ ਚੁਣੇ ਗਏ ਸਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

 

spot_img
spot_img

Share post:

Popular

More like this
Related