ਹਰਸਿਮਰਤ ਬਾਦਲ ਦੇ ਮੁਕਾਬਲੇ ਕਾਂਗਰਸ ਮਹੇਸ਼ਇੰਦਰ ਸਿੰਘ ਬਾਦਲ ਦੇ ਪੁੱਤਰ ਫ਼ਤਿਹ ਬਾਦਲ ਨੂੰ ਦੇ ਸਕਦੀ ਹੈ ਟਿਕਟ
ਪਹਿਲੀ ਵਾਰ ਲੰਬੀ ਹਲਕੇ ਨਾਲ ਸਬੰਧਤ ਤਿੰਨੋਂ ਪ੍ਰਮੁੱਖ ਪਾਰਟੀਆਂ ਦੇ ਉਮੀਦਵਾਰ ਕਰ ਸਕਦੇ ਹਨ ਇੱਕ-ਦੂਜੇ ਨਾਲ ਮੁਕਾਬਲਾ
ਬਠਿੰਡਾ, 19 ਮਾਰਚ : ਕਈ ਦਹਾਕਿਆਂ ਤੱਕ ਪੂਰੇ ਪੰਜਾਬ ’ਤੇ ਰਾਜ਼ ਕਰਨ ਵਾਲੇ ਬਾਦਲ ਪ੍ਰਵਾਰ ਨੂੰ ਮੁੜ ਅਪਣੇ ‘ਸ਼ਰੀਕਾਂ’ ਤੋਂ ‘ਸਿਆਸੀ ’ ਟੱਕਰ ਮਿਲਦੀ ਦਿਖ਼ਾਈ ਦੇ ਰਹੀ ਹੈ। ਜਿਸਦੇ ਚੱਲਦੇ ਸੂਬੇ ਦੀ ਸਭ ਤੋਂ ‘ਹਾਟ’ ਸੀਟ ਮੰਨਿਆ ਜਾਣ ਵਾਲਾ ਬਠਿੰਡਾ ਲੋਕ ਸਭਾ ਹਲਕਾ ਮੁੜ ਲੋਕਾਂ ਦਾ ਧਿਆਨ ਅਪਣੇ ਵੱਲ ਖਿੱਚਣ ਜਾ ਰਿਹਾ। ਸੂਤਰਾਂ ਮੁਤਾਬਕ ਜੇਕਰ ਸਾਰਾ ਕੁੱਝ ਠੀਕ ਰਿਹਾ ਤਾਂ ਸ਼੍ਰੋਮਣੀ ਅਕਾਲੀ ਦਲ ਦੀ ਸੰਭਾਵੀਂ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੂੰ ਉਸਦੇ ਘਰ ਵਿਚ ਘੇਰਣ ਲਈ ਕਾਂਗਰਸ ਪਾਰਟੀ ਵੱਲੋਂ ‘ਚਾਣਕਿਆਂ’ ਨੀਤੀ ਬਣਾਈ ਗਈ ਹੈ। ਇਸ ਨੀਤੀ ਦੇ ਤਹਿਤ ਦਰਵੇਸ਼ ਸਿਆਸਤਦਾਨ ਮੰਨੇ ਜਾਣ ਵਾਲੇ ਮਹਰੂਮ ਪ੍ਰਕਾਸ਼ ਸਿੰਘ ਬਾਦਲ ਦੇ ਚਚੇਰੇ ਭਰਾ ਮਹੇਸ਼ਇੰਦਰ ਸਿੰਘ ਬਾਦਲ ਦੇ ਸਪੁੱਤਰ ਫ਼ਤਿਹ ਸਿੰਘ ਬਾਦਲ ਨੂੰ ਬਠਿੰਡਾ ਲੋਕ ਸਭਾ ਹਲਕੇ ਤੋਂ ਚੋਣ ਲੜਾਏ ਜਾਣ ਦੀ ਪੂਰੀ ਤਿਆਰੀ ਕਰ ਲਈ ਹੈ।
ਜਾਖੜ ਸਾਹਿਬ, ਦੂਜਿਆਂ ’ਤੇ ਉਂਗਲ ਚੁੱਕਣ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠਾਂ ਸੋਟਾ ਮਾਰੋ-ਮੁੱਖ ਮੰਤਰੀ
ਹਾਲਾਂਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਪ੍ਰਵਾਰ ਵੱਲੋਂ ਵੀ ਬਠਿੰਡਾ ਹਲਕੇ ਤੋਂ ਚੋਣ ਲੜਣ ਲਈ ਪੂਰੀ ਤਿਆਰੀ ਕੀਤੀ ਜਾ ਰਹੀ ਹੈ ਤੇ ਦੋਨੋਂ ਮੀਆਂ ਬੀਵੀ ਲਗਾਤਾਰ ਬਠਿੰਡਾ ਲੋਕ ਸਭਾ ਹਲਕੇ ਵਿਚ ਸਰਗਰਮ ਹਨ ਪ੍ਰੰਤੂ ਜੇਕਰ ਪਾਰਟੀ ਨੇ ਕਿਸੇ ਹੋਰ ਨੂੰ ਚੋਣ ਲੜਾਉਣ ਦਾ ਫੈਸਲਾ ਕਰ ਲਿਆ ਤਾਂ ਉਨ੍ਹਾਂ ਵੱਲੋਂ ਫ਼ੈਸਲੇ ‘ਤੇ ਫੁੱਲ ਚੜ੍ਹਾਉਂਦਿਆਂ ਸੰਭਾਵੀਂ ਉਮੀਦਵਾਰ ਦੀ ਜਿੱਤ ਯਕੀਨੀ ਬਣਾਉਣ ਲਈ ਡਟਵੀਂ ਹਿਮਾਇਤ ਕੀਤੀ ਜਾਵੇਗੀ। ਹੋਰਨਾਂ ਸੰਭਾਵੀ ਉਮੀਦਵਾਰਾਂ ਵਿਚੋਂ ਸਾਬਕਾ ਵਿਧਾਇਕ ਅਜੀਤਇੰਦਰ ਸਿੰਘ ਮੋਫ਼ਰ ਅਤੇ ਜੀਤਮਹਿੰਦਰ ਸਿੰਘ ਸਿੱਧੂ ਦੇ ਨਾਂ ਵੀ ਪ੍ਰਮੁੱਖਤਾ ਨਾਲ ਵਿਚਾਰੇ ਜਾ ਰਹੇ ਹਨ। ਇਹ ਦੋਨੋਂ ਆਗੂ ਜਿੱਥੇ ਬਾਦਲ ਪਰਿਵਾਰ ਨੂੰ ਟੱਕਰ ਦੇਣ ਲਈ ਘਾਗ ਸਿਆਸਤਦਾਨ ਮੰਨੇ ਜਾਂਦੇ ਹਨ, ਉਥੇ ਦੋਨਾਂ ਦਾ ਹੀ ਲੋਕ ਸਭਾ ਹਲਕੇ ਵਿਚ ਚੰਗਾ ਪ੍ਰਭਾਵ ਹੈ।
ਰਾਜਾ ਵੜਿੰਗ ਨੇ ਲੋਕ ਸਭਾ ਚੋਣਾਂ ਦੇ ਚੱਲਦਿਆਂ ਬਠਿੰਡਾ ’ਚ ਸਰਗਰਮੀਆਂ ਕੀਤੀਆਂ ਤੇਜ਼
ਕਾਂਗਰਸ ਪਾਰਟੀ ਦੇ ਵਿੱਚ ਫਤਿਹ ਬਾਦਲ ਨੂੰ ਟਿਕਟ ਦਿਵਾਉਣ ਵਾਲਿਆਂ ਦਾ ਤਰਕ ਹੈ ਕਿ ਵਿਧਾਨ ਸਭਾ ਹਲਕਾ ਲੰਬੀ (ਜਿਸਨੂੰ ਬਾਦਲਾਂ ਦਾ ਗੜ੍ਹ ਵੀ ਕਿਹਾ ਜਾਂਦਾ ਹੈ) ਦੇ ਵਿਚ ਸ਼੍ਰੋਮਣੀ ਅਕਾਲੀ ਦਲ ਤੇ ਖ਼ਾਸਕਰ ਬਾਦਲ ਪ੍ਰਵਾਰ ਦੀ ਵੋਟ ਬੈਂਕ ਨੂੰ ਸੰਨ ਲਗਾਈ ਜਾਵੇਗੀ, ਕਿਉਂਕਿ ਬਾਦਲ ਪ੍ਰਵਾਰ ਵਿਚ ਮਹਰੂਮ ਪ੍ਰਕਾਸ਼ ਸਿੰਘ ਬਾਦਲ ਤੇ ਗੁਰਦਾਸ ਸਿੰਘ ਬਾਦਲ ਤੋਂ ਬਾਅਦ ਜੇਕਰ ਕਿਸੇ ਦਾ ਲੰਬੀ ਹਲਕੇ ਵਿਚ ਨਿੱਜੀ ਪ੍ਰਭਾਵ ਹੈ ਤਾਂ ਉਹ ਮਹੇਸ਼ਇੰਦਰ ਸਿੰਘ ਬਾਦਲ ਦਾ ਹੀ ਹੈ, ਜਿੰਨ੍ਹਾਂ ਨੂੰ ਪਿਆਰ ਨਾਲ ਹਲਕੇ ਵਿਚ ਲੋਕ ਮਹੇਸ਼ ਜੀ ਦੇ ਨਾਂ ਨਾਲ ਵੀ ਬੁਲਾਉਂਦੇ ਹਨ। ਇਸਤੋਂ ਇਲਾਵਾ ਫਤਿਹ ਸਿੰਘ ਬਾਦਲ ਦੇ ਚੋਣ ਮੈਦਾਨ ਵਿਚ ਆਉਣ ਸਿਆਸੀ ਨੁਕਸਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਸੂਬੇ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆ ਨੂੰ ਵੀ ਹੋ ਸਕਦਾ ਹੈ, ਕਿਉਂਕਿ ਫ਼ਤਿਹ ਸਿੰਘ ਬਾਦਲ ਦੇ ਉਮੀਦਵਾਰ ਬਣਨ ਨਾਲ ਅਕਾਲੀ ਦਲ ਤੇ ਖ਼ਾਸਕਰ ਆਪ ਵੱਲ ਗਿਆ ਕਾਂਗਰਸ ਪਾਰਟੀ ਦਾ ਕਾਡਰ ਮੁੜ ਇੱਕਜੁਟ ਹੋ ਜਾਵੇਗਾ।
ਲੋਕ ਸਭਾ ਚੋਣਾਂ ਲੜ ਰਹੇ ਆਪ ਦੇ ਸਾਰੇ ਪੰਜ ਮੰਤਰੀ ਆਪਣੇ ਅਹੁਦਿਆਂ ਤੋਂ ਤੁਰੰਤ ਅਸਤੀਫੇ ਦੇਣ: ਸੁਖਬੀਰ ਸਿੰਘ ਬਾਦਲ
ਪਹਿਲਾਂ ਵੀ ਦੋ ਵਾਰ ਬਾਦਲ ਪ੍ਰਵਾਰ ਹੋ ਚੁੱਕਿਆ ਆਹਮੋ-ਸਾਹਮਣੇ
ਬਠਿੰਡਾ: ਇੱਥੇ ਦਸਣਾ ਬਣਦਾ ਹੈ ਕਿ ਇਸਤੋਂ ਪਹਿਲਾਂ ਵੀ ਦੋ ਵਾਰ ਬਾਦਲ ਪ੍ਰਵਾਰ ਆਹਮੋ-ਸਾਹਮਣੇ ਹੋ ਚੁੱਕਿਆ ਹੈ। ਪਹਿਲੀ ਵਾਰ ਖੁਦ ਮਹੇਸ਼ਇੰਦਰ ਸਿੰਘ ਬਾਦਲ ਨੂੰ ਕਾਂਗਰਸ ਪਾਰਟੀ ਨੇ ਸਾਲ 2012 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਲੰਬੀ ਹਲਕੇ ਤੋਂ ਪ੍ਰਕਾਸ਼ ਸਿੰਘ ਬਾਦਲ ਦੇ ਮੁਕਾਬਲੇ ਆਪਣਾ ਉਮੀਦਵਾਰ ਬਣਾਇਆ ਸੀ। ਇਸਤੋਂ ਇਲਾਵਾ ਪ੍ਰਕਾਸ ਸਿੰਘ ਬਾਦਲ ਦੇ ਛੋਟੇ ਭਰਾ ਗੁਰਦਾਸ ਸਿੰਘ ਬਾਦਲ ਵੀ ਇੰਨ੍ਹਾਂ ਚੋਣਾਂ ਵਿਚ ਪੀਪਲਜ਼ ਪਾਰਟੀ ਵੱਲੋਂ ਉਮੀਦਵਾਰ ਸਨ। ਇਸਤੋਂ ਬਾਅਦ ਸਾਲ 2014 ਵਿਚ ਬਠਿੰਡਾ ਲੋਕ ਸਭਾ ਹਲਕੇ ਤੋਂ ਹਰਸਿਮਰਤ ਕੌਰ ਬਾਦਲ ਦੇ ਮੁਕਾਬਲੇ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਪਾਰਟੀ ਦੀ ਤਰਫ਼ੋਂ ਚੋਣ ਲੜੇ ਸਨ ਤੇ ਮਹਿਜ਼ 19 ਹਜ਼ਾਰ ਵੋਟਾਂ ਦੇ ਅੰਤਰ ਨਾਲ ਚੋਣ ਹਾਰੇ ਸਨ।
ਪੁਲਿਸ ਮੁਲਾਜਮ ਦਾ ਕਾਤਲ ਬਦਮਾਸ਼ ਰਾਣਾ ਮਨਸੂਰਪੁਰੀਆਂ ਮੁਕਾਬਲੇ ’ਚ ਢੇਰ
ਹਾਲਾਂਕਿ ਚਰਚਾ ਇਹ ਵੀ ਸੀ ਕਿ ਇਕੱਲਿਆ ਚੋਣ ਲੜਣ ਦੀ ਸੂਰਤ ਵਿਚ ਭਾਜਪਾ ਮੁੜ ਸਾਬਕਾ ਵਿਤ ਮੰਤਰੀ ਮਨਪ੍ਰੀਤ ਬਾਦਲ ਨੂੰ ਹੀ ਇਸ ਹਲਕੇ ਤੋਂ ਚੋਣ ਲੜਾਉਣ ਦੀ ਤਿਆਰੀ ਕਰ ਰਹੀ ਸੀ ਪ੍ਰੰਤੂ ਤੰਦਰੁਸਤ ਦਿਖ਼ਾਈ ਦਿੰਦੇ ਮਨਪ੍ਰੀਤ ਸਿੰਘ ਨੂੰ ਅਚਾਨਕ ਦਿਲ ਦੀ ਬੀਮਾਰੀ ਨੇ ਘੇਰ ਲਿਆ। ਜਿਸਦੇ ਚੱਲਦੇ ਇੱਕ ਦਿਊਰ ਦੇ ਰਾਸਤੇ ਵਿਚੋਂ ਹਟਣ ਤੋਂ ਬਾਅਦ ਹੁਣ ਮੁੜ ਅਜਿਹੇ ਹਾਲਾਤ ਬਣਦੇ ਜਾ ਰਹੇ ਹਨ ਕਿ ਇੱਕ ਵਾਰ ਫ਼ਿਰ ਬੀਬੀ ਬਾਦਲ ਨੂੰ ਅਪਣੇ ਇੱਕ ਹੋਰ ਦਿਊਰ ਨਾਲ ਮੁਕਾਬਲਾ ਕਰਨ ਲਈ ਮੈਦਾਨ ਵਿਚ ਆਉਣਾ ਪੈ ਸਕਦਾ ਹੈ। ਬਹਰਹਾਲ ਇਹ ਭਵਿੱਖ ਦੇ ਗਰਭ ਵਿਚ ਹੈ ਕਿ ਆਉਣ ਵਾਲੇ ਸਮੇਂ ਵਿਚ ਬਠਿੰਡਾ ਲੋਕ ਸਭਾ ਹਲਕੇ ਵਿਚ ਸਿਆਸੀ ਸਮੀਕਰਨ ਕਿਸ ਪਾਸੇ ਵੱਲ ਜਾਂਦੇ ਹਨ ਪ੍ਰੰਤੂ ਫ਼ਤਿਹ ਸਿੰਘ ਬਾਦਲ ਦਾ ਨਾਂ ਆਉਂਦੇ ਹੀ ਸਿਆਸੀ ਰੁਚੀ ਰੱਖਣ ਵਾਲੇ ਦਰਸਕਾਂ ਦੀ ਜਗਿਆਸਾ ਜਰੂਰ ਵਧ ਗਈ ਹੈ।
Share the post "10 ਸਾਲਾਂ ਬਾਅਦ ਬਠਿੰਡਾ ਲੋਕ ਸਭਾ ਹਲਕੇ ‘ਚ ਮੁੜ ਆਹਮੋ-ਸਾਹਮਣੇ ਹੋ ਸਕਦਾ ਹੈ ਬਾਦਲ ਪ੍ਰਵਾਰ!"