ਭਰਾ ਨਾਲ ਲੜ ਕੇ ‘ਛੋਟੀ’ ਭੈਣ ਨੇ ਚੁੱਕਿਆ ‘ਵੱਡਾ’ ਕਦਮ

0
94
+2

ਬਠਿੰਡਾ ਨਹਿਰ ਵਿਚੋਂ ਬਰਾਮਦ ਹੋਈ ਲਾਸ਼
ਬਠਿੰਡਾ, 8 ਅਕਤੂਬਰ: ਬੀਤੇ ਕੱਲ ਬਠਿੰਡਾ ’ਚ ਵਾਪਰੀ ਇੱਕ ਵੱਡੀ ਘਟਨਾ ਵਿਚ ਇੱਕ ਨਾਬਾਲਿਗ ਲੜਕੀ ਵੱਲੋਂ ਸਰਹਿੰਦ ਨਹਿਰ ਵਿਚ ਛਾਲ ਮਾਰ ਕੇ ਖ਼ੁਦਕਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਲੜਕੀ ਦੀ ਪਹਿਚਾਣ ਅੰਜਲੀ ਪੁੱਤਰੀ ਰਾਮ ਪ੍ਰਕਾਸ਼ ਵਾਸੀ ਪਰਸ ਰਾਮ ਨਗਰ ਬਠਿੰਡਾ ਵਜੋਂ ਹੋਈ ਹੈ। ਦਸਿਆ ਜਾ ਰਿਹਾ ਕਿ 11ਵੀਂ ਜਮਾਤ ਦੀ ਇਹ ਵਿਦਿਆਰਥਣ ਘਰੋਂ ਪੇਪਰ ਦੇਣ ਲਈ ਆਈ ਸੀ ਪ੍ਰੰਤੂ ਉਸਨੇ ਬਾਅਦ ’ਚ ਨਹਿਰ ਵਿਚ ਛਾਲ ਮਾਰ ਦਿੱਤੀ।

ਇਹ ਵੀ ਪੜ੍ਹੋ: ਤਿੰਨ ਜਿਗਰੀ ਦੋਸਤਾਂ ਦੀ ਭਿਆਨਕ ਹਾ+ਦਸੇ ਵਿਚ ਹੋਈ ਮੌ+ਤ

ਮੁਢਲੀ ਜਾਣਕਾਰੀ ਮੁਤਾਬਕ ਅੰਜਲੀ ਦੀ ਕਿਸੇ ਗੱਲ ਨੂੰ ਲੈ ਕੇ ਆਪਣੇ ਭਰਾ ਨਾਲ ਲੜਾਈ ਹੋਈ ਸੀ ਤੇ ਜਿਸਤੋਂ ਬਾਅਦ ਗੁੱਸੇ ਵਿਚ ਉਸਨੇ ਇਹ ਆਖ਼ਰੀ ਕਦਮ ਚੂੱਕ ਲਿਆ। ਉਧਰ ਘਟਨਾ ਦਾ ਪਤਾ ਲੱਗਦੇ ਹੀ ਸਹਾਰਾ ਜਨ ਸੇਵਾ ਦੇ ਵਰਕਰ ਅਤੇ ਕੈਨਾਲ ਕਲੌਨੀ ਦੀ ਪੁਲਿਸ ਮੌਕੇ ‘ਤੇ ਪੁੱਜੀ ਅਤੇ ਬਹਿਮਣ ਪੁਲ ਦੇ ਕੋਲੋਂ ਲੜਕੀ ਦੀ ਲਾਸ਼ ਬਰਾਮਦ ਕੀਤੀ। ਪੁਲਿਸ ਅਧਿਕਾਰੀਆਂ ਮੁਤਾਬਕ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 

+2

LEAVE A REPLY

Please enter your comment!
Please enter your name here