ਵਿਆਹੁਤਾ ਪ੍ਰੇਮਿਕਾ ਦਾ ਕ+ਤਲ ਕਰਨ ਤੋਂ ਬਾਅਦ ਪ੍ਰੇਮੀ ਨੇ ਕੀਤੀ ਖ਼ੁਦ+ਕਸ਼ੀ

0
295

👉ਮਾਨਸਾ ਦੇ ਪਿੰਡ ਬੋੜਾਵਾਲ ਵਿਖੇ ਵਾਪਰੀ ਇਹ ਘਟਨਾ
ਮਾਨਸਾ, 7 ਦਸੰਬਰ: ਮਾਨਸਾ ਜ਼ਿਲ੍ਹੇ ਦੇ ਥਾਣਾ ਭੀਖੀ ਅਧੀਨ ਆਉਂਦੇ ਪਿੰਡ ਬੋੜਾਵਾਲ ਵਿਖੇ ਬੀਤੀ ਰਾਤ ਵਾਪਰੀ ਇੱਕ ਦਰਦਨਾਕ ਘਟਨਾ ਦੇ ਵਿਚ ਇੱਕ ਨੌਜਵਾਨ ਵੱਲੋਂ ਆਪਣੀ ਕਥਿਤ ਪ੍ਰੇਮਿਕਾ ਦਾ ਬੇਰਹਿਮੀ ਨਾਲ ਕਤਲ ਕਰਨ ਤੋਂ ਬਾਅਦ ਖ਼ੁਦਕਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਭੀਖੀ ਦੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ  ’ਤੇ ਸੁਪਨਿਆਂ ਦੀ ‘ਪਰੀ’ ਨੂੰ ਵਿਆਹੁਣ ਆਏ ‘ਲਾੜੇ’ ਤੇ ਬਰਾਤੀਆਂ ਨਾਲ ਹੋਈ ਜੱਗੋ ਤੇਰਵੀ …

ਥਾਣੇ ਦੇ ਨਵੇਂ ਆਏ ਮੁਖੀ ਇੰਸਪੈਕਟਰ ਜਸਪ੍ਰੀਤ ਸਿੰਘ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਮੁਲਜਮ ਮੇਜ਼ਰ ਸਿੰਘ (35 ਸਾਲ) ਪੁੱਤਰ ਸਰਬਜੀਤ ਸਿੰਘ ਵਾਸੀ ਪਿੰਡ ਬੋੜਬਾਲ ਦਾ ਆਪਣੇ ਘਰ ਦੇ ਹੀ ਨਜਦੀਕ ਮਨਜੀਤ ਕੌਰ (36 ਸਾਲ) ਪਤਨੀ ਬਲਜਿੰਦਰ ਕੌਰ ਨਾਲ ਕਥਿਤ ਸਬੰਧ ਸਨ। ਦੋਨਾਂ ਦੇ ਸਬੰਧਾਂ ਨੂੰ ਲੈ ਕੇ ਪਹਿਲਾਂ ਵੀ ਕਈ ਵਾਰ ਰੌਲੇ ਪਏ ਸਨ ਤੇ ਪੰਚਾਇਤ ਵੀ ਹੋਈ ਸੀ। ਇਸ ਦੌਰਾਨ ਹੁਣ ਮਨਜੀਤ ਕੌਰ ਇਸਤੋਂ ਪਾਸਾ ਵੱਟਣ ਲੱਗੀ ਸੀ ਪ੍ਰੰਤੂ ਇਹ ਉਸਨੂੰ ਮਿਲਣ ਲਈ ਮਜਬੂਰ ਕਰ ਰਿਹਾ ਸੀ।

ਇਹ ਵੀ ਪੜ੍ਹੋ kapurthala news : ਜੇਲ੍ਹ ‘ਚ ਕੈਦੀਆਂ ਦੇ ਦੋ ਗੁੱਟਾਂ ਵਿਚ ਹੋਈ ਖ਼ੂਨੀ ਝੜਪ, ਚਾਰ ਦੇ ਸਿਰ ਪਾਟੇ

ਘਟਨਾ ਵਾਲੀ ਬੀਤੀ ਸ਼ਾਮ ਵੀ ਮੁਲਜਮ ਨੇ ਗਲੀ ਵਿਚ ਜਾਂਦੀ ਮਨਜੀਤ ਕੌਰ ਨੂੰ ਜਬਰੀ ਆਪਣੇ ਘਰ ਖਿੱਚ ਕੇ ਲੈ ਗਿਆ, ਜਿੱਥੇ ਤੈਸ਼ ਵਿਚ ਆਏ ਮੇਜਰ ਨੇ ਪਹਿਲਾਂ ਉਸਦੇ ਸਿਰ ਉਪਰ ਇੱਟਾਂ-ਰੋੜਿਆਂ ਨਾਲ ਵਾਰ ਕੀਤਾ ਤੇ ਉਸਤੋਂ ਬਾਅਦ ਉਥੇ ਪਏ ਤੇਲ ਨਾਲ ਅੱਗ ਲਗਾ ਕੇ ਜਲਾਉਣ ਦੀ ਵੀ ਕੋਸ਼ਿਸ਼ ਕੀਤੀ। ਰੌਲਾ ਸੁਣਨ ’ਤੇ ਲੋਕ ਇਕੱਠੇ ਹੋਏ ਪ੍ਰੰਤੂ ਮੁਲਜਮ ਮੌਕੇ ਤੋਂ ਭੱਜ ਗਿਆ। ਉਧਰ ਜਦ ਮਨਜੀਤ ਕੌਰ ਨੂੰ ਹਸਪਤਾਲ ਇਲਾਜ਼ ਲਈ ਲਿਆਂਦਾ ਤਾਂ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ। ਦੂਜੇ ਪਾਸੇ ਮਨਜੀਤ ਕੌਰ ਦੀ ਮੌਤ ਦਾ ਪਤਾ ਲੱਗਦੇ ਹੀ ਮੇਜਰ ਸਿੰਘ ਨੇ ਵੀ ਮੁੜ ਕੁੱਝ ਘੰਟਿਆਂ ਬਾਅਦ ਘਰ ਵਿਚ ਵਾਪਸ ਆ ਕੇ ਫ਼ਾਹਾ ਲੈ ਕੇ ਆਤਮਹੱਤਿਆ ਕਰ ਲਈ। ਉਨ੍ਹਾਂ ਦਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਪ੍ਰਵਾਰ ਨੂੰ ਸੌਪਿਆਂ ਜਾ ਰਿਹਾ।

ਹੋਰ ਤਾਜ਼ੀਆਂ ਖ਼ਬਰਾਂ ਪੜ੍ਹਣ ਲਈ ਹੇਠ ਦਿੱਤੇ ਲਿੰਕ ਨਾਲ ਜੁੜੋਂ
https://chat.whatsapp.com/EK1btmLAghfLjBaUyZMcLK

 

LEAVE A REPLY

Please enter your comment!
Please enter your name here