ਸਮਰਾਲਾ, 10 ਅਗਸਤ: ਸ਼ਨੀਵਾਰ ਤੜਕਸਾਰ ਸਥਾਨਕ ਬਾਈਪਾਸ ’ਤੇ ਵਾਪਰੇ ਇੱਕ ਦਰਦਨਾਕ ਹਾਦਸੇ ਵਿਚ ਇੱਕ ਟੈਕਸੀ ਚਾਲਕ ਦਾ ਕਤਲ ਕਰਕੇ ਲੁਟੇਰਿਆਂ ਵੱਲੋਂ ਕਾਰ ਖ਼ੋਹ ਕੇ ਫ਼ਰਾਰ ਹੋਣ ਦਾ ਸਮਾਚਾਰ ਮਿਲਿਆ ਹੈ। ਘਟਨਾ ਦਾ ਪਤਾ ਲੱਗਦੇ ਹੀ ਇਲਾਕੇ ਦੀ ਪੁਲਿਸ ਮੌਕੇ ’ਤੇ ਪੁੱਜ ਗਈ ਹੈ ਪ੍ਰੰਤੂ ਹਾਲੇ ਤੱਕ ਕਾਤਲਾਂ ਦਾ ਪਤਾ ਨਹੀਂ ਲੱਗ ਸਕਿਆ। ਮ੍ਰਿਤਕ ਨੌਜਵਾਨ ਦੀ ਪਹਿਚਾਣ ਰਵੀ ਕੁਮਾਰ ਦੇ ਤੌਰ ’ਤੇ ਹੋਈ ਹੈ, ਜੋਕਿ ਚੰਡੀਗੜ੍ਹ ਦਾ ਰਹਿਣ ਵਾਲਾ ਦਸਿਆ ਜਾ ਰਿਹਾ। ਮਾਪਿਆਂ ਦਾ ਇਕਲੌਤਾ ਪੁੱਤਰ ਰਵੀ ਪਿਛਲੇ ਕੁੱਝ ਸਮੇਂ ਤੋਂ ਉਬੇਰ ਟੈਕਸੀ ਚਲਾਉਂਦਾ ਸੀ।
ਡੇਰਾ ਜਗਮਾਲਵਾਲੀ ਗੱਦੀ ਵਿਵਾਦ: ਮਹਾਤਮਾ ਬੀਰੇਂਦਰ ਨੂੰ ਦਿੱਤੀ ਪਗੜੀ
ਬੀਤੀ ਰਾਤ ਚੰਡੀਗੜ੍ਹ ਤੋਂ ਲੁਧਿਆਣਾ ਦੇ ਲਈ ਸਵਾਰੀਆਂ ਛੱਡਣ ਆਇਆ ਸੀ। ਇਸ ਦੌਰਾਨ ਜਦ ਉਹ ਸਵਾਰੀਆਂ ਛੱਡ ਕੇ ਵਾਪਸ ਚੰਡੀਗੜ੍ਹ ਵੱਲ ਜਾ ਰਿਹਾ ਸੀ ਤਾਂ ਸਮਰਾਲਾ ਬਾਈਪਾਸ ’ਤੇ ਇਹ ਘਟਨਾ ਵਾਪਰੀ ਦੱਸੀ ਜਾ ਰਹੀ। ਰੌਂਦੇ ਹੋਏ ਮ੍ਰਿਤਕ ਨੌਜਵਾਨ ਦੇ ਪਿਤਾ ਅਤੇ ਪਤਨੀ ਨੇ ਦਸਿਆ ਕਿ ਸਵੇਰੇ ਕਰੀਬ ਚਾਰ ਵਜੇਂ ਰਵੀ ਤਾਂ ਉਨ੍ਹਾਂ ਨੂੰ ਅਲੱਗ ਅਲੱਗ ਫ਼ੋਨ ਆਇਆ ਕਿ ਉਸਦੇ ਕਿਸੇ ਨੇ ਗੋਲੀਆਂ ਮਾਰ ਦਿੱਤੀਆਂ ਤੇ ਗੱਡੀ ਖੋਹ ਕੇ ਲੈ ਗਏ। ਰਵੀ ਨੇ ਹੀ ਆਪਣੇ ਮੋਬਾਇਲ ਤੋਂ ਆਪਣੀ ਲੁਕੇਸ਼ਨ ਵੀ ਭੇਜੀ। ਪਿਤਾ ਨੇ ਇਸਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਤੇ ਖ਼ੁਦ ਵੀ ਘਟਨਾ ਵਾਲੀ ਥਾਂ ’ਤੇ ਚੱਲ ਪਏ।
ਮੈਂ ਨਾਇਕ ਨਹੀਂ,ਖ਼ਲਨਾਇਕ ਹੂੰ,ਗਾਣੇ ’ਤੇ ਨੱਚਣ ਵਾਲਾ ਦਿੱਲੀ ਦਾ ‘ਜੇਲ੍ਹਰ’ ਮੁਅੱਤਲ, ਜਾਣੋਂ ਵਜਾਹ
ਪਿਤਾ ਮੁਤਾਬਕ ਲੁਕੇਸ਼ਨ ਭੇਜਣ ਤੋਂ ਬਾਅਦ ਉਸਦਾ ਫ਼ੋਨ ਨਹੀਂ ਉਠਾਇਆ, ਜਿਸਤੋਂ ਸੰਭਾਵਨਾ ਹੈ ਕਿ ਫ਼ੋਨ ਕਰਨ ਤੋਂ ਕੁੱਝ ਹੀ ਸਮੇਂ ਬਾਅਦ ਉਸਦੀ ਮੌਤ ਹੋ ਗਈ। ਕਰੀਬ ਡੇਢ ਸਾਲ ਪਹਿਲਾਂ ਹੀ ਉਸਦਾ ਵਿਆਹ ਹੋਇਆ ਸੀ। ਘਟਨਾ ਦੀ ਜਾਂਚ ਕਰ ਰਹੇ ਡੀਐਸਪੀ ਤਰਲੋਚਨ ਸਿੰਘ ਨੇ ਪੱਤਰਕਾਰਾਂ ਨੂੰ ਦਸਿਆ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਤੇ ਆਸਪਾਸ ਦੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ਼ ਵੀ ਦੇਖੀ ਜਾ ਰਹੀ ਹੈ। ਉਨ੍ਹਾਂ ਦਸਿਆ ਕਿ ਪਰਚਾ ਦਰਜ਼ ਕਰ ਲਿਆ ਗਿਆ ਹੈ ਤੇ ਜਲਦੀ ਹੀ ਦੋਸ਼ੀਆਂ ਦਾ ਪਤਾ ਲਗਾ ਲਿਆ ਜਾਵੇਗਾ।