ਕਾਂਗਰਸੀ ਕੌਸਲਰ ਨੇ ਸਾਬਕਾ ਮੇਅਰ ਸਹਿਤ ਦੋ ਕੌਸਲਰਾਂ ਦੀ ਮੈਂਬਰਸ਼ਿਪ ਖ਼ਾਰਜ ਕਰਨ ਲਈ ਦਿੱਤੀ ਅਰਜ਼ੀ
ਬਠਿੰਡਾ, 26 ਅਗਸਤ: ਪਿਛਲੇ ਦਿਨੀਂ ਮੇਅਰ ਦੀ ਕੁਰਸੀ ਤੋਂ ਆਪਣਾ ਹੱਕ ਗਵਾਉਣ ਵਾਲੀ ਸਾਬਕਾ ਮੇਅਰ ਰਮਨ ਗੋਇਲ ਅਤੇ ਇੱਕ ਹੋਰ ਕੌਸਲਰ ਦੀ ਮੈਂਬਰਸ਼ਿਪ ਉਪਰ ਵੀ ਤਲਵਾਰ ਲਟਕਦੀ ਨਜ਼ਰ ਆ ਰਹੀ ਹੈ। ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਤੇ ਕੌਸਲਰ ਬਲਰਾਜ ਸਿੰਘ ਪੱਕਾ ਨੇ ਲਗਾਤਾਰ 3 ਮੀਟਿੰਗਾਂ ਵਿਚ ਗੈਰ-ਹਾਜ਼ਰ ਰਹਿਣ ਦੇ ਚੱਲਦੇ ਸ਼੍ਰੀਮਤੀ ਗੋਇਲ ਅਤੇ ਕੌਸਲਰ ਇੰਦਰਜੀਤ ਸਿੰਘ ਇੰਦਰ ਵਿਰੁਧ ਕਮਿਸ਼ਨਰ ਨੂੰ ਸਿਕਾਇਤ ਕੀਤੀ ਹੈ। ਉਨ੍ਹਾਂ ਕਮਿਸ਼ਨਰ ਨੂੰ ਦਿੱਤੀ ਸਿਕਾਇਤ ਵਿਚ ਉਕਤ ਦੋਨਾਂ ਕੌਂਸਲਰਾਂ ਵਿਰੁਧ ਪੰਜਾਬ ਮਿਊਸੀਪਲ ਕਾਰਪੋਰੇਸ਼ਨ ਐਕਟ 1976 ਦੀ ਧਾਰਾ 36 ਤਹਿਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਪੱਕਾ ਨੇ ਦਸਿਆ ਕਿ ‘‘ ਕਾਨੂੰਨੀ ਮਾਹਰਾਂ ਅਤੇ ਪਾਰਟੀ ਦੇ ਸੀਨੀਅਰ ਆਗੂਆ ਨਾਲ ਚਰਚਾ ਕਰਨ ਤੋਂ ਬਾਅਦ ਉਹ ਇਹ ਕਾਰਵਾਈ ਕਰਵਾਉਣ ਦੇ ਲਈ ਅੱਗੇ ਆਏ ਹਨ। ’’
ਅਕਾਲੀ ਦਲ ਦਾ ਦਾਅਵਾ: ਗਿੱਦੜਵਾਹਾ ਹਲਕੇ ਤੋਂ ਡਿੰਪੀ ਢਿੱਲੋਂ ਤੋਂ ਬਿਨ੍ਹਾਂ ਕਿਸੇ ਹੋਰ ਨੂੰ ਨਹੀਂ ਵਿਚਾਰਿਆ ਜਾ ਰਿਹਾ ਸੀ
ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ‘‘ ਉਕਤ ਧਾਰਾ ਮੁਤਾਬਕ ਜੇਕਰ ਕੋਈ ਕੌਂਸਲਰ ਲਗਾਤਾਰ ਨਗਰ ਨਿਗਮ ਦੇ ਜਨਰਲ ਹਾਊਸ ਦੀਆਂ ਤਿੰਨ ਮੀਟਿੰਗਾਂ ਵਿਚ ਗੈਰ-ਹਾਜ਼ਰ ਰਹਿੰਦਾ ਹੈ ਤਾਂ ਉਸਦੀ ਮੈਂਬਰਸ਼ਿਪ ਰੱਦ ਕੀਤੀ ਜਾ ਸਕਦੀ ਹੈ। ’’ ਕੌਂਸਲਰ ਪੱਕਾ ਨੇ ਕਿਹਾ ਕਿ ਸਾਬਕਾ ਮੇਅਰ ਰਮਨ ਗੋਇਲ ਤੇ ਇੰਦਰਜੀਤ ਸਿੰਘ ਇੰਦਰ ਪਿਛਲੇ ਲੰਮੇ ਸਮੇਂ ਤੋਂ ਹਾਊਸ ਦੀਆਂ ਮੀਟਿੰਗਾਂ ਵਿਚ ਨਹੀਂ ਪੁੱਜ ਰਹੇ। ਉਧਰ ਨਗਰ ਨਿਗਮ ਦੇ ਕਮਿਸ਼ਨਰ ਰਾਹੁਲ ਸਿੰਧੂ ਨੇ ਉਕਤ ਦੋਨਾਂ ਕੌਸਲਰਾਂ ਦੀ ਮੈਂਬਰਸ਼ਿਪ ਰੱਦ ਕਰਨ ਸਬੰਧੀ ਪੱਤਰ ਮਿਲਣ ਦੀ ਪੁਸ਼ਟੀ ਕਰਦਿਆਂ ਕਿਹਾ,‘‘ ਉਹ ਇਸ ਪੱਤਰ ਦੀ ਕਾਨੂੰਨੀ ਪੜਚੋੜ ਕਰਵਾਉਣਗੇ ਤੇ ਜਿਸਤੋਂ ਬਾਅਦ ਕੋਈ ਅਗਲੀ ਕਾਰਵਾਈ ਹੋਵੇਗੀ। ’’
ਹਜ਼ਾਰਾਂ ਕਰੋੜ ਰੁਪਏ ਦੇ ਘੁਟਾਲੇ ਦਾ ਮੁਲਜਮ ਪਰਲਜ਼ ਗਰੁੱਪ ਦੇ ਨਿਰਮਲ ਭੰਗੂ ਦੀ ਹੋਈ ਮੌਤ
ਦੂਜੇ ਪਾਸੇ ਸਾਬਕਾ ਮੇਅਰ ਰਮਨ ਗੋਇਲ ਦੇ ਪਤੀ ਸੰਦੀਪ ਗੋਇਲ ਉਰਫ਼ ਦੀਪਾ ਨੇ ਸੰਪਰਕ ਕਰਨ ‘ਤੇ ਕਿਸੇ ਅਜਿਹੇ ਪੱਤਰ ਬਾਰੇ ਅਣਜਾਣਤਾ ਜਾਹਰ ਕੀਤੀ ਪ੍ਰੰਤੂ ਨਾਲ ਹੀ ਕਿਹਾ ਕਿ ‘‘ ਇਸਤੋਂ ਪਹਿਲਾਂ ਵੀ ਬਹੁਤ ਸਾਰੇ ਕੌਂਸਲਰ ਲਗਾਤਾਰ ਮੀਟਿੰਗਾਂ ਵਿਚੋਂ ਗੈਰ-ਹਾਜ਼ਰ ਰਹਿੰਦੇ ਰਹੇ ਹਨ ਤੇ ਕਿਸੇ ਵਿਰੁਧ ਕੋਈ ਕਾਰਵਾਈ ਨਹੀਂ ਹੋਈ। ’’ ਦੀਪੇ ਨੇ ਇਹ ਵੀ ਦਸਿਆ ਕਿ ਰਮਨ ਗੋਇਲ ਦੋ ਦਿਨ ਪਹਿਲਾਂ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ਵਿਚ ਸ਼ਾਮਲ ਹੋਈ ਸੀ। ਗੌਰਤਲਬ ਹੈ ਕਿ ਰਮਨ ਗੋਇਲ ਤੇ ਇੰਦਰਜੀਤ ਸਿੰਘ ਇੰਦਰ ਸਹਿਤ ਅੱਧੀ ਦਰਜ਼ਨ ਦੇ ਕਰੀਬ ਕੌਂਸਲਰ ਸਾਬਕਾ ਵਿਤ ਮੰਤਰੀ ਮਨਪ੍ਰੀਤ ਬਾਦਲ ਦੇ ਹਿਮਾਇਤੀ ਮੰਨੇ ਜਾਂਦੇ ਹਨ। ਪਹਿਲੀ ਵਾਰ ਜਿੱਤੀ ਤੇ ਗੈਰ ਸਿਆਸੀ ਪਿਛੋਕੜ ਵਾਲੀ ਮੰਨੀ ਜਾਂਦੀ ਰਮਨ ਗੋਇਲ ਨੂੰ ਸ: ਬਾਦਲ ਨੇ ਕਾਂਗਰਸ ਪਾਰਟੀ ਦੇ ਦੂਜੇ ਟਕਸਾਲੀ ਤੇ ਸੀਨੀਅਰ ਕਾਂਗਰਸੀ ਕੌਂਸਲਰਾਂ ਨੂੰ ਅਣਗੋਲਿਆ ਕਰਕੇ ਮੇਅਰ ਬਣਾਇਆ ਸੀ,
ਮਹਿਲਾ ਥਾਣੇਦਾਰ ਨੂੰ ਕਾਰ ਪਾਰਕਿੰਗ ਪਿੱਛੇ ਗੁਆਢੀਆਂ ਦੇ ਮੁੰਡੇ ਦੇ ਥੱਪੜ ਮਾਰਨਾ ਪਿਆ ਮਹਿੰਗਾ, ਹੋਈ ਵੱਡੀ ਕਾਰਵਾਈ
ਜਿਸਦੇ ਨਤੀਜ਼ੇ ਵਜੋਂ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਮੇਅਰਸ਼ਿਪ ਦੇ ਦਾਅਵੇਦਾਰ ਕੌਂਸਲਰ ਜਗਰੂਪ ਸਿੰਘ ਗਿੱਲ ਨੇ ਉਨ੍ਹਾਂ ਨੂੰ ਰਿਕਾਰਡਤੋੜ ਵੋਟਾਂ ਦੇ ਨਾਲ ਹਰਾ ਦਿੱਤਾ ਸੀ। ਇਸਤੋਂ ਬਾਅਦ ਕਾਂਗਰਸੀ ਕੌਸਲਰਾਂ ਨੇ ਇਕੱਠੇ ਹੋ ਕੇ ਮੇਅਰ ਰਮਨ ਗੋਇਲ ਵਿਰੁਧ ਬੇਭਰੋਸੀ ਦਾ ਮਤਾ ਪਾਸ ਕਰਕੇ ਗੱਦੀਓ ਉਤਾਰ ਦਿੱਤਾ ਸੀ, ਹਾਲਾਂਕਿ ਸ਼੍ਰੀਮਤੀ ਗੋਇਲ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ਦਾ ਦਰਵਾਜ਼ਾ ਵੀ ਖੜਕਾਇਆ ਸੀ ਪ੍ਰੰਤੂ ਉਸਦੀ ਪਿਟੀਸ਼ਨ ਨੂੰ ਉੱਚ ਅਦਾਲਤ ਵੱਲੋਂ ਖ਼ਾਰਜ ਕਰ ਦਿੱਤਾ ਗਿਆ ਹੈ। ਹੁਣ ਨਵੇਂ ਮੇਅਰ ਦੀ ਚੋਣ ਲਈ ਕਮਿਸ਼ਨਰ ਵੱਲੋਂ ਪੰਜਾਬ ਸਰਕਾਰ ਨੂੰ ਪੱਤਰ ਲਿਖਿਆ ਜਾ ਚੁੱਕਾ ਹੈ ਤੇ ਅਜਿਹੀ ਹਾਲਾਤ ਵਿਚ ਕਾਂਗਰਸ ਦੇ ਚੋਟੀ ਦੇ ਨੇਤਾਵਾਂ ਨੇ ਕਾਨੂੰਨ ਦਾ ਸਹਾਰਾ ਲੈ ਕੇ ਲਗਾਤਾਰ ਤਿੰਨ ਮੀਟਿੰਗਾਂ ਵਿਚ ਗੈਰ-ਹਾਜ਼ਰ ਰਹਿਣ ਵਾਲੇ ਇੰਨ੍ਹਾਂ ਕੌਂਸਲਰਾਂ ਦੀ ਮੈਂਬਰਸ਼ਿਪ ਖ਼ਾਰਜ ਕਰਵਾਉਣ ਲਈ ਪੂਰੀਆਂ ਤਿਆਰੀਆਂ ਵਿੱਢ ਦਿੱਤੀਆਂ ਹਨ।