ਚੋਣ ਹਾਰਨ ਤੋਂ ਬਾਅਦ ‘ਚਿੱਕੜ ’ ਵਿਚ ਲਿਟਿਆ ਨੀਟੂ ਸ਼ਟਰਾ ਵਾਲਾ

Date:

spot_img

ਜਲੰਧਰ, 13 ਜੁਲਾਈ: ਹਰ ਚੋਣਾਂ ਵਿਚ ਚਰਚਾ ’ਚ ਰਹਿਣ ਵਾਲਾ ਨੀਟੂ ਸ਼ਟਰਾ ਵਾਲਾ ਚੋਣ ਹਾਰਨ ਤੋਂ ਬਾਅਦ ਮੁੜ ਚਰਚਾ ਵਿਚ ਹੈ। ਚੋਣ ਨਤੀਜ਼ੇ ਸਾਹਮਣੇ ਆਉਂਦੇ ਹੀ ਉਸਨੇ ਚਿੱਕੜ ਵਿਚ ਲਿਟਣਾ ਸ਼ੁਰੂ ਕਰ ਦਿੱਤਾ ਤੇ ਲੋਕਾਂ ਨੇ ਉਸਨੂੰ ਚਿੱਕੜ ਵਿਚ ਬਾਹਰ ਕੱਢਿਆ। ਇਸ ਮੌਕੇ ਉਸਨੇ ਆਪਣੇ ਗਲੇ ਵਿਚ ਨੋਟਾਂ ਵਾਲਾ ਹਾਰ ਵੀ ਪਾਇਆ ਹੋਇਆ ਸੀ। ਅਜਿਹਾ ਉਸਨੇ ਆਪਣੇ ਵੱਲੋਂ ਕੀਤੇ ਵਾਅਦੇ ਮੁਤਾਬਕ ਕੀਤਾ ਹੈ,

ਜਲੰਧਰ ਉਪ ਚੋਣ: 15 ਵਿਚੋਂ 10 ਉਮੀਦਵਾਰਾਂ ਨੂੰ ਨੋਟਾਂ ਤੋਂ ਘੱਟ ਵੋਟਾਂ ਮਿਲੀਆਂ

ਜਿਸਦੇ ਵਿਚ ਉਸਨੇ ਐਲਾਨ ਕੀਤਾ ਸੀ ਕਿ ਜੇਕਰ ਉਹ ਚੋਣਹਾਰ ਗਿਆ ਤਾਂ ਉਹ ਚਿੱਕੜ ਵਿਚ ਲਿਬੜ ਜਾਵੇਗਾ। ਚੋਣ ਅਧਿਕਾਰੀ ਵੱਲੋਂ ਐਲਾਨੇ ਨਤੀਜ਼ੇ ਮੁਤਾਬਕ ਨੀਟੂ ਨੂੰ ਸਿਰਫ਼ 236 ਵੋਟਾਂ ਹੀ ਮਿਲੀਆਂ ਹਨ।ਉਹ ਲਗਭਗ ਹਰ ਚੋਣਾਂ ਵਿਚ ਹਿੱਸਾ ਲੈਂਦਾ ਹੈ ਤੇ ਪਿਛਲੀਆਂ ਲੋਕ ਸਭਾ ਚੋਣਾਂ ਵਿਚ ਵੀ ਉਹ ਚੋਣ ਮੈਦਾਨ ਵਿਚ ਸੀ। ਉਸਦੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਕੋਲ ਬੈਠ ਕੇ ਆਪਣੀ ਜਿੱਤ ਦੇ ਦਾਅਵੇ ਵਾਲੀ ਵੀਡੀਓ ਵੀ ਕਾਫ਼ੀ ਵਾਈਰਲ ਹੋਈ ਸੀ।

 

spot_img
spot_img

Share post:

Popular

More like this
Related