ਬਠਿੰਡਾ, 17 ਅਪ੍ਰੈਲ: ਖੇਤੀ ਪ੍ਰਧਾਨ ਸੂਬੇ ’ਚ ਕਿਸਾਨੀ ਮੰਗਾਂ ਨੂੰ ਲੈ ਕੇ ਦਹਾਕਿਆਂ ਤੋਂ ਚੱਲ ਰਹੇ ਕਿਸਾਨ ਸੰਘਰਸ਼ ਦਾ ਸੇਕ ਹੁਣ ਵੱਡੀਆਂ ਸਿਆਸੀ ਧਿਰਾਂ ਨੂੰ ਵੀ ਲੱਗਣਾ ਸ਼ੁਰੂ ਹੋ ਗਿਆ ਹੈ। ਪਹਿਲਾਂ ਤਿੰਨ ਖੇਤੀ ਬਿੱਲਾਂ ਨੂੰ ਲੈ ਕੇ ਚੱਲੇ ਕਿਸਾਨ ਅੰਦੋਲਨ ਦੌਰਾਨ ਜਿੱਥੇ ਕਿਸਾਨਾਂ ਦੇ ਵਿਰੋਧ ਨੇ ਹੀ ਅਕਾਲੀਆਂ ਦੇ ਭਾਜਪਾ ਨਾਲ ‘ਨੂੰਹ-ਮਾਸ’ ਦੇ ਰਿਸ਼ਤੇ ਨੂੂੰ ਵੱਖ ਹੋਣ ਲਈ ਮਜਬੂੁਰ ਕਰ ਦਿੱਤਾ ਸੀ, ਉਥੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾਈਆਂ ਨੇ ਵੀ ਪਿੰਡਾਂ ਵਿਚ ਵੜਣ ਤੋਂ ਤੋਬਾ ਕਰ ਲਈ ਸੀ। ਹਾਲਾਂਕਿ ਤਿੰਨ ਖੇਤੀ ਬਿੱਲਾਂ ਨੂੰ ਵਾਪਸ ਲੈਣ ਤੋਂ ਇਲਾਵਾ ਕਿਸਾਨ ਅੰਦੋਲਨ ਨੂੰ ਖ਼ਤਮ ਕਰਨ ਵੇਲੇ ਕੇਂਦਰ ਦੀ ਭਾਜਪਾ ਹਕੂਮਤ ਵੱਲੋਂ ਕਿਸਾਨ ਆਗੂਆਂ ਨਾਲ ਐਮ.ਐਸ.ਪੀ ਸਹਿਤ ਕੀਤੇ ਹੋਰਨਾਂ ਵਾਅਦਿਆਂ ਨੂੰ ਪੂਰਾ ਨਾ ਕਰਨ ਦੇ ਚੱਲਦੇ ਹੁਣ ਮੁੜ ਇਹ ਵਿਰੋਧ ਝੱਲਣਾ ਪੈ ਰਿਹਾ ਹੈ
ਬੱਲੂਆਣਾ ਟੋਲ ਪਲਾਜੇ ਦੇ ਮੁਲਾਜਮਾਂ ‘ਤੇ ਗੁੰਡਾਗਰਦੀ ਦੇ ਲੱਗੇ ਦੋਸ਼, ਨਵੀਂ ਕਾਰ ਭੰਨਣ ’ਤੇ ਪ੍ਰਵਾਰ ਨੇ ਲਗਾਇਆ ਧਰਨਾ
ਪ੍ਰੰਤੂ ਦਿੱਲੀ ’ਚ ਕਿਸਾਨੀ ਅੰਦੋਲਨ ਦੌਰਾਨ ਵੱਡੀ ਸਮਰਥਕ ਰਹੀਂ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਤੇ ਉਨ੍ਹ ਦੇ ਸਮਰਥਕਾਂ ਨੂੰ ਵੀ ਹੁਣ ਇਸ ਵਿਰੋਧ ਦਾ ਸੇਕ ਲੱਗਣਾ ਸ਼ੁਰੂ ਹੋ ਗਿਆ ਹੈ। ਜੇਕਰ ਕਿਸਾਨਾਂ ਦੇ ਵਿਰੋਧ ਦੀ ਗੱਲ ਕੀਤੀ ਜਾਵੇ ਤਾਂ ਇਸਦੀ ਸ਼ੁਰੂਆਤ ਦੱਖਣੀ ਮਾਲਵਾ ਦੀ ‘ਧੁੰਨੀ’ ਕਹੇ ਜਾਣ ਵਾਲੇ ਬਠਿੰਡਾ ਤੋਂ ਹੋਈ ਹੈ। ਇਸਦੇ ਨਾਲ ਇਸਦਾ ਥੋੜਾ ਬਹੁਤਾ ਸੇਕ ਗੁਆਂਢੀ ਲੋਕ ਸਭਾ ਹਲਕੇ ਫ਼ਰੀਦਕੋਟ ਦੇ ਉਮੀਦਵਾਰ ਨੂੰ ਝੱਲਣਾ ਪੈ ਰਿਹਾ ਹੈ, ਕਿਉਂਕਿ ਬਠਿੰਡਾ ਜ਼ਿਲ੍ਹੇ ਅਧੀਨ ਆਉਂਦਾ ਵਿਧਾਨ ਸਭਾ ਹਲਕਾ ਰਾਮਪੁਰਾ ਫ਼ੂਲ ਫ਼ਰੀਦਕੋਟ ਲੋਕ ਸਭਾ ਵਿਚ ਪੈਂਦਾ ਹੈ। ਆਮ ਆਦਮੀ ਪਾਰਟੀ ਦੇ ਵਿਰੋਧ ਦਾ ਮੁੱਖ ਕਾਰਨ ਕੁੱਝ ਕਿਸਾਨੀ ਮੰਗਾਂ ਹਨ, ਜਿੰਨ੍ਹਾਂ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤ ਉਗਰਾਹਾ ਵੱਲੋਂ ਲੰਘੀ 4 ਅਪੈ੍ਰਲ ਤੋਂ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਧਰਨਾ ਵੀ ਲਗਾਇਆ ਹੋਇਆ ਹੈ।
ਸਿਕੰਦਰ ਮਲੂਕਾ ਦੇ ਮੋੜ ਹਲਕੇ ’ਚ ਸਿਆਸੀ ਪ੍ਰਭਾਵ ਅੱਗੇ ‘ਧੁੱਸੀ ਬੰਨ’ ਲਗਾਉਣ ਲਈ ਮੁੜ ਮੈਦਾਨ ’ਚ ਨਿੱਤਰੇ ਜਨਮੇਜਾ ਸੇਖੋ
ਹਾਲਾਂਕਿ ਬੀਤੇ ਕੱਲ ਗੋਨਿਆਣਾ ਮੰਡੀ ’ਚ ਇਸ ਵਿਰੋਧ ਵਿਚ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੀ ਸ਼ਾਮਲ ਹੋਈ। ਕਿਸਾਨ ਜਥੈਬੰਦੀ ਉਗਰਾਹਾ ਦੇ ਆਗੂ ਸਿੰਗਾਰਾ ਸਿੰਘ ਮਾਨ ਦਾ ਦਾਅਵਾ ਹੈ ਕਿ ਗੈਸ ਤੇ ਤੇਲ ਪਾਈਪ ਲਾਈਨ ਦੇ ਮੁਆਵਜ਼ੇ ਤੋਂ ਇਲਾਵਾ ਗੜ੍ਹੇਮਾਰੀ ਤੇ ਬੇਮੌਸਮੀ ਬਾਰਸ਼ਾਂ ਕਾਰਨ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਬਠਿੰਡਾ ਦਿਹਾਤੀ ਹਲਕੇ ਦੇ ਕੁੱਝ ਪਿੰਡਾਂ ਵਿਚ ਅਗਿਆਤ ਬੀਮਾਰੀ ਕਾਰਨ ਕਿਸਾਨਾਂ ਦੇ ਸੈਕੜਿਆਂ ਦੀ ਤਾਦਾਦ ਵਿਚ ਮਰੇ ਪਸ਼ੂਆਂ ਕਾਰਨ ਕੱਖੋਂ ਹੌਲੇ ਹੋਏ ਮਾਲਕਾਂ ਨੂੰ ਮੁਆਵਜ਼ਾ ਦੇਣ ਦੀ ਵੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਪ ਦਾ ਬਠਿੰਡਾ ਤੋਂ ਉਮੀਦਵਾਰ ਗੁਰਮੀਤ ਸਿੰਘ ਖੁੱਡੀਆ ਸੂੁਬੇ ਦੀ ਸਰਕਾਰ ਵਿਚ ਖੇਤੀਬਾੜੀ ਤੇ ਪਸ਼ੂ ਪਾਲਣ ਮੰਤਰੀ ਵੀ ਹੈ, ਜਿਸਦੇ ਚੱਲਦੇ ਉਨ੍ਹਾਂ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਕਿਸਾਨਾਂ ਨੂੰ ਉਨ੍ਹਾਂ ਦਾ ਬਣਦਾ ਮੁਆਵਜ਼ਾ ਦਿਵਾਉਣ।
ਕਿਸਾਨੀ ਮੰਗਾਂ ਸਬੰਧੀ ਕਿਸਾਨ ਆਗੂਆਂ ਦੀ ਜ਼ਿਲ੍ਹਾ ਪ੍ਰਸਾਸਨ ਦੇ ਅਧਿਕਾਰੀਆਂ ਨਾਲ ਹੋਈ ਮੀਟਿੰਗ
ਬਲਦੀ ’ਤੇ ਤੇਲ ਪਾਉਣ ਦਾ ਕੰਮ ਕਰ ਰਹੀ ਹੈ ਆਪ MLA ਦੀ ਕਿਸਾਨਾਂ ਬਾਰੇ ਵਾਈਰਲ ਵੀਡੀਓ
ਬਠਿੰਡਾ: ਉਧਰ ਬੀਤੇ ਕੱਲ ਤੋਂ ਬਠਿੰਡਾ ਜ਼ਿਲ੍ਹੈ ਦੇ ਭੁੱਚੋਂ ਹਲਕੇ ਨਾਲ ਸਬੰਧਤ ਆਪ ਵਿਧਾਇਕ ਮਾਸਟਰ ਜਗਸੀਰ ਸਿੰਘ ਦੀ ਵੱਖ ਵੱਖ ਸੋਸਲ ਮੀਡੀਆ ’ਤੇ ਵਾਈਰਲ ਹੋ ਰਹੀ ਵੀਡੀਓ ਵਿਚ ਕਿਸਾਨਾਂ ਬਾਰੇ ਵਿਗੜੇ ਬੋਲ ਬਲਦੀ ਦੇ ਤੇਲ ’ਤੇ ਪਾਉਣ ਦਾ ਕੰਮ ਕਰ ਰਹੀ ਹੈ। ਇਸ ਵੀਡੀਓ ਵਿਚ ਵਿਧਾਇਕ ਕਿਸਾਨਾਂ ਬਾਰੇ ਕਹਿ ਰਹੇ ਹਨ ਕਿ ਉਨ੍ਹਾਂ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਹੈ। ਹਾਲਾਂਕਿ ਵਿਧਾਇਕ ਵੱਲੋਂ ਇਸ ਮਾਮਲੇ ਵਿਚ ਮੁਆਫ਼ੀ ਮੰਗ ਲਈ ਗਈ ਹੈ ਪ੍ਰੰਤੂ ਗੱਲ ਬਣਦੀ ਦਿਖ਼ਾਈ ਨਹੀਂ ਦੇ ਰਹੀਂ।
Share the post "ਭਾਜਪਾ ਤੋਂ ਬਾਅਦ ਹੁਣ ਕਿਸਾਨਾਂ ਦੇ ਵਿਰੋਧ ਦਾ ‘ਸੇਕ’ ਸੱਤਾਧਾਰੀ ਧਿਰ ਨੂੰ ਵੀ ਲੱਗਣਾ ਸ਼ੁਰੂ"