ਵਿਵਾਦ ਉੱਠਣ ਤੋਂ ਬਾਅਦ ਕੈਨੇਡਾ ਨੇ ਏਅਰਪੋਰਟ ’ਤੇ ਭਾਰਤੀਆਂ ਦੇ ਪਹਿਲਾਂ ਪੁੱਜਣ ਦੇ ਆਦੇਸ਼ ਵਾਪਸ ਲਏ

0
74
+3

ਨਵਦੀਪ ਸਿੰਘ ਗਿੱਲ
ਸਰੀ, 22 ਨਵੰਬਰ: ਇਸ ਹਫ਼ਤੇ ਦੇ ਸ਼ੁਰੂ ’ਚ ਕੈਨੇਡਾ ਦੇ ਵੱਲੋਂ ਭਾਰਤੀਆਂ ਨੂੰ ਦੇਸ਼ ਵਾਪਸੀ ਸਮੇਂ ਕੈਨੇਡਾ ਦੇ ਏਅਰਪੋਰਟ ਉਪਰ ਚਾਰ ਘੰਟੇ ਪਹਿਲਾਂ ਪੁੱਜਣ ਦੇ ਜਾਰੀ ਕੀਤੇ ਹੁਕਮਾਂ ਨੂੰ ਹੁਣ ਵਾਪਸ ਲੈ ਲਿਆ ਗਿਆ। ਦੇਸ ਦੀ ਆਵਾਜਾਈ ਮੰਤਰਾਲੇ ਦੀ ਮੰਤਰੀ ਅਨੀਤਾ ਅਨੰਦ ਦੇ ਦਫ਼ਤਰ ਵੱਲੋਂ ਇਸਦੀ ਪੁਸ਼ਟੀ ਕੀਤੀ ਗਈ ਹੈ। ਕੈਨੇਡਾ ਦੇ ਇਸ ਫੈਸਲੇ ਨਾਲ ਭਾਰਤੀਆਂ ਨੂੰ ਕਾਫ਼ੀ ਔਖ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੇ ਉਹ ਕਈ-ਕਈ ਘੰਟੇ ਏਅਰਪੋਰਟ ’ਤੇ ਸੁਰੱਖਿਆ ਸਕਰੀਨਿੰਗ ਵਿਚ ਖੜਣਾ ਪੈ ਰਿਹਾ ਸੀ। ਜਿਕਰਯੋਗ ਹੈ ਕਿ ਕੈਨੇਡਾ ਦੀ ਟਰਾਂਸਪੋਰਟ ਮੰਤਰੀ ਅਨੀਤਾ ਅਨੰਦ ਦੇ ਬਿਆਨੀ ਤੋਂ ਬਾਅਦ ਦੇਸ਼ ਭਰ ਦੇ ਸਾਰੇ ਹਵਾਈ ਅੱਡਿਆਂ ਤੋਂ ਭਾਰਤ ਵੱਲ ਰਵਾਨਾਂ ਹੋਣ ਵਾਲੀਆਂ ਵੱਖ ਵੱਖ ਹਵਾਈ ਕੰਪਨੀਆਂ ਵੱਲੋਂ ਬੁਕਿੰਗ ਵਾਲੇ ਯਾਤਰੂਆਂ ਨੂੰ ਈ ਮੇਲ ਜਾਂ ਫ਼ੋਨ ਮੈਸਿਜ ਭੇਜ ਕੇ ਪੰਜ ਤੋਂ ਸੱਤ ਘੰਟੇ ਪਹਿਲ ਏਅਰਪੋਰਟ ਦਾਖਲ ਹੋਣ ਦੀ ਅਪੀਲ ਕੀਤੀ ਜਾ ਰਹੀ ਸੀ।

ਇਹ ਵੀ ਪੜ੍ਹੋ ਭਾਜਪਾ ਦੇ ਯੁਵਾ ਮੋਰਚੇ ਦੇ ਪ੍ਰਧਾਨ ਦਾ ਬੇਰਹਿਮੀ ਨਾਲ ਕ+ਤਲ

ਆਮ ਤੌਰ ‘ਤੇ ਕਿਸੇ ਅੰਤਰਰਾਸ਼ਟਰੀ ਸਫਰ ਲਈ ਤਿੰਨ ਘੰਟੇ ਪਹਿਲਾਂ ਦਾ ਸਮਾਂ ਕਾਫ਼ੀ ਹੁੰਦਾ ਹੈ । ਹਾਲਾਂਕਿ ਕੈਨੇਡੀਅਨ ਮੰਤਰੀ ਨੇ ਦਾਅਵਾ ਕੀਤਾ ਸੀ ਕਿ ਸੁਰੱਖਿਆ ਦੇ ਮੱਦੇਨਜਰ ਕੈਨੇਡਾ ਭਰ ਤੋਂ ਭਾਰਤ ਜਾਣ ਵਾਲੇ ਯਾਤਰੀਆਂ ਦੀ ਵਾਧੂ ਸਕਿਉਰਟੀ ਚੈਕਿੰਗ ਕੀਤੀ ਜਾਵੇਗੀ । ਉਧਰ ਮੰਤਰੀ ਦੇ ਹੁਕਮਾਂ ਤੋਂ ਬਾਅਦ ਵੈਨਕੂਵਰ ਹਵਾਈ ਅੱਡੇ ਉੱਤੇ ਆਪਣੇ ਰਿਸ਼ਤੇਦਾਰ ਨੂੰ ਦਿੱਲੀ ਲਈ ਛੱਡਣ ਗਏ ਸਰੀ ਵਾਸੀ ਚਮਕੌਰ ਸਿੰਘ ਸੇਖੋਂ ਨੇ ਦੱਸਿਆ ਕਿ ਉਨ੍ਹਾਂ ਦੇ ਰਿਸ਼ਤੇਦਾਰ ਨੂੰ ਏਅਰ ਇੰਡੀਆ ਦੀ ਸਿੱਧੀ ਫਲਾਇਟ ਰਾਹੀਂ ਵੈਨਕੂਵਰ ਤੋਂ ਦਿੱਲੀ ਜਾਣ ਲਈ ਸੱਤ ਘੰਟੇ ਪਹਿਲਾਂ ਏਅਰਪੋਰਟ ਦਾਖਲ ਹੋਣਾ ਪਿਆ।

ਇਹ ਵੀ ਪੜ੍ਹੋ Punjabi singer Shubh ਬਣੇ UNFCCC ਦੇ ਡਿਜੀਟਲ ਕਲਾਈਮੇਟ ਦੇ ਗਲੋਬਲ ਅੰਬੈਸਡਰ

ਟੋਰਾਂਟੋ ਹਵਾਈ ਅੱਡੇ ਉੱਤੇ ਟੈਕਸੀ ਡਰਾਇਵਰ ਬਲਤੇਜ ਸਿੰਘ ਨੇ ਦੱਸਿਆ ਕਿ ਭਾਰਤ ਜਾਣ ਵਾਲੇ ਲੋਕ ਲੰਮਾਂ ਸਮਾਂ ਪਹਿਲਾਂ ਹੀ ਕਤਾਰਾਂ ਵਿੱਚ ਲੱਗ ਜਾਂਦੇ ਹਨ। ਇਸ ਤੋਂ ਇਲਾਵਾ ਕੈਲਗਿਰੀ, ਐਡਮੈਂਟਨ, ਵਿਨੀਪੈਗ, ਮਾਂਟਰੀਅਲ ਦੇ ਹਵਾਈ ਅੱਡਿਆਂ ਤੋਂ ਵੀ ਲੋਕ ਇਨੀਂ ਦਿਨੀਂ ਭਾਰਤ ਭਾਰੀ ਗਿਣਤੀ ਵਿੱਚ ਆਉਂਦੇ ਹਨ। ਦਸਣਾ ਬਣਦਾ ਹੈ ਕਿ ਵੱਖ ਵੱਖ ਮੁੱਦਿਆਂ ਨੂੰ ਲੈ ਕੇ ਕੈਨੇਡਾ ਅਤੇ ਭਾਰਤ ਦੇ ਆਪਸ ਵਿੱਚ ਤਣਾਅ ਵਾਲੇ ਰਿਸ਼ਤਿਆਂ ਵਿਚ ਦਿਨੋਂ ਦਿਨ ਵਾਧਾ ਹੁੰਦਾ ਜਾਪ ਰਿਹਾ ਹੈ । ਕੁਝ ਹਫ਼ਤੇ ਪਹਿਲਾਂ ਦੋਨਾਂ ਦੇਸ਼ਾਂ ਵੱਲੋਂ ਇੱਕ ਦੂਜੇ ਦੇ ਕੁੱਝ ਕੁ ਡਿਪਲੋਮੈਟਿਕਾਂ ਨੂੰ ਬਾਹਰ ਕਰ ਦਿੱਤਾ ਗਿਆ ਸੀ ।

 

+3

LEAVE A REPLY

Please enter your comment!
Please enter your name here