ਸਰਕਾਰ ਦੀ ਟ੍ਰਾਂਸਪੋਰਟ ਵਿਭਾਗ ’ਤੇ ਵੱਡੀ ਸਖ਼ਤੀ, ਅੱਜ ਤੋਂ ਆਨ-ਲਾਈਨ ਹਾਜ਼ਰੀ ਲੱਗਣੀ ਹੋਈ ਸ਼ੁਰੂ

Date:

spot_img

Bathinda News: ਪਿਛਲੇ ਕਈ ਦਹਾਕਿਆਂ ਤੋਂ ਭ੍ਰਿਸਟਾਚਾਰ ਅਤੇ ਸਮੇਂ ਸਿਰ ਕੰਮ ਨਾ ਹੋਣ ਕਾਰਨ ਚਰਚਾ ਵਿਚ ਚੱਲੇ ਆ ਰਹੇ ਪੰਜਾਬ ਟ੍ਰਾਂਸਪੋਰਟ ਵਿਭਾਗ ਉਪਰ ਸਰਕਾਰ ਨੇ ਵੱਡੀ ਸਖ਼ਤੀ ਕੀਤੀ ਹੈ। ਹੁਣ ਵਿਭਾਗ ਵਿਚ ਕੰਮ ਕਰਨ ਵਾਲੇ ਪੱਕੇ ਅਤੇ ਕੱਚੇ ਮੁਲਾਜਮਾਂ ਦੀ ਦਿਨ ’ਚ ਦੋ ਵਾਰ ਹਾਜ਼ਰੀ ਲੱਗਣੀ ਸ਼ੁਰੂ ਹੋ ਗਈ ਹੈ।

ਇਸਤੋਂ ਪਹਿਲਾਂ ਪੁਰਾਣੇ ਸਿਸਟਮ ਤਹਿਤ ਰਜਿਸਟਰਾਂ ਉਪਰ ਹੀ ਹਾਜ਼ਰੀ ਲੱਗਦੀ ਸੀ, ਜਿਸ ਕਾਰਨ ਅਕਸਰ ਹੀ ਟ੍ਰਾਂਸਪੋਰਟ ਦਫ਼ਤਰਾਂ ’ਚ ਕੰਮਕਾਜ਼ ਲਈ ਆਏ ਲੋਕਾਂ ਨੂੰ ਮੁਲਾਜਮਾਂ ਦੀ ਗੈਰ-ਹਾਜ਼ਰੀ ਰੜਕਦੀ ਸੀ। ਇਸ ਰੀਤ ਨੂੰ ਰੋਕਣ ਦੇ ਲਈ ਸਰਕਾਰ ਵੱਲੋਂ ਲੰਘੀ 8 ਅਪ੍ਰੈਲ ਨੂੰ ਇੱਕ ਪੱਤਰ ਜਾਰੀ ਕਰਕੇ ਸਮੂਹ ਮੁਲਾਜਮਾਂ ਦੀ ਰਾਹੀਂ M Sewa App ਹਾਜ਼ਰੀ ਲਗਾਉਣ ਦੇ ਆਦੇਸ਼ ਜਾਰੀ ਕੀਤੇ ਹਨ।

ਇਹ ਵੀ ਪੜ੍ਹੋ Trump Govt ਦਾ ਵੱਡਾ ਕਦਮ, ਕੌਮਾਂਤਰੀ ਵਿਦਿਆਰਥੀਆਂ ਦੇ ਵੀਜ਼ੇ ਕੀਤੇ ਰੱਦ

ਇੰਨ੍ਹਾਂ ਆਦੇਸ਼ਾਂ ਨੂੰ ਤੁਰੰਤ ਲਾਗੂ ਕੀਤਾ ਗਿਆ ਹੈ ਤੇ ਬਕਾਇਦਾ ਐਪ ਰਾਹੀਂ ਹਾਜ਼ਰੀ ਲਗਾਉਣ ਦੇ ਲਈ ਮੁਲਾਜਮਾਂ ਨੂੰ ਟਰੈਨਿੰਗ ਵੀ ਦਿੱਤੀ ਜਾ ਚੁੱਕੀ ਹੈ। ਇਹ ਨਵੇਂ ਆਦੇਸ਼ ਅੱਜ ਤੋਂ ਲਾਗੂ ਹੋ ਜਾਣ ਬਾਅਦ ਹੁਣ ਪੰਜਾਬ ਭਰ ਦੇ ਟ੍ਰਾਂਸਪੋਰਟ ਵਿਭਾਗ ਵਿਚ ਕੰਮ ਕਰਦੇ ਰੈਗੂਲਰ, ਠੇਕਾ ਮੁਲਾਜਮਾਂ, ਆਊਟਸੋਰਸ ਅਤੇ ਇੱਥੋਂ ਤੱਕ ਡਾਕਟਰਜ਼ ਤੇ ਲੈਬ ਅਟੈਡਟ ਸਟਾਫ਼ ਨੂੰ ਵੀ ਇਸ ਐਪ(M Sewa App) ਰਾਹੀਂ ਦਿਨ ਵਿਚ ਆਪਣੀ ਦੋ ਵਾਰ ਹਾਜ਼ਰੀ ਲਗਾਉਣ ਦੇ ਹੁਕਮ ਦਿੱਤੇ ਗਏ ਹਨ। ਇੰਨ੍ਹਾਂ ਹੁਕਮਾਂ ਤਹਿਤ ਸਵੇਰ ਸਮੇਂ 9 ਵਜੇਂ ਅਤੇ ਸ਼ਾਮ ਨੂੰ 5 ਵਜੇਂ ਕਰਮਚਾਰੀਆਂ ਵੱਲੋਂ ਆਪਣੇ ਐਂਡਰਾਈਡ ਮੋਬਾਇਲ ਫ਼ੋਨਾਂ ਰਾਹੀਂ ਇਸ ਐਪ ਉਪਰ ਆਪਣੀ ਹਾਜ਼ਰੀ ਲਗਾਈ ਜਾਵੇਗੀ।

ਇਹ ਵੀ ਪੜ੍ਹੋ ਬਠਿੰਡਾ ਸ਼ਹਿਰ ’ਚ ਬਣ ਰਹੀਆਂ ਨਜਾਇਜ਼ਾਂ ਇਮਰਾਤਾਂ ਦੇ ਮੁੱਦੇ ’ਤੇ ਸਮਾਜਸੇਵੀ ਨੇ ਅਧਿਕਾਰੀਆਂ ’ਤੇ ਚੁੱਕੇ ਸਵਾਲ

ਹਾਲਾਂਕਿ ਪਾਠਕਾਂ ਜਾਂ ਆਮ ਲੋਕਾਂ ਦੇ ਮਨਾਂ ਵਿਚ ਇਹ ਵੀ ਖ਼ਦਸਾ ਜਰੂਰ ਪੈਦਾ ਹੋਇਆ ਹੋਵੇਗਾ ਕਿ ਮੋਬਾਇਲ ਐਪ ਉਪਰ ਮੁਲਾਜਮ ਘਰ ਬੈਠਾ ਵੀ ਆਪਣੀ ਹਾਜ਼ਰੀ ਲਗਾ ਸਕੇਗਾ ਪ੍ਰੰਤੂ ਅਜਿਹਾ ਨਹੀਂ ਹੋਵੇਗਾ ਕਿਉਂਕਿ ਉਸਨੂੰ ਜੀਓ ਫੈਸਿੰਗ ਦੇ ਨਾਲ-ਨਾਲ ਲਾਟੀਟਿਊਡ ਅਤੇ ਲੋਂਗੀਟਿਊਡ ਸਾਫ਼ਟਵੇਅਰ ਦਾ ਵੀ ਇਸਤੇਮਾਲ ਕਰਨਾ ਪਏਗਾ, ਜਿਸਦੇ ਨਾਲ ਹਾਜ਼ਰੀ ਲਗਾਉਣ ਸਮੇਂ ਉਸਦੀ ਲੁਕੇਸ਼ਨ ਵੀ ਇਸ ਐਪ ਰਾਹੀਂ ਦਫ਼ਤਰ ਚਲੀ ਜਾਵੇਗੀ।

ਇਸਤੋਂ ਇਲਾਵਾ ਇਹ ਵੀ ਕਿਹਾ ਗਿਆ ਕਿ ਜੇਕਰ ਕਿਸੇ ਮੁਲਾਜਮ ਨੇ ਦਫ਼ਤਰ ਦੇ ਕੰਮ ਬਾਹਰ ਜਾਣਾ ਹੈ ਤਾਂ ਵੀ ਉਸਨੂੰ ਮੋਬਾਇਲ ਦੇ ਰਾਹੀਂ ਆਪਣੀ ਲੁਕੇਸ਼ਨ ਭੇਜਣੀ ਪਏਗੀ। ਗੌਰਤਲਬ ਹੈ ਕਿ ਹਰ ਸਰਕਾਰਾਂ ਵੱਲੋਂ ਵਿਜੀਲੈਂਸ ਤੇ ਹੋਰਨਾਂ ਤਰੀਕਿਆਂ ਦੇ ਨਾਲ ਟ੍ਰਾਂਸਪੋਰਟ ਵਿਭਾਗ ਨੂੰ ਕਾਬੂ ਕਰਨ ਦੇ ਲਈ ਕੋਸ਼ਿਸਾਂ ਕੀਤੀਆਂ ਗਈਆਂ ਹਨ ਪ੍ਰੰਤੂ ਲੋਕਾਂ ਦੀਆਂ ਸਮੱਸਿਆਵਾਂ ਤੇ ਸਿਕਾਇਤਾਂ ਬਰਕਰਾਰ ਰਹੀਆਂ ਹਨ।

👉ਹੋਰ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਸਾਡੇ whatsapp group & telegram group ਨਾਲ ਜੁੜੋਂ।

🛑https://chat.whatsapp.com/EK1btmLAghfLjBaUyZMcLK

🛑https://t.me/punjabikhabarsaarwebsite

☎️ ਨਿਊਜ਼ ਅਤੇ ਇਸ਼ਤਿਹਾਰਾਂ ਦੇ ਲਈ ਸਾਡੇ whatsapp number +91 94642-76483 ‘ਤੇ ਸੰਪਰਕ ਕਰੋ।

 

spot_img
spot_img

Share post:

Popular

More like this
Related

parvinder singh jhota murder case; ਪੰਜਾਬ ‘ਚ ਬੰਦ ਦਾ ਅਸਰ ਦਿਖਣਾ ਸ਼ੁਰੂ

Punjab News: parvinder singh jhota murder case; 13 ਅਕਤੂਬਰ...