ਬਠਿੰਡਾ, 12 ਅਪ੍ਰੈਲ: ਪਿਛਲੇ ਕਰੀਬ ਇੱਕ ਹਫ਼ਤੇ ਤੋਂ ਪੰਜਾਬ ਦੇ ਸਿਆਸੀ ਗਲਿਆਰਿਆਂ ਤੇ ਮੀਡੀਆ ਵਿਚ ਚਰਚਾ ਦਾ ਵਿਸ਼ਾ ਬਣੇ ਹੋਏ ਸਾਬਕਾ ਅਕਾਲੀ ਮੰਤਰੀ ਸਿਕੰਦਰ ਸਿੰਘ ਮਲੂਕਾ ਅੱਜ ਪਹਿਲੀ ਵਾਰ ਮੀਡੀਆ ਸਾਹਮਣੇ ਆਏ। ਉਨ੍ਹਾਂ ਅਪਣੇ ਪੁੱਤਰ-ਨੂੰਹ ਦੇ ਭਾਜਪਾ ਵਿੱਚ ਜਾਣ ਤੋਂ ਬਾਅਦ ਚੁੱਪੀ ਨੂੰ ਤੋੜਦਿਆਂ ਅਹਿਮ ਖ਼ੁਲਾਸੇ ਕੀਤੇ। ਹਾਲਾਂਕਿ ਉਨ੍ਹਾਂ ਖ਼ੁਦ ਦੇ ਵੀ ਭਾਜਪਾ ਵਿਚ ਸਮੂਲੀਅਤ ਦੀਆਂ ਚੱਲ ਰਹੀਆਂ ਚਰਚਾਵਾਂ ‘ਤੇ ਗੋਲਮੋਲ ਟਿੱਪਣੀਆਂ ਕਰਦਿਆਂ ਦਾਅਵਾ ਕੀਤਾ ਕਿ ਫ਼ਿਲਹਾਲ ਉਹ ਅਕਾਲੀ ਦਲ ਵਿਚ ਹਨ ਤੇ ਜੇਕਰ ਕੋਈ ਅਜਿਹਾ ਸਮਾਂ ਆਇਆ ਤਾਂ ਦੇਖਿਆ ਜਾਵੇਗਾ।
ਭਗਵੰਤ ਮਾਨ 15 ਅਪ੍ਰੈਲ ਨੂੰ ਕਰਨਗੇ ਅਰਵਿੰਦ ਕੇਜਰੀਵਾਲ ਨਾਲ ਜੇਲ੍ਹ ’ਚ ਮੁਲਾਕਾਤ
ਅਪਣੇ ਨੂੰਹ ਤੇ ਪੁੱਤ ਦੇ ਭਾਜਪਾ ਵਿਚ ਜਾਣ ’ਤੇ ਉਨ੍ਹਾਂ ਕਿਹਾ ਕਿ ਬੇਸ਼ੱਕ ਉਹ ਪਾਰਟੀ ਛੱਡ ਗਏ ਹਨ ਪ੍ਰੰਤੂ ਹੁਣ ਵੀ ਪ੍ਰਵਾਰਕ ਮੈਂਬਰ ਹਨ, ਕਿਉਂਕਿ ਪ੍ਰਵਾਰ ਤਾਂ ਪ੍ਰਵਾਰ ਹੀ ਹੁੰਦਾ ਹੈ। ਹਾਲਾਂਕਿ ਉਨ੍ਹਾਂ ਇਹ ਵੀ ਖ਼ੁਲਾਸਾ ਕੀਤਾ ਕਿ ਭਾਜਪਾ ਵਿਚ ਸ਼ਾਮਲ ਹੋਣ ਤੋਂ ਰੋਕਣ ਦੀ ਕੋਸ਼ਿਸ ਕੀਤੀ ਸੀ ਪ੍ਰੰਤੂ ਉਹ ਬਾਲਗ ਹਨ ਤੇ ਉਨ੍ਹਾਂ ਦੀ ਅਪਣੀ ਮਰਜ਼ੀ ਹੈ। ਇੰਨ੍ਹਾਂ ਚੋਣਾਂ ਵਿਚ ਪਰਮਪਾਲ ਕੌਰ ਨੂੰ ਭਾਜਪਾ ਦੀ ਟਿਕਟ ਮਿਲਣ ਦੀਆਂ ਕਿਆਸਅਰਾਈਆਂ ਦੌਰਾਨ ਚੋਣ ਪ੍ਰਚਾਰ ਬਾਰੇ ਪੁੱਛੇ ਇੱਕ ਸਵਾਲ ਦੇ ਜਵਾਬ ਵਿਚ ਮਲੂਕਾ ਨੇ ਕਿਹਾ ਕਿ ਜਦੋਂ ਅਜਿਹੇ ਹਾਲਾਤ ਬਣਨਗੇ ਉਸ ਸਮਂੇ ਸੋਚਿਆ ਜਾਵੇਗਾ।
Big News: ਅਕਾਲੀ ਦਲ ਨੇ ‘ਮਲੂਕਾ’ ਦੀ ਥਾਂ ‘ਸੇਖੋ’ ਨੂੰ ਮੌੜ ਹਲਕੇ ਦਾ ਇੰਚਾਰਜ ਲਗਾਇਆ
ਮੋੜ ਤੋ ਹਲਕਾ ਇੰਚਾਰਜ਼ ਵਜੋਂ ਹਟਾਉਣ ਬਾਰੇ ਉਨ੍ਹਾਂ ਵਿਅੰਗ ਭਰੇ ਲਹਿਜੇ ਵਿਚ ਕਿਹਾ ਕਿ ਸੁਖਬੀਰ ਬਾਦਲ ਪਾਰਟੀ ਦੇ ਮਾਲਕ ਹਨ ਉਹ ਜੋ ਵੀ ਮਰਜ਼ੀ ਕਰ ਸਕਦੇ ਹਨ ਤੇ ਕਿਸੇ ਨੂੰ ਵੀ ਹਲਕਾ ਇੰਚਾਰਜ਼ ਲਗਾ ਸਕਦੇ ਹਨ। ਅਪਣੇ ਭਾਜਪਾ ਵਿਚ ਜਾਣ ਬਾਰੇ ਚੱਲ ਰਹੀਆਂ ਚਰਚਾਵਾਂ ਬਾਰੇ ਪੁੱਛੇ ਜਾਣ ’ਤੇ ਸ: ਮਲੂਕਾ ਨੇ ਕਿਹਾ ਕਿ ਫ਼ਿਲਹਾਲ ਉਹ ਸ਼ਰੋਮਣੀ ਅਕਾਲੀ ਦਲ ਵਿੱਚ ਹਨ। ਦੱਸਣਯੋਗ ਹੈ ਕਿ ਸ੍ਰੀ ਮਲੂਕਾ ਵਿਸ਼ਖੀ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖ਼ੇ ਉਹ ਅਪਣੀ ਨਵੀਂ ਖਰੀਦੀ ਗਈ ਫਾਰਚੂਨਰ ਨਾਲ ਮੱਥਾ ਟੇਕਣ ਪੁੱਜੇ ਹੋਏ ਸਨ।
Share the post "ਨੂੰਹ-ਪੁੱਤ ਦੇ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਮਲੂਕਾ ਆਏ ਮੀਡੀਆ ਸਾਹਮਣੇ, ਖੁੱਲ ਕੇ ਦੱਸੀ ਗੱਲ"