ਆਮ ਆਦਮੀ ਕਲੀਨਿਕਾਂ ਦੀ ਸਫਲਤਾ ਤੋਂ ਬਾਅਦ ਪੰਜਾਬ ਸਰਕਾਰ ਦੂਜੇ ਪੱਧਰ ਦੀਆਂ ਸਿਹਤ ਸਹੂਲਤਾਂ ਨੂੰ ਹੋਰ ਮਜ਼ਬੂਤ ਕਰਨ ਲਈ ਯਤਨਸ਼ੀਲ:ਡਾ.ਬਲਬੀਰ ਸਿੰਘ

Date:

spot_img

ਨਵੀਂ ਦਿੱਲੀ, 25 ਜੁਲਾਈ: ਆਮ ਆਦਮੀ ਕਲੀਨਿਕਾਂ ਨੂੰ ਸੂਬੇ ਦੇ ਲੋਕਾਂ ਨੂੰ ਬੁਨਿਆਦੀ ਸਿਹਤ ਸਹੂਲਤਾਂ ਦੇ ਖੇਤਰ ਵਿਚ ਉਸਾਰੂ ਤਬਦੀਲੀ ਲਿਆਉਣ ਦਾ ਵਾਹਕ ਕਰਾਰ ਦਿੰਦਿਆਂ ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ, ਮੈਡੀਕਲ ਸਿੱਖਿਆ ਅਤੇ ਖੋਜ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਇਹਨਾਂ ਕਲੀਨਿਕਾਂ ਦੀ ਕਾਮਯਾਬੀ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਟਰਸ਼ਰੀ ਅਤੇ ਦੂਜੇ ਪੱਧਰ ਦੀਆਂ ਸਿਹਤ ਸੁਵਿਧਾਵਾਂ ਨੂੰ ਹੋਰ ਮਜ਼ਬੂਤ ਕਰਨ ਤੇ ਪੂਰਾ ਧਿਆਨ ਕੇਂਦਰਿਤ ਕਰ ਰਹੀ ਹੈ।ਸੀ.ਆਈ.ਆਈ ਵੱਲੋਂ ਗੁਰੂਗਰਾਮ ਵਿਖੇ ਕਰਵਾਏ ਗਏ ਉੱਤਰੀ ਭਾਰਤ ਹੈਲਥਕੇਅਰ ਸੰਮੇਲਨ ਦੇ ਛੇਵੇਂ ਐਡੀਸ਼ਨ ਨੂੰ ਸੰਬੋਧਨ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਸਥਾਪਿਤ 842 ਆਮ ਆਦਮੀ ਕਲੀਨਿਕਾਂ ਵਿਖੇ ਹੁਣ ਤੱਕ 1.79 ਕਰੋੜ ਨਾਗਰਿਕ ਇਲਾਜ ਅਤੇ ਓ.ਪੀ.ਡੀ ਸੇਵਾਵਾਂ ਪ੍ਰਾਪਤ ਕਰ ਚੁੱਕੇ ਹਨ।

ਮੁੱਖ ਮੰਤਰੀ ਵੱਲੋਂ ਨੀਤੀ ਆਯੋਗ ਦੀ ਮੀਟਿੰਗ ਦੇ ਬਾਈਕਾਟ ਦਾ ਐਲਾਨ

ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬੁਨਿਆਦੀ ਸਿਹਤ ਸੇਵਾਵਾਂ ਨੂੰ ਡਿਜੀਟਲ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਬਰਸਾਤੀ ਮੌਸਮ ਅਤੇ ਲਾਗ ਦੀਆਂ ਬਿਮਾਰੀਆਂ ਬਾਰੇ ਹੁਣ ਪੰਜਾਬ ਦੇ ਦੂਰ ਦੁਰਾਡੇ ਦੇ ਪੇਂਡੂ ਖੇਤਰਾਂ ਦੇ ਅੰਕੜੇ ਵੀ ਬਿਨਾ ਦੇਰੀ ਪ੍ਰਾਪਤ ਹੋ ਰਹੇ ਹਨ ਜਿਸ ਸਦਕਾ ਇਲਾਜ ਪ੍ਰਬੰਧਾਂ ਦੀ ਨਿਗਰਾਨੀ ਅਤੇ ਢੁੱਕਵੇਂ ਕਦਮ ਚੁੱਕਣੇ ਆਸਾਨ ਹੋ ਗਏ ਹਨ।ਉਹਨਾਂ ਕਿਹਾ ਕਿ ਪੰਜਾਬ ਸਰਕਾਰ ਹੁਣ ਟਰਸ਼ਰੀ ਸੈਕਟਰ ਅਤੇ ਹੋਰ ਸੇਵਾਵਾਂ ਨੂੰ ਹੋਰ ਮਜ਼ਬੂਤ ਅਤੇ ਵਿਕਸਿਤ ਕਰਨ ਲਈ ਖਾਕਾ ਤਿਆਰ ਕਰ ਰਹੀ ਹੈ।ਉਨ੍ਹਾਂ ਨਿੱਜੀ ਅਤੇ ਕਾਰਪੋਰੇਟ ਹੈਲਥ ਕੇਅਰ ਖੇਤਰ ਦੇ ਮਾਹਿਰਾਂ ਨੂੰ ਸੱਦਾ ਦਿੱਤਾ ਕਿ ਉਹ ਆਪਣੇ ਪੇਸ਼ੇਵਰ ਰੁਝੇਵਿਆਂ ਵਿੱਚੋਂ ਕੁਝ ਸਮਾਂ ਉਹਨਾਂ ਲੋਕਾਂ ਨੂੰ ਮੁਫਤ ਸਿਹਤ ਸੇਵਾਵਾਂ ਦੇਣ ਦੇ ਲੇਖੇ ਲਾਉਣ ਜਿਨ੍ਹਾਂ ਨੂੰ ਇਹਨਾਂ ਸੇਵਾਵਾਂ ਦੀ ਬਹੁਤ ਜ਼ਰੂਰਤ ਹੈ। ਇਸ ਮੌਕੇ ਡਾ. ਧਰਮਿੰਦਰ ਨਾਗਰ, ਸ਼੍ਰੀਮਈ ਚੱਕਰਵਰਤੀ, ਡਾਇਰੈਕਟਰ ਏ.ਬੀ.ਡੀ ਐਮ ਵਿਕਰਮ ਪਗਾਰੀਆ , ਐਮ.ਡੀ ਐਨ.ਆਈ.ਸੀ.ਐਸ ਡਾ. ਆਰ.ਕੇ. ਮਿਸ਼ਰਾ, ਡਾ. ਭੁਪਿੰਦਰਪਾਲ ਕੌਰ ਅਤੇ ਡਾ. ਰੁਪਿੰਦਰਜੀਤ ਸੈਣੀ ਵੀ ਹਾਜ਼ਰ ਸਨ।

 

spot_img
spot_img

Share post:

Popular

More like this
Related

ਪ੍ਰਗਟ ਸਿੰਘ ਦੇ ਪ੍ਰਧਾਨ ਬਣਨ ‘ਤੇ ਗੁਰਸ਼ਰਨ ਮਾਖਾ ਨੇ ਦਿੱਤੀ ਵਧਾਈ

ਔਖੇ ਸਮੇਂ 'ਚ ਕਾਂਗਰਸ ਦੀ ਕਮਾਂਡ ਸੰਭਾਲਣ ਵਾਲੇ ਰਾਜਾ...

CM Mann ਨਾਲ ਮੀਟਿੰਗ ਮਾਮਲੇ ‘ਚ ਸਪਸ਼ਟੀਕਰਨ ਦੇਣ ਸ਼੍ਰੀ ਅਕਾਲ ਤਖਤ ਸਾਹਿਬ ਪੁੱਜੇ ਬਾਬਾ ਲੱਖਾ ਸਿੰਘ

Amritsar News: ਪੰਜਾਬ ਸਰਕਾਰ ਵੱਲੋਂ ਬੀਤੇ ਸਮੇਂ ਪਾਸ ਕੀਤੇ...

ਨਵੀਂ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਪਰਗਟ ਸਿੰਘ ਦਾ ਪਹਿਲਾਂ ਬਿਆਨ ਆਇਆ ਸਾਹਮਣੇ…

👉ਗੁਰਦੁਆਰਾ ਬੰਗਲਾ ਸਾਹਿਬ ਨਤਮਸਤਕ ਹੋਏ ਲਿਆ ਆਸ਼ੀਰਵਾਦ, ਨਫ਼ਰਤ ਦੀ...

ਲਾਲਚ ਬੁਰੀ ਬਲਾ ਹੈ; ਦੂਜੀ ਵਾਰ ਹਸਪਤਾਲ ‘ਚ ਚੋਰੀ ਕਰਨ ਆਇਆ ਕਾਬੂ

Bathinda News : ਪੰਜਾਬੀ ਦੀ ਇੱਕ ਕਹਾਵਤ ਹੈ ਕਿ...