ਬਠਿੰਡਾ, 11 ਜਨਵਰੀ: ਭਾਰਤ ਸਰਕਾਰ ਵੱਲੋਂ ਲਾਗੂ ਕੀਤੀ ਗਈ ਨਵੀਂ ਸਿੱਖਿਆ ਨੀਤੀ-2020 ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਖੋਜ ਦੇ ਖੇਤਰ ਵਿੱਚ ਵਿਸਥਾਰ ਅਤੇ ਗੁਣਵੱਤਾ ਭਰਪੂਰ ਸਿੱਖਿਆ ਨੂੰ ਖੋਜਾਰਥੀਆਂ, ਵਿਦਿਆਰਥੀਆਂ ਅਤੇ ਸਬੰਧਿਤ ਲੋਕਾਂ ਤੱਕ ਪਹੁੰਚਾਉਣ ਲਈ ਗੁਰੂ ਕਾਸ਼ੀ ਯੂਨੀਵਰਸਿਟੀ ਅਤੇ ਆਦੇਸ਼ ਯੂਨੀਵਰਸਿਟੀ ਵੱਲੋਂ ਉਪ ਕੁਲਪਤੀ ਜੀ.ਕੇ.ਯੂ. ਪ੍ਰੋ.(ਡਾ.) ਐਸ.ਕੇ.ਬਾਵਾ ਅਤੇ ਉਪ ਕੁਲਪਤੀ ਆਦੇਸ਼ ਯੂਨੀਵਰਸਿਟੀ, ਬਠਿੰਡਾ ਕਰਨਲ (ਰਿਟਾ.) ਜਗਦੇਵ ਸਿੰਘ ਦੀ ਹਾਜ਼ਰੀ ਵਿੱਚ ਦੁਵੱਲਾ ਸਮਝੌਤਾ ਹਸਤਾਖ਼ਰਿਤ ਕੀਤਾ ਗਿਆ।
ਪੰਜਾਬ ਦੀ ਝਾਂਕੀ ਨੂੰ 2025 ਦੀ ਗਣਤੰਤਰ ਦਿਵਸ ਪਰੇਡ ‘ਚ ਮਿਲੇਗੀ ਜਗ੍ਹਾਂ
ਸਮਝੌਤੇ ‘ਤੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਡਾ. ਬਾਵਾ ਨੇ ਦਸਿਆ ਕਿ ਦੋਵੇਂ ਵਿੱਦਿਅਕ ਅਦਾਰਿਆਂ ਦੇ ਵਿਦਿਆਰਥੀ, ਖੋਜਾਰਥੀ ਅਤੇ ਫੈਕਲਟੀ ਮੈਂਬਰ ਇੱਕ ਦੂਜੇ ਕੋਲ ਉਪਲੱਬਧ ਬੁਨਿਆਦੀ ਢਾਂਚੇ, ਪ੍ਰਯੋਗਸ਼ਾਲਾਵਾਂ ਅਤੇ ਆਧੁਨਿਕ ਯੰਤਰਾਂ ਦਾ ਸਾਂਝੇ ਤੌਰ ‘ਤੇ ਇਸਤੇਮਾਲ ਕਰ ਸਕਣਗੇ। ਜਿਸ ਨਾਲ ਮੈਡੀਕਲ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਅਤੇ ਖੋਜ ਕਾਰਜਾਂ ਵਿੱਚ ਤੇਜੀ ਆਏਗੀ ਅਤੇ ਉੱਤਮ ਨਤੀਜੇ ਹਾਸਿਲ ਹੋਣਗੇ।
ਸੁਖਬੀਰ ਬਾਦਲ ਦਾ CM ਮਾਨ ਖਿਲਾਫ਼ ਮਾਨਹਾਨੀ ਦਾ ਮੁਕਦਮਾ, ਸੀ.ਐਮ ਨੇ ਚੈਂਲੇਜ ਕੀਤਾ ਕਬੂਲ
ਇਸ ਤੋਂ ਇਲਾਵਾ ਦੋਵੇਂ ਅਦਾਰੇ ਗਿਆਨ ਦੇ ਵਿਸਥਾਰ ਲਈ ਸਾਂਝੇ ਟਰੇਨਿੰਗ ਪ੍ਰੋਗਰਾਮ ਤੇ ਸੈਮੀਨਾਰ ਵੀ ਆਯੋਜਿਤ ਕਰਨਗੇ। ਇਸ ਮੌਕੇ ਕਰਨਲ (ਰਿਟਾ.) ਜਗਦੇਵ ਸਿੰਘ ਨੇ ਦੱਸਿਆ ਕਿ ਆਦਰਸ਼ ਯੂਨੀਵਰਸਿਟੀ ਜੀ.ਕੇ.ਯੂ. ਦੇ ਨਰਸਿੰਗ, ਫਾਰਮੈਸੀ, ਫਿਜ਼ੀਓਥੈਰਪੀ, ਪੈਰਾ ਮੈਡੀਕਲ ਅਤੇ ਹੋਰ ਸੰਬੰਧਿਤ ਵਿਭਾਗਾਂ ਦੇ ਵਿਦਿਆਰਥੀਆਂ ਲਈ ਆਪਣੇ ਵਿਸ਼ਾ ਮਾਹਿਰਾਂ ਦੀਆਂ ਸੇਵਾਵਾਂ ਉਪਲਬਧ ਕਰਵਾਏਗੀ ਤੇ ਦੋਹਾਂ ਅਦਾਰਿਆਂ ਦੇ ਖੋਜਾਰਥੀ ਸਾਂਝੇ ਖੋਜ ਕਾਰਜਾਂ, ਪਬਲੀਕੇਸ਼ਨ ਤੇ ਪ੍ਰੋਜੈਕਟਾਂ ‘ਤੇ ਕੰਮ ਕਰਨਗੇ।
Share the post "ਗੁਰੂ ਕਾਸ਼ੀ ਯੂਨੀਵਰਸਿਟੀ ਅਤੇ ਆਦੇਸ਼ ਯੂਨੀਵਰਸਿਟੀ ਵੱਲੋਂ ਦੁਵੱਲਾ ਸਮਝੌਤਾ ਸਹੀਬੱਧ"