ਬਠਿੰਡਾ, 27 ਜਨਵਰੀ: ਸ੍ਵੈ-ਰੁਜ਼ਗਾਰ ਸਥਾਪਿਤ ਕਰਨ ਅਤੇ ਸਿੱਖਿਆ ਨੂੰ ਰੁਜ਼ਗਾਰ ਨਾਲ ਜੋੜਨ ਦੇ ਮਕਸਦ ਨਾਲ ਭਾਰਤ ਸਰਕਾਰ ਵੱਲੋਂ ਲਾਗੂ ਕੀਤੀ ਗਈ ਨਵੀਂ ਸਿੱਖਿਆ ਨੀਤੀ- 2020 ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਅਤੇ ਬੀ-ਸਕੂਲ ਬੂਲਸ ਦੇਹਰਾਦੂਨ ਉਤਰਾਖੰਡ ਵੱਲੋਂ ਵਿਦਿਆਰਥੀਆਂ ਨੂੰ ਆਰਥਿਕ ਪੱਖੋਂ ਆਪਣੇ ਪੈਰਾਂ ‘ਤੇ ਖੜੇ ਕਰਨ ਲਈ ਉੱਪ ਕੁਲਪਤੀ ਪ੍ਰੋ.(ਡਾ.) ਐਸ.ਕੇ.ਬਾਵਾ ਅਤੇ ਚੀਫ਼ ਓਪਰੇਟਿੰਗ ਅਫ਼ਸਰ ਬੀ.ਬੀ.ਐਕਸ ਇਨਫੋਟੈਕ ਪ੍ਰਾਇਵੇਟ ਲਿਮਿਟਿਡ, ਰਾਜ ਸੈਂਟਰਾ ਦੀ ਹਾਜ਼ਰੀ ਵਿੱਚ ਦੋਹਾਂ ਅਦਾਰਿਆਂ ਦੇ ਅਧਿਕਾਰੀਆਂ ਵੱਲੋਂ ਦੁਵੱਲਾ ਸਮਝੌਤਾ ਸਹੀਬੱਧ ਕੀਤਾ ਗਿਆ।
ਤਰੱਕੀਆਂ ਤੋਂ ਬਾਅਦ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਸਟੇਸ਼ਨ ਕੀਤੇ ਅਲਾਟ
ਇਸ ਮੌਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਡਾ. ਬਾਵਾ ਨੇ ਕਿਹਾ ਕਿ ਵਿਦਿਆਰਥੀਆਂ ਦੇ ਉਜੱਵਲ ਭਵਿੱਖ ਦੇ ਮੱਦੇਨਜ਼ਰ ਇਹ ਦੁਵੱਲਾ ਸਮਝੌਤਾ ਕੀਤਾ ਗਿਆ ਹੈ। ਜਿਸ ਅਨੁਸਾਰ ਬੀ-ਸਕੂਲ ਜੀ.ਕੇ.ਯੂ ਦੇ ਵਿਦਿਆਰਥੀਆਂ ਨੂੰ ਸਟਾਕ ਮਾਰਕਿਟ, ਕੰਟੈਂਟ ਰਾਇਟਿੰਗ, ਬਲੋਗਿੰਗ, ਵੱਖ-ਵੱਖ ਕੰਪਨੀਆਂ ਦੇ ਸ਼ੇਅਰਾਂ ਸੰਬੰਧੀ ਵਿਹਾਰਿਕ ਜਾਣਕਾਰੀ ਉਪਲਬਧ ਕਰਵਾਏਗਾ ਅਤੇ ਭਵਿੱਖ ਵਿੱਚ ਇਸ ਲਈ ਆਪਣੀਆਂ ਲੈਬ ਸਥਾਪਿਤ ਕਰੇਗਾ। ਜੋ ਵਿਦਿਆਰਥੀਆਂ ਨੂੰ ਈ-ਪਲੇਟਫਾਰਮ ਅਤੇ ਬਿਜ਼ਨਸ ਕਰਨ ਵਿੱਚ ਸਹਾਈ ਹੋਣਗੀਆਂ।
ਦੋਸਤ ਨਾਲ ਦੋਸਤੀ ਟੁੱਟਣ ਦੇ ‘ਗੁੱਸੇ’ ’ਚ ਦੂਜੇ ਦੋਸਤ ਦਾ ਕੀਤਾ ਕਤਲ
ਇਸ ਮੌਕੇ ਰਾਜ ਸੈਂਟਰਾ ਨੇ ਕਿਹਾ ਕਿ ਬੀ.ਸਕੂਲ ਵਿਦਿਆਰਥੀਆਂ ਨੂੰ ਕਾਰਪੋਰੇਟ ਮੀਟਿੰਗਾਂ ਅਤੇ ਸੈਮੀਨਾਰ ਆਯੋਜਿਤ ਕਰਨ ਸੰਬੰਧੀ ਟ੍ਰੇਨਿੰਗ ਅਤੇ ਬਿਜ਼ਨਸ ਵਿੱਚ ਸਹੀ ਸਮੇਂ ਉਚਿਤ ਫੈਸਲੇ ਲੈਣ ਬਾਰੇ ਜਾਣਕਾਰੀ ਦੇਵੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਇਸ ਦੁਵੱਲੇ ਸਮਝੌਤੇ ਤੋਂ ਬਾਦ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਪੈਸਾ ਅਤੇ ਸ਼ੋਹਰਤ ਦੋਵੇਂ ਹੀ ਕਮਾ ਸਕਣਗੇ। ਹੁਣ ਜੀ.ਕੇ.ਯੂ. ਦੇ ਵਿਦਿਆਰਥੀਆਂ ਨੂੰ ਬੀ-ਸਕੂਲ ਤੋਂ ਇੰਟਰਨਸ਼ਿਪ ਮੌਕੇ ਵਜ਼ੀਫਾ ਵੀ ਮਿਲੇਗਾ ਜੋ ਉਨ੍ਹਾਂ ਨੂੰ ਆਰਥਿਕ ਪੱਖੋਂ ਮਜ਼ਬੂਤ ਕਰੇਗਾ।
Share the post "ਗੁਰੂ ਕਾਸ਼ੀ ਯੂਨੀਵਰਸਿਟੀ ਅਤੇ ਬੀ-ਸਕੂਲ ਬੂਲਸ ਦੇਹਰਾਦੂਨ ਵੱਲੋਂ ਦੁਵੱਲਾ ਸਮਝੌਤਾ ਸਹੀਬੱਧ"